''ਪਹਿਲਗਾਮ ਹਮਲਾ ਅਚਾਨਕ ਨਹੀਂ ਹੋਇਆ, 4 ਸਾਲ ਪਹਿਲਾਂ ਰਚੀ ਗਈ ਸੀ ਸਾਜ਼ਿਸ਼'', NIA ਜਾਂਚ ’ਚ ਵੱਡੇ ਖੁਲਾਸੇ

Tuesday, Jun 02, 2026 - 07:52 AM (IST)

''ਪਹਿਲਗਾਮ ਹਮਲਾ ਅਚਾਨਕ ਨਹੀਂ ਹੋਇਆ, 4 ਸਾਲ ਪਹਿਲਾਂ ਰਚੀ ਗਈ ਸੀ ਸਾਜ਼ਿਸ਼'', NIA ਜਾਂਚ ’ਚ ਵੱਡੇ ਖੁਲਾਸੇ

ਸ਼੍ਰੀਨਗਰ (ਏਜੰਸੀ) – ਸਾਲ ਪਹਿਲਾਂ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਐੱਨ. ਆਈ. ਏ. ਦੀ ਜਾਂਚ ਵਿਚ ਕਈ ਵੱਡੇ ਖੁਲਾਸੇ ਹੋਏ ਹਨ। ਰਿਪੋਰਟ ਅਨੁਸਾਰ 2025 ਵਿਚ ਹੋਏ ਪਹਿਲਗਾਮ ਅੱਤਵਾਦੀ ਹਮਲਾ ਅਚਾਨਕ ਨਹੀਂ ਹੋਇਆ, ਸਗੋਂ ਇਸ ਦੀ ਸਾਜ਼ਿਸ਼ 4 ਸਾਲ ਪਹਿਲਾਂ ਰਚੀ ਗਈ ਸੀ। ਹਮਲੇ ਵਿਚ ਵਰਤੋਂ ’ਚ ਲਿਆਂਦੇ ਗਏ 2 ਮੋਬਾਈਲ ਫੋਨਾਂ ਵਿਚੋਂ ਇਕ ਫੋਨ ਪਾਕਿਸਤਾਨ ’ਚ 2021 ਵਿਚ ਦਰਾਮਦ ਕੀਤੀ ਗਈ ਖੇਪ ਦਾ ਹਿੱਸਾ ਸੀ। ਇਸ ਖੇਪ ਦੀ ਫੰਡਿੰਗ ਕਰਾਚੀ ਸਥਿਤ ਇਕ ਬੈਂਕ ਨੇ ਕੀਤੀ ਸੀ, ਜਿਸ ਦਾ ਨਾਂ ਪਹਿਲਾਂ ਵੀ ਅੱਤਵਾਦ ਨਾਲ ਜੁੜੇ ਮਾਮਲਿਆਂ ਵਿਚ ਸਾਹਮਣੇ ਆ ਚੁੱਕਾ ਹੈ।

ਪੜ੍ਹੋ ਇਹ ਵੀ - ਬੱਸਾਂ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਸ਼ੁਭੇਂਦੂ ਸਰਕਾਰ ਦਾ ਵੱਡਾ ਤੋਹਫ਼ਾ, ਅੱਜ ਤੋਂ ਨਹੀਂ ਲੱਗੇਗਾ ਕੋਈ ਕਿਰਾਇਆ

ਪਿਛਲੇ ਸਾਲ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਵਿਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਹਿੰਦੂ ਸੈਲਾਨੀ ਸਨ। ਭਾਰਤ ਨੇ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਦੋਂਕਿ ਇਸਲਾਮਾਬਾਦ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਹਵਾਈ ਹਮਲੇ, ਡਰੋਨ ਅਤੇ ਭਾਰੀ ਮੋਰਟਾਰ ਫਾਇਰਿੰਗ ਦੇ ਨਾਲ 4 ਦਿਨਾਂ ਤੱਕ ਫੌਜੀ ਤਣਾਅ ਬਣਿਆ ਰਿਹਾ ਸੀ। ਹੁਣ ਜਾਂਚ ਦਾ ਫੋਕਸ ਸਿਰਫ਼ ਅੱਤਵਾਦੀਆਂ ਤੱਕ ਸੀਮਤ ਨਹੀਂ ਹੈ। ਪਾਕਿਸਤਾਨ ਤੋਂ ਇਨ੍ਹਾਂ ਅੱਤਵਾਦੀਆਂ ਨੂੰ ਤਕਨੀਕ ਤੇ ਸਾਜੋ-ਸਾਮਾਨ ਦੀ ਮਦਦ ਦੇਣ ਵਾਲੇ ਨੈੱਟਵਰਕ ਦਾ ਵੀ ਪਤਾ ਲਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ - ਅੱਜ ਤੋਂ ਮਹਿੰਗਾ ਹੋਇਆ ਬੱਸ, ਆਟੋ ਅਤੇ ਰਿਕਸ਼ਾ ਦਾ ਕਿਰਾਇਆ, ਬਿਹਾਰ ਦੇ ਲੋਕਾਂ ਨੂੰ ਵੱਡਾ ਝਟਕਾ

‘ਆਪ੍ਰੇਸ਼ਨ ਮਹਾਦੇਵ’ ’ਚ ਮਾਰੇ ਗਏ ਸਨ 3 ਅੱਤਵਾਦੀ
ਸੁਰੱਖਿਆ ਫੋਰਸਾਂ ਨੇ ਸ਼੍ਰੀਨਗਰ ਦੇ ਨੇੜੇ ਦਾਚੀਗਾਮ ਵਿਚ ‘ਆਪ੍ਰੇਸ਼ਨ ਮਹਾਦੇਵ’ ਦੌਰਾਨ 3 ਅੱਤਵਾਦੀਆਂ ਸੁਲੇਮਾਨ ਸ਼ਾਹ, ਹਬੀਬ ਤਾਹਿਰ ਉਰਫ਼ ਜਿਬਰਾਨ ਤੇ ਹਮਜ਼ਾ ਅਫ਼ਗਾਨੀ ਨੂੰ ਮਾਰ ਦਿੱਤਾ ਸੀ। ਮੁਕਾਬਲੇ ਤੋਂ ਬਾਅਦ ਅੱਤਵਾਦੀਆਂ ਕੋਲੋਂ 2 ਮੋਬਾਈਲ ਫੋਨ ਬਰਾਮਦ ਹੋਏ ਸਨ, ਜੋ ਜਾਂਚ ਦਾ ਸਭ ਤੋਂ ਅਹਿਮ ਲਿੰਕ ਸਾਬਤ ਹੋਏ। ਪਹਿਲਗਾਮ ਦੇ ਹਮਲਾਵਰਾਂ ਕੋਲ ਸ਼ਾਓਮੀ ਰੈੱਡਮੀ ਸੀਰੀਜ਼ ਦੇ 2 ਫੋਨ ਸਨ, ਜਿਨ੍ਹਾਂ ਵਿਚੋਂ ਇਕ ਰੈੱਡਮੀ 9ਟੀ ਸੀ ਜਿਸ ਨੂੰ 2021 ਵਿਚ ਦਰਾਮਦ ਕੀਤਾ ਗਿਆ ਸੀ ਅਤੇ ਦੂਜਾ ਰੈੱਡਮੀ ਨੋਟ 12 ਸੀ ਜੋ 2023 ਵਿਚ ਲਿਆਂਦਾ ਗਿਆ ਸੀ। ਦੋਵਾਂ ਫੋਨਾਂ ਦੇ ਲਿੰਕ ਪਾਕਿਸਤਾਨ ਨਾਲ ਜੁੜੇ ਹੋਏ ਹਨ।

ਪੜ੍ਹੋ ਇਹ ਵੀ - IPL ਫਾਈਨਲ ਦੀ ਹਾਰ ਮਗਰੋਂ GT ਨਾਲ ਵਾਪਰਿਆ ਵੱਡਾ ਹਾਦਸਾ, ਖਿਡਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ

ਫੋਨ ਦੇ ਆਈ. ਐੱਮ. ਈ. ਆਈ. ਨੰਬਰ ਰਾਹੀਂ ਸ਼ਾਓਮੀ ਗਲੋਬਲ ਨਾਲ ਸੰਪਰਕ ਕੀਤਾ ਗਿਆ ਅਤੇ ਇਨ੍ਹਾਂ ਡਿਵਾਈਸਾਂ ਦੀ ਸਪਲਾਈ ਹਿਸਟਰੀ ਮੰਗੀ ਗਈ। ਕੰਪਨੀ ਦੇ ਰਿਕਾਰਡ ਤੋਂ ਪਤਾ ਲੱਗਾ ਕਿ ਰੈੱਡਮੀ 9ਟੀ ਫੋਨ ਜਨਵਰੀ, 2021 ਵਿਚ ਪਾਕਿਸਤਾਨ ਪਹੁੰਚੀ ਇਕ ਵੱਡੀ ਖੇਪ ਦਾ ਹਿੱਸਾ ਸੀ। ਇਸ ਖੇਪ ਨੂੰ ਕਰਾਚੀ ਦੀ ‘ਟੈੱਕ ਸਿਰਾਟ ਪ੍ਰਾਈਵੇਟ ਲਿਮਟਿਡ’ ਕੰਪਨੀ ਨੇ ਕਾਨੂੰਨੀ ਤੌਰ ’ਤੇ ਦਰਾਮਦ ਕੀਤਾ ਸੀ। ਰਿਕਾਰਡ ਮੁਤਾਬਕ ਇਸ ਖੇਪ ਦੀ ਫੰਡਿੰਗ ਅਤੇ ਲੌਜਿਸਟਿਕਸ ਵਿਚ ਫੇਸਲ ਬੈਂਕ ਦਾ ਨਾਂ ਦਰਜ ਹੈ। ਡਲਿਵਰੀ ਦਾ ਪਤਾ ਵੀ ਬੈਂਕ ਦੇ ਹੈੱਡਕੁਆਰਟਰ ਦਾ ਸੀ।

ਪੜ੍ਹੋ ਇਹ ਵੀ - ਵਿਦੇਸ਼ਾਂ 'ਚ ਵਸਣ ਦਾ ਸੁਪਨਾ ਹੋਵੇਗਾ ਪੂਰਾ ! ਬਸ ਕਰੋ ਇਹ ਕੰਮ, ਫ੍ਰੀ ਮਿਲੇਗੀ ਨਾਗਰਿਕਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News