ਪਾਕਿ ਨੇ ਮੁੜ ਫੌਜੀ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਕੀਤੀ ਗੋਲਾਬਾਰੀ
Saturday, Dec 28, 2019 - 08:59 PM (IST)

ਹੀਰਾਨਗਰ/ਨੌਸ਼ਹਿਰਾ (ਗੋਪਾਲ, ਰਮੇਸ਼) – ਪਾਕਿਸਤਾਨ ਦੀ ਫੌਜ ਨੇ ਸ਼ੁੱਕਰਵਾਰ ਰਾਤ ਮੁੜ ਹੀਰਾਨਗਰ ਅਤੇ ਨੌਸ਼ਹਿਰਾ ਸੈਕਟਰਾਂ ਦੀਆਂ ਫੌਜੀ ਚੌਕੀਆਂ ਅਤੇ ਰਿਹਾਇਸ਼ੀ ਖੇਤਰਾਂ ਵਿਚ ਗੋਲਾਬਾਰੀ ਕੀਤੀ। ਭਾਰਤੀ ਫੌਜ ਨੇ ਇਸਦਾ ਮੂੰਹ ਤੋੜ ਜਵਾਬ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਨੌਸਹਿਰਾ ਦੇ ਨਾਲ ਲੱਗਦੀਆਂ ਮੂਹਰਲੀਆਂ ਚੌਕੀਆਂ ’ਤੇ ਸ਼ਨੀਵਾਰ ਸਵੇਰ ਤੱਕ ਗੋਲਾਬਾਰੀ ਜਾਰੀ ਸੀ। ਹੀਰਾਨਗਰ ਦੇ ਇਕ ਪਿੰਡ ਕਰੋਲ ਕ੍ਰਿਸ਼ਨਾ ਵਿਖੇ ਇਕ ਗੋਲਾ ਰਤਨ ਲਾਲ ਨਾਮੀ ਵਿਅਕਤੀ ਦੇ ਮਕਾਨ ’ਤੇ ਡਿੱਗਾ, ਜਿਸ ਕਾਰਣ ਮਕਾਨ ਨੂੰ ਨੁਕਸਾਨ ਪੁੱਜਾ।