‘ਅਸ਼ੋਕਾ ਸਤੰਭ’ ਦੇ ਚਿੱਤਰਕਾਰ ਨੂੰ ਮੌਤ ਤੋਂ ਬਾਅਦ ਵੀ ਨਹੀਂ ਮਿਲਿਆ ਢੁਕਵਾਂ ਸਤਿਕਾਰ : ਪਰਿਵਾਰ
Tuesday, Aug 15, 2023 - 12:27 PM (IST)
ਇੰਦੌਰ (ਭਾਸ਼ਾ)- ਸੰਵਿਧਾਨ ਦੀ ਅਸਲ ਕਾਪੀ ਲਈ ਸਾਰਨਾਥ ਦੇ ਅਸ਼ੋਕਾ ਸਤੰਭ ਨੂੰ ਡਿਜ਼ਾਈਨ ਕਰਨ ਵਾਲੇ ਚਿੱਤਰਕਾਰਾਂ ਵਿੱਚੋਂ ਇੱਕ ਦੀਨਾਨਾਥ ਭਾਰਗਵ ਦੇ ਪਰਿਵਾਰਕ ਮੈਂਬਰਾਂ ਨੂੰ ਅਫਸੋਸ ਹੈ ਕਿ ਮੌਤ ਦੇ ਸੱਤ ਸਾਲ ਬਾਅਦ ਵੀ ਉਨ੍ਹਾਂ ਨੂੰ ਢੁਕਵਾਂ ਸਨਮਾਨ ਨਹੀਂ ਦਿੱਤਾ ਜਾ ਸਕਿਆ। ਭਾਰਗਵ ਦੇ ਪਰਿਵਾਰਕ ਮੈਂਬਰ ਚਾਹੁੰਦੇ ਹਨ ਕਿ ਸਰਕਾਰ ਮਰਹੂਮ ਚਿੱਤਰਕਾਰ ਦੇ ਨਾਂ ’ਤੇ ਕੁਝ ਕਰੇ ਤਾਂ ਜੋ ਉਨ੍ਹਾਂ ਦੀ ਕਲਾ ਦੀ ਇਤਿਹਾਸਕ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚ ਸਕੇ। ਆਜ਼ਾਦੀ ਦਿਵਸ ਦੀ ਪਹਿਲੀ ਸ਼ਾਮ ਭਾਰਗਵ ਦੇ ਛੋਟੇ ਬੇਟੇ ਸੌਮਿੱਤਰਾ (55) ਨੇ ਦੱਸਿਆ ਸਰਕਾਰੀ ਦਸਤਾਵੇਜ਼ਾਂ ਤੋਂ ਲੈ ਕੇ ਦੇਸ਼ ਦੀ ਕਰੰਸੀ ਤੱਕ ਮੇਰੇ ਪਿਤਾ ਜੀ ਵਲੋਂ ਤਿਆਰ ਕੀਤੇ ਅਸ਼ੋਕਾ ਸਤੰਭ ਦੀ ਛਾਪ ਹੈ, ਪਰ ਇਹ ਮੰਦਭਾਗਾ ਹੈ ਕਿ ਮੌਤ ਦੇ ਸੱਤ ਸਾਲ ਬਾਅਦ ਵੀ ਮੇਰੇ ਪਿਤਾ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ : PM ਮੋਦੀ ਨੇ ਲਾਲ ਕਿਲ੍ਹੇ 'ਤੇ ਲਹਿਰਾਇਆ ਤਿਰੰਗਾ, ਦਿੱਤੀ ਗਈ 21 ਤੋਪਾਂ ਦੀ ਸਲਾਮੀ
ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਨੇ ਜ਼ਿੰਦਾ ਰਹਿੰਦਿਆਂ ਵੀ ਇਸ ਗੱਲ ਦਾ ਅਫਸੋਸ ਕੀਤਾ ਸੀ ਕਿ ਦੇਸ਼ ਲਈ ਕਲਾਤਮਕ ਯੋਗਦਾਨ ਲਈ ਉਨ੍ਹਾਂ ਨੂੰ ਉਚਿਤ ਸਨਮਾਨ ਨਹੀਂ ਮਿਲਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਸਾਨੂੰ ਇਹੀ ਪਛਤਾਵਾ ਹੈ। ਦੀਨਾਨਾਥ ਭਾਰਗਵ ਜੋ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ਦੇ ਮੁਲਤਾਈ ਦੇ ਰਹਿਣ ਵਾਲੇ ਸਨ, ਨੇ 24 ਦਸੰਬਰ 2016 ਨੂੰ ਇੰਦੌਰ ਵਿੱਚ 89 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ ਸੀ। ਸੌਮਿਤਰ ਨੇ ਦੱਸਿਆ ਕਿ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਸਥਾਨਕ ਲੋਕ ਪ੍ਰਤੀਨਿਧੀਆਂ ਅਤੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲ ਚੁੱਕੇ ਹਨ ਪਰ ਅਜੇ ਤੱਕ ਠੋਸ ਕਦਮ ਨਹੀਂ ਚੁੱਕੇ ਗਏ। ਕੁਝ ਰੇਲ, ਰਾਸ਼ਟਰੀ ਰਾਜਮਾਰਗ, ਕਲਾ ਕੇਂਦਰ ,ਯੂਨੀਵਰਸਿਟੀ ਜਾਂ ਸਟੇਡੀਅਮ ਦਾ ਨਾਂ ਮੇਰੇ ਪਿਤਾ ਦੇ ਨਾਮ 'ਤੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਲੋਕ ਜਾਣ ਸਕਣ ਕਿ ਦੀਨਾਨਾਥ ਭਾਰਗਵ ਕੌਣ ਸੀ। ਨਹੀਂ ਤਾਂ ਉਨ੍ਹਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਵਿਚ ਦਫ਼ਨ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8