ਨਸ਼ੇ ਦੇ ਖ਼ਾਤਮੇ ਲਈ ਆਪਣੇ ਆਲੇ-ਦੁਆਲੇ ਅੱਗ ਬਾਲ ਕੇ ਤਪੱਸਿਆ ਕਰ ਰਹੇ ਬਾਬੇ ਨਾਲ ਵਾਪਰੀ ਅਣਹੋਣੀ

05/27/2024 5:47:14 AM

ਸੰਭਲ (ਭਾਸ਼ਾ)- ਸੰਭਲ ਦੇ ਕੇਲਾ ਦੇਵੀ ਇਲਾਕੇ ’ਚ ਵਿਸ਼ਵ ਸ਼ਾਂਤੀ ਅਤੇ ਨਸ਼ਾ ਮੁਕਤੀ ਲਈ ਆਪਣੇ ਆਲੇ-ਦੁਆਲੇ ਅੱਗ ਬਾਲ ਕੇ ਤਪੱਸਿਆ ਕਰ ਰਹੇ 70 ਸਾਲਾ ‘ਪਾਗਲ ਬਾਬਾ’ ਦੀ ਸਿਹਤ ਵਿਗੜਨ ਤੋਂ ਬਾਅਦ ਮੌਤ ਹੋ ਗਈ। ਅਮੇਠੀ ਦੇ ਰਹਿਣ ਵਾਲੇ ‘ਪਾਗਲ ਬਾਬਾ’ ਦੇ ਨਾਂ ਨਾਲ ਮਸ਼ਹੂਰ ਕੇਲਾ ਦੇਵੀ ਥਾਣਾ ਇਲਾਕੇ ਦੇ ਬੇਨੀਪੁਰ ’ਚ ਤਪੱਸਿਆ ਕਰ ਰਹੇ ਸਨ। ਉਨ੍ਹਾਂ ਦੀ ਤਪੱਸਿਆ 23 ਮਈ ਤੋਂ 27 ਮਈ ਤੱਕ ਹੋਣੀ ਸੀ। ਇਸ ਲਈ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮਨਜ਼ੂਰੀ ਵੀ ਲਈ ਸੀ। ਐਤਵਾਰ ਨੂੰ ਪਾਗਲ ਬਾਬਾ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਸਥਾਨਕ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਜ਼ਿਲਾ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਰਸਤੇ ’ਚ ਹੀ ਉਨ੍ਹਾਂ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਹੰਸ ਰਾਜ ਹੰਸ ਦੇ ਭਾਵੁਕ ਹੋ ਕੇ ਦਿੱਤੇ ਬਿਆਨ ਮਗਰੋਂ Live ਆ ਗਏ ਕਿਸਾਨ ਆਗੂ ਡੱਲੇਵਾਲ, ਆਖੀਆਂ ਇਹ ਗੱਲਾਂ (ਵੀਡੀਓ)

ਸਥਾਨਕ ਲੋਕਾਂ ਮੁਤਾਬਕ ਪਾਗਲ ਬਾਬਾ ਆਪਣੇ ਚਾਰੋ ਪਾਸੇ ਅੱਗ ਬਾਲ ਕੇ ਤਪੱਸਿਆ ਕਰ ਰਹੇ ਸਨ। ਉਨ੍ਹਾਂ ਦੀ ਮੌਤ ਗਰਮੀ ਨਾਲ ਹੋਈ ਜਾਪਦੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਵਿਸ਼ਵ ਸ਼ਾਂਤੀ ਅਤੇ ਨਸ਼ਾ ਮੁਕਤੀ ਲਈ ਤਪੱਸਿਆ ਕਰ ਰਹੇ ਸਨ। ਪਾਗਲ ਬਾਬਾ ਇਸ ਤੋਂ ਪਹਿਲਾਂ 23 ਵਾਰ ਵੱਖ-ਵੱਖ ਥਾਵਾਂ 'ਤੇ ਇਸੇ ਤਰ੍ਹਾਂ ਦੀ ਤਪੱਸਿਆ ਕਰ ਚੁੱਕੇ ਸਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News