ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਜੰਮੂ-ਕਸ਼ਮੀਰ ''ਚ ਫਸੇ 50 ਤੋਂ ਵੱਧ ਸੈਲਾਨੀ
Wednesday, Apr 23, 2025 - 12:39 PM (IST)

ਪਹਿਲਗਾਮ- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਮਗਰੋਂ ਗੋਆ ਦੇ 50 ਤੋਂ ਵੱਧ ਸੈਲਾਨੀ ਸ਼੍ਰੀਨਗਰ ਦੇ ਹੋਟਲਾਂ ਵਿਚ ਫਸੇ ਹੋਏ ਹਨ। ਹਾਲਾਂਕਿ ਸਾਰੇ ਲੋਕ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਮੰਗਲਵਾਰ ਨੂੰ ਅੱਤਵਾਦੀਆਂ ਨੇ 26 ਲੋਕਾਂ ਦਾ ਕਤਲ ਕਰ ਦਿੱਤਾ, ਜਿਸ ਵਿਚੋਂ ਜ਼ਿਆਦਾਤਰ ਸੈਲਾਨੀ ਸਨ। ਗੋਆ ਸਰਕਾਰ ਨੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀ ਹਮੇਲ ਮਗਰੋਂ ਸਾਰੇ ਸੈਲਾਨੀਆਂ ਨੂੰ ਪਹਿਲਗਾਮ ਅਤੇ ਹੋਰ ਥਾਵਾਂ ਤੋਂ ਸ਼੍ਰੀਨਗਰ ਦੇ ਹੋਟਲਾਂ ਵਿਚ ਲਿਜਾਇਆ ਗਿਆ।
ਇਹ ਵੀ ਪੜ੍ਹੋ- ਪਹਿਲਗਾਮ ਹਮਲਾ; ‘ਭੇਲਪੂਰੀ ਖਾਂਦਿਆਂ ਪੁੱਛਿਆ ਮੁਸਲਿਮ ਹੋ? ਫਿਰ ਮਾਰ 'ਤੀ ਗੋਲੀ’
ਅਧਿਕਾਰੀ ਨੇ ਦੱਸਿਆ ਕਿ ਗੋਆ ਦੇ 50 ਤੋਂ ਵੱਧ ਲੋਕ ਫ਼ਿਲਹਾਲ ਜੰਮੂ-ਕਸ਼ਮੀਰ ਵਿਚ ਹਨ ਅਤੇ ਸਾਰੇ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਗੋਆ ਦੇ ਟੂਰ ਆਪਰੇਟਰ ਵੀ ਜੰਮੂ-ਕਸ਼ਮੀਰ ਤੋਂ ਸਾਰੇ ਸੈਲਾਨੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਾਂ। ਇਕ ਟੂਰ ਆਪਰੇਟਰ ਨੇ ਦੱਸਿਆ ਕਿ ਕੁਝ ਸੈਲਾਨੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਾਂ। ਇਕ ਟੂਰ ਆਪਰੇਟਰ ਨੇ ਦੱਸਿਆ ਕਿ ਕੁਝ ਸੈਲਾਨੀ ਭੋਜਨ ਮਗਰੋਂ ਬੈਸਰਾਨ ਪੁਆਇੰਟ ਜਾਣ ਵਾਲੇ ਸਨ, ਜਿੱਥੇ ਇਹ ਹਮਲਾ ਹੋਇਆ। ਪਣਜੀ ਵਿਚ ਟੂਰ ਕੰਪਨੀ ਗੋਆ ਐਡਵੈਂਚਰ ਕਲੱਬ ਦੇ ਸਹਿ-ਸੰਸਥਾਪਕ ਅਹਰਾਜ ਮੁੱਲਾ ਨੇ ਦੱਸਿਆ ਕਿ ਜਦੋਂ ਇਹ ਹਮਲਾ ਹੋਇਆ, ਓਦੋਂ ਗੋਆ ਦੇ ਲੋਕਾਂ ਦਾ ਇਕ ਸਮੂਹ ਪਹਿਲਗਾਮ ਬਾਜ਼ਾਰ ਵਿਚ ਸੀ, ਜਦਕਿ ਦੂਜਾ ਸਮੂਹ ਸੋਨਮਰਗ ਵਿਚ ਸੀ। ਸਾਰਿਆਂ ਨੂੰ ਸ਼੍ਰੀਨਗਰ ਦੇ ਇਕ ਹੋਟਲ 'ਚ ਵਾਪਸ ਬੁਲਾ ਲਿਆ ਗਿਆ, ਜਿੱਥੇ ਉਹ ਫ਼ਿਲਹਾਲ ਸੁਰੱਖਿਅਤ ਹਨ।
ਇਹ ਵੀ ਪੜ੍ਹੋ- ਪਹਿਲਗਾਮ ਅੱਤਵਾਦੀ ਹਮਲਾ: ਕਸ਼ਮੀਰ ਦੀਆਂ ਅਖ਼ਬਾਰਾਂ ਨੇ ਪਹਿਲਾਂ ਪੰਨਾ ਰੱਖਿਆ 'ਕਾਲਾ'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8