ਦਰਦਨਾਕ ਹਾਦਸਾ : ਕਾਰ ਦੀ ਟੱਕਰ ਨਾਲ ਉੜੇ ਸਕੂਟੀ ਦੇ ਸਾਰੇ ਹਿੱਸੇ, ਨੌਜਵਾਨ ਦੀ ਮੌਤ

12/07/2017 11:58:47 AM

ਬੈਜਨਾਥ—  ਬੈਜਨਾਥ ਪਠਾਨਕੋਟ ਪੁੱਲ 'ਤੇ ਮੰਗਲਵਾਰ ਰਾਤ ਨੂੰ ਇਕ ਸਕੂਟੀ ਅਤੇ ਆਲਟੋ ਕਾਰ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟੀ ਦੇ ਸਾਰੇ ਹਿੱਸੇ ਖਿੱਲਰ ਗਏ। ਘਟਨਾ 'ਚ ਚਾਲਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸੜਕ ਦੁਰਘਟਨਾ 'ਚ ਦੂਜਾ ਨੌਜਵਾਨ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਟਾਂਡਾ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।
ਚੰਬਾ ਤੋਂ ਰਾਮਪੁਰ ਜਾ ਰਹੀ ਸੀ ਕਾਰਾ
ਕਾਰ ਚਾਲਕ ਕਾਕੂ ਰਾਮ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਚੰਬਾ ਤੋਂ ਰਾਮਪੁਰ ਵੱਲ ਨੂੰ ਜਾ ਰਿਹਾ ਸੀ। ਜਦੋਂ ਉਸ ਦੀ ਕਾਰ ਬਿਨਵਾ ਪੁਲ ਨਜ਼ਦੀਕ ਪਹੁੰਚੀ ਤਾਂ ਬੈਜਨਾਥ ਵੱਲੋਂ ਆ ਰਹੇ ਅਕਸ਼ੈ ਮਹਿਰਾ (17) ਪੁੱਤਰ ਵਿਨੋਦ ਮਹਿਰਾ ਨੇ ਆਪਣੀ ਸਕੂਟੀ ਕਾਰ ਮਾਰੀ, ਜਿਸ ਦੌਰਾਨ ਉਸ ਦੇ ਪਰਿਵਾਰ ਦੇ 2 ਮੈਂਬਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਅਕਸ਼ੈ ਦੀ ਮੌਕੇ 'ਤੇ ਮੌਤ ਹੋ ਗਈ। ਪਰਿਵਾਰ 'ਚ ਅਕਸ਼ੈ ਦੀਆਂ 2 ਭੈਣਾ ਅਤੇ ਇਕ ਭਰਾ ਹੈ। ਵਿਨੋਦ ਕੁਮਾਰ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ।
ਜ਼ਖਮੀ ਨੌਜਵਾਨ ਪੀ. ਜੀ. ਆਈ. ਰੈਫਰ
ਪੁਲਸ ਅਨੁਸਾਰ ਨੌਜਵਾਨ ਹਰਜੀਤ ਨੂੰ ਜਿਸ ਟਾਂਡਾ ਰੈਫਰ ਕਰ ਦਿੱਤਾ ਹੈ। ਹਰਜੀਤ ਵੈਲਡਿੰਗ ਦਾ ਕੰਮ ਕਰਦਾ ਹੈ। ਬੈਜਨਾਥ ਦੇ ਡੀ. ਐੈੱਸ. ਪੀ. ਪੂਰਨ ਚੰਦ ਨੇ ਦੱਸਿਆ ਕਿ ਕਾਰ ਚਾਲਕ ਦੇ ਬਿਆਨ 'ਤੇ ਸਕੂਟੀ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News