ਕੁਪਵਾੜਾ ’ਚ LOC ਨੇੜੇ ਹੋਇਆ ਮੁਕਾਬਲਾ; ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ
Sunday, Oct 18, 2026 - 04:27 PM (IST)
ਨੈਸ਼ਨਲ ਡੈਸਕ- ਕਸ਼ਮੀਰ ਦੇ ਕੁਪਵਾੜਾ ਜ਼ਿਲੇ ’ਚ ਲਾਈਨ ਆਫ਼ ਕੰਟਰੋਲ (ਐੱਲ. ਓ. ਸੀ.) ਨੇੜੇ ਸ਼ਨੀਵਾਰ ਸਵੇਰੇ ਅੱਤਵਾਦੀਆਂ ਤੇ ਸੁਰੱਖਿਆ ਫੋਰਸਾਂ ਵਿਚਕਾਰ ਮੁਕਾਬਲਾ ਹੋਇਆ, ਜਿਸ ’ਚ 2 ਅੱਤਵਾਦੀ ਮਾਰੇ ਗਏ। ਜ਼ਿਕਰਯੋਗ ਹੈ ਕਿ ਪਹਿਲਾਂ ਇਸ ਘਟਨਾ ਨੂੰ ਘੁਸਪੈਠ ਦੀ ਕੋਸ਼ਿਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਪਰ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ ਜਾਂ ਨਹੀਂ।
ਫੌਜ ਮੁਤਾਬਕ ਕੁਪਵਾੜਾ ਸਥਿਤ ਕੇਰਨ ਸੈਕਟਰ ਦੇ ਜੁਮਾਗੁੰਡ ਇਲਾਕੇ ’ਚ ਸ਼ਨੀਵਾਰ ਸਵੇਰੇ ਲੱਗਭਗ 3.30 ਵਜੇ ਸੁਰੱਖਿਆ ਫੋਰਸਾਂ ਨੇ ਸ਼ੱਕੀ ਗਤੀਵਿਧੀ ਦੇਖੀ। ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਫਾਇਰਿੰਗ ਸ਼ੁਰੂ ਹੋ ਗਈ। ਘੁਸਪੈਠ ਦਾ ਇਹ ਯਤਨ ਕੇਰਨ ਸੈਕਟਰ ਦੇ ਜਮਗੁੰਡ ’ਚ ਹੋਇਆ ਹੈ। ਕੇਰਨ ਸੈਕਟਰ ’ਚ ਸਰਹੱਦ ਪਾਰੋਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਦੇ ਇਕ ਦਲ ਨੂੰ ਜਵਾਨਾਂ ਨੇ ਸਮਾਂ ਰਹਿੰਦੇ ਭਾਂਪ ਲਿਆ ਅਤੇ ਮੂੰਹਤੋੜ ਜਵਾਬ ਦਿੱਤਾ।
ਸਰਹੱਦ ’ਤੇ ਫੌਜ ਦਾ ਸਖਤ ਪਹਿਰਾ ਜਾਰੀ ਹੈ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਕੇ ਵੱਡੇ ਪੱਧਰ ’ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਮੁਕਾਬਲੇ ’ਚ 2 ਅੱਤਵਾਦੀ ਮਾਰੇ ਗਏ ਹਨ। ਪੁਲਸ ਵੱਲੋਂ ਅੱਤਵਾਦੀਆਂ ਨੂੰ ਰੋਕਣ ਦਾ ਇਹ ਵੱਡਾ ਯਤਨ ਹੈ। ਫੌਜ ਦਾ ਸਰਚ ਆਪ੍ਰੇਸ਼ਨ ਅਭਿਆਨ ਜਾਰੀ ਹੈ।
