ਪੁੰਛ ''ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਏਕੇ-47 ਤੇ 6 ਹੱਥਗੋਲੇ ਬਰਾਮਦ
Tuesday, Oct 13, 2026 - 04:16 PM (IST)
ਜੰਮੂ (ਏਜੰਸੀ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸੁਰਨਕੋਟ ਇਲਾਕੇ 'ਚ ਮੰਗਲਵਾਰ ਨੂੰ ਇਕ ਗੁਫਾ ਦੇ ਅੰਦਰ ਬਣੇ ਸ਼ੱਕੀ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ ਅਤੇ ਉੱਥੋਂ ਇਕ ਆਟੋਮੈਟਿਕ ਰਾਈਫਲ, 6 ਹੱਥਗੋਲੇ ਅਤੇ ਕਾਰਤੂਸ ਬਰਾਮਦ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਖੇਤਰ 'ਚ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਫ਼ੌਜ ਅਤੇ ਪੁਲਸ ਵਲੋਂ ਸਥਰਾਬਾਨ ਦੇ ਜੰਗਲਾਂ 'ਚ ਚਲਾਈ ਗਈ ਇਕ ਸੰਯੁਕਤ ਮੁਹਿੰਮ ਦੌਰਾਨ ਇਹ ਹਥਿਆਰ ਬਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇਕ ਏਕੇ-47 ਰਾਈਫਲ, ਇਕ ਮੈਗਜ਼ੀਨ, 30 ਕਾਰਤੂਸ, 6 ਹੱਥਗੋਲੇ ਅਤੇ ਕੁਝ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਮੁਹਿੰਮ ਦੌਰਾਨ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਘਟਨਾਕ੍ਰਮ 'ਚ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲਣ ਮਗਰੋਂ ਊਧਮਪੁਰ ਅਤੇ ਕਠੁਆ ਜ਼ਿਲ੍ਹਿਆਂ 'ਚ ਫੈਲੇ ਮਜਾਲਤਾ ਅਤੇ ਬਿਲਾਵਰ ਦੇ ਉੱਪਰੀ ਇਲਾਕਿਆਂ 'ਚ ਤਲਾਸ਼ ਮੁਹਿੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਊਧਮਪੁਰ ਦੇ ਮਜਾਲਤਾ ਸਥਿਤ ਸੋਆਨ, ਖੁਬਾਨ, ਚੋਰ ਅਤੇ ਨਾਗਨ ਅਤੇ ਕਠੁਆ ਜ਼ਿਲ੍ਹੇ ਦੇ ਸਦਰੌਤਾ, ਭੇਡ ਅਤੇ ਬਲੋਰ ਦੇ ਜੰਗਲਾਤ ਖੇਤਰਾਂ 'ਚ ਸੋਮਵਾਰ ਸ਼ਾਮ ਤੋਂ ਫ਼ੌਜ ਅਤੇ ਪੁਲਸ ਦੀ ਸੰਯੁਕਤ ਮੁਹਿੰਮ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
