''ਵਨਜੀਵੀ'' ਰਮਈਆ ਦਾ ਦਿਹਾਂਤ, ਸਾਲ 2017 ''ਚ ਪਦਮਸ਼੍ਰੀ ਨਾਲ ਕੀਤਾ ਗਿਆ ਸੀ ਸਨਮਾਨਤ

Saturday, Apr 12, 2025 - 01:28 PM (IST)

''ਵਨਜੀਵੀ'' ਰਮਈਆ ਦਾ ਦਿਹਾਂਤ, ਸਾਲ 2017 ''ਚ ਪਦਮਸ਼੍ਰੀ ਨਾਲ ਕੀਤਾ ਗਿਆ ਸੀ ਸਨਮਾਨਤ

ਹੈਦਰਾਬਾਦ- ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ 'ਵਨਜੀਵੀ' ਰਮਈਆ ਦਾ ਸ਼ਨੀਵਾਰ ਨੂੰ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ 'ਚ ਦਿਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰਮਈਆ ਦੇ ਪਰਿਵਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਰੈੱਡੀਪੱਲੀ ਪਿੰਡ 'ਚ ਸਥਿਤ ਜੱਦੀ ਘਰ 'ਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਦਰਿਪੱਲੀ ਰਮਈਆ ਨੂੰ ਖੰਮਮ ਜ਼ਿਲ੍ਹੇ 'ਚ ਹਰਿਤ ਯੌਧਾ, 'ਚੇਟੂ (ਰੁੱਖ) ਰਮਈਆ' ਜਾਂ 'ਵਨਜੀਵੀ' ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਰਮਈਆ ਨੇ ਪਿਛਲੇ ਕਈ ਦਹਾਕਿਆਂ 'ਚ ਇਕ ਕਰੋੜ ਤੋਂ ਵੱਧ ਪੌਦੇ ਲਗਾਏ। ਵਾਤਾਵਰਣ ਦੇ ਪ੍ਰਤੀ ਉਨ੍ਹਾਂ ਦੇ ਇਸ ਯੋਗਦਾਨ ਲਈ ਉਨ੍ਹਾਂ ਨੂੰ 2017 'ਚ ਪਦਮਸ਼੍ਰੀ ਪੁਰਸਕਾਰ ਦਿੱਤਾ ਗਿਆ ਸੀ। ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਰਮਈਆ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਦਿਹਾਂਤ ਸਮਾਜ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਇਕ ਬਿਆਨ ਅਨੁਸਾਰ, ਰੈੱਡੀ ਨੇ ਕਿਹਾ ਕਿ ਦਰਿਪੱਲੀ ਰਮਈਆ ਦਾ ਦ੍ਰਿੜ ਵਿਸ਼ਵਾਸ ਸੀ ਕਿ ਕੁਦਰਤ ਅਤੇ ਵਾਤਾਵਰਣ ਦੇ ਬਿਨਾਂ ਮਨੁੱਖੀ ਜਾਤੀ ਦਾ ਬਚਾਅ ਸੰਭਵ ਨਹੀਂ ਹੈ। 

ਰੇਵੰਤ ਰੈੱਡੀ ਨੇ ਕਿਹਾ,''ਰਮਈਆ ਨੇ ਇਕੱਲੇ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਅਤੇ ਪੂਰੇ ਸਮਾਜ ਨੂੰ ਪ੍ਰਭਾਵਿਤ ਕੀਤਾ।'' ਉਨ੍ਹਾਂ ਕਿਹਾ ਕਿ ਪਦਮਸ਼੍ਰੀ ਪੁਰਸਕਾਰ ਜੇਤੂ ਨੇ ਵਾਤਾਵਰਣ ਸੁਰੱਖਿਆ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਮੁੱਖ ਮੰਤਰੀ ਸੋਗ ਪੀੜਤ ਪਰਿਵਾਰ ਦੇ ਮੈਂਬਰਾਂ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕੀਤੀ। ਕੇਂਦਰੀ ਕੋਲਾ ਅਤੇ ਖਾਨ ਮੰਤਰੀ ਜੀ. ਕਿਸ਼ਨ ਰੈੱਡੀ, ਕੇਂਦਰੀ ਗ੍ਰਹਿ ਰਾਜ ਮੰਤਰੀ ਬੰਦੀ ਸੰਜੇ ਕੁਮਾਰ, ਬੀਆਰਐੱਸ ਪ੍ਰਧਾਨ ਕੇ. ਚੰਦਰਸ਼ੇਖਰ ਰਾਵ ਅਤੇ ਕਈ ਹੋਰ ਆਗੂਆਂ ਨੇ ਰਮਈਆ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ। ਆਪਣੇ ਸੰਦੇਸ਼ 'ਚ ਕਿਸ਼ਨ ਰੈੱਡੀ ਨੇ ਕਿਹਾ ਕਿ ਰਮਈਆ ਨੇ ਆਪਣੇ ਜੀਵਨਕਾਲ 'ਚ ਇਕ ਕਰੋੜ ਤੋਂ ਵੱਧ ਰੁੱਖ ਲਗਾਏ ਅਤੇ ਕਦਰਤ ਤੇ ਵਾਤਾਵਰਣ ਦੀ ਰੱਖਿਆ 'ਚ ਉਹ ਮੋਹਰੀ ਰਹੇ। ਮਰਹੂਮ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸੰਜੇ ਕੁਮਾਰ ਨੇ ਕਿਹਾ ਕਿ ਪਦਮਸ਼੍ਰੀ ਨਾਲ ਸਨਮਾਨਤ ਹਰਿਤ ਯੌਧਾ ਦਾ ਦਿਹਾਂਤ ਤੇਲੰਗਾਨਾ ਅਤੇ ਕੁਦਰਤ ਲਈ ਨੁਕਸਾਨ ਹੈ। ਕੇਸੀਆਰ ਨੇ ਕਿਹਾ ਕਿ ਵਾਤਾਵਰਣ ਸੁਰੱਖਿਆ ਦੇ ਮਾਮਲੇ 'ਚ ਰਮਈਆ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਆਦਰਸ਼ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News