ਪਾਕਿ ਦੀ ਨਵੀਂ ਸਾਜਿਸ਼! ਆਈ.ਐੱਸ.ਆਈ. ਤੋਂ ਹੈੱਕ ਕਰਵਾ ਰਿਹਾ ਸੀ ਭਾਰਤੀ ਨੈੱਟਵਰਕ

Saturday, Jun 17, 2017 - 04:00 PM (IST)

ਪਾਕਿ ਦੀ ਨਵੀਂ ਸਾਜਿਸ਼! ਆਈ.ਐੱਸ.ਆਈ. ਤੋਂ ਹੈੱਕ ਕਰਵਾ ਰਿਹਾ ਸੀ ਭਾਰਤੀ ਨੈੱਟਵਰਕ

ਨਵੀਂ ਦਿੱਲੀ— ਪਾਕਿਸਤਾਨ ਇੰਟੈਲੀਜੈਂਸ ਏਜੰਸੀ (ਆਈ.ਐੱਸ.ਆਈ.) ਨੇ ਭਾਰਤੀ ਟੈਲੀਕਾਮ ਨੈੱਟਵਰਕ ਨੂੰ ਹੈੱਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੰਵੇਦਨਸ਼ੀਲ ਫੌਜ ਸੂਚਨਾਵਾਂ ਨੂੰ ਲੈਣ ਲਈ ਆਈ.ਐੱਸ.ਆਈ. ਨੇ ਵਾਇਸ ਓਵਰ ਇੰਟਰਨਲ ਪ੍ਰੋਟੋਕਾਲ (ਵੀ.ਓ.ਆਈ.ਪੀ.) ਬੇਸਡ ਐਕਸਚੇਂਜ ਦੀ ਵਰਤੋਂ ਕੀਤੀ ਹੈ। ਮਹਾਰਾਸ਼ਟਰ ਏ.ਟੀ.ਐੱਸ. ਅਤੇ ਟੈਲੀਕਾਮ ਡਿਪਾਰਟਮੈਂਟ ਦੀ ਜੁਆਇੰਟ ਟੀਮ ਨੇ ਸ਼ੁੱਕਰਵਾਰ ਨੂੰ ਲਾਤੂਰ ਜ਼ਿਲੇ ਤੋਂ ਇਸ ਤਰ੍ਹਾਂ ਦੇ 2 ਗੈਰ-ਕਾਨੂੰਨੀ ਐਕਸਚੇਂਜ ਆਪਰੇਟਿੰਗ ਦਾ ਖੁਲਾਸਾ ਕੀਤਾ ਹੈ। 
ਇਸ ਤੋਂ ਪਹਿਲਾਂ ਦਿੱਲੀ, ਹੈਦਰਾਬਾਦ ਅਤੇ ਭੋਪਾਲ 'ਚ ਆਈ.ਐੱਸ.ਆਈ. ਨੇ ਮਾਸਕ ਕਾਲ ਦੀ ਵਰਤੋਂ ਕੀਤੀ ਸੀ। ਸੂਤਰਾਂ ਅਨੁਸਾਰ ਇਨ੍ਹਾਂ ਐਕਸਚੇਂਜ ਦੀ ਵੀ ਅੱਤਵਾਦੀ ਸੰਗਠਨ ਸੌਖੀ ਤਰ੍ਹਾਂ ਵਰਤੋਂ ਕਰ ਸਕਦੇ ਹਨ। ਸੂਤਰਾਂ ਅਨੁਸਾਰ, ਇਸ ਮਾਮਲੇ 'ਚ ਪੁਲਸ ਨੂੰ ਜੰਮੂ-ਕਸ਼ਮੀਰ ਮਿਲਿਟ੍ਰੀ ਇੰਟੈਲੀਜੈਂਸ ਯੂਨਿਟ ਤੋਂ ਇੰਟੈਲੀਜੈਂਸ ਇਨਪੁਟ ਮਿਲਿਆ ਸੀ। ਇਸ ਤੋਂ ਬਾਅਦ ਮਹਾਰਾਸ਼ਟਰ ਏ.ਟੀ.ਐੱਸ., ਲਾਤੂਰ ਪੁਲਸ ਅਤੇ ਟੈਲੀਕਾਮ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਇਕ ਜੁਆਇੰਟ ਟੀਮ ਨਾਲ ਪ੍ਰਕਾਸ਼ਨਗਰ ਸਥਿਤ ਇਕ ਘਰ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ 96 ਸਿਮ, ਇਕ ਕੰਪਿਊਟਰ, ਇਕ ਸੀ.ਪੀ.ਯੂ. ਅਤੇ ਕਾਲ ਟਰਾਂਸਫਾਰਮ ਕਰਨ ਵਾਲੀਆਂ ਤਿੰਨ ਮਸ਼ੀਨਾਂ ਬਰਾਮਦ ਹੋਈਆਂ। ਇਸ ਨੂੰ ਇਕ 33 ਸਾਲ ਦਾ ਸ਼ਖਸ ਪਿਛਲੇ 6 ਮਹੀਨੇ ਤੋਂ ਆਪਰੇਟ ਕਰ ਰਿਹਾ ਸੀ।


Related News