ਅੱਜ ਨਵੀਂ ਦਿੱਲੀ ਵਿਖੇ P20 Summit ਦਾ ਉਦਘਾਟਨ ਕਰਨਗੇ PM Modi, 25 ਦੇਸ਼ਾਂ ਦੇ ਅਫ਼ਸਰ ਹੋਣਗੇ ਸ਼ਾਮਲ

Friday, Oct 13, 2023 - 10:11 AM (IST)

ਅੱਜ ਨਵੀਂ ਦਿੱਲੀ ਵਿਖੇ P20 Summit ਦਾ ਉਦਘਾਟਨ ਕਰਨਗੇ PM Modi, 25 ਦੇਸ਼ਾਂ ਦੇ ਅਫ਼ਸਰ ਹੋਣਗੇ ਸ਼ਾਮਲ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਮੋਦੀ ਅੱਜ ਦਿੱਲੀ ਵਿੱਚ 9ਵੇਂ ਜੀ20 ਸੰਸਦੀ ਸਪੀਕਰ ਸੰਮੇਲਨ (ਪੀ20) ਦਾ ਉਦਘਾਟਨ ਕਰਨਗੇ। ਇਸ ਦਾ ਥੀਮ ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਲਈ ਸੰਸਦ’ ਰੱਖਿਆ ਗਿਆ ਹੈ। ਇਸ ਵਿੱਚ 25 ਦੇਸ਼ਾਂ ਦੇ ਪ੍ਰੀਜ਼ਾਈਡਿੰਗ ਅਫਸਰ ਅਤੇ ਜੀ-20 ਮੈਂਬਰ ਦੇਸ਼ਾਂ ਦੇ 10 ਡਿਪਟੀ ਸਪੀਕਰ ਸ਼ਾਮਲ ਹੋਣਗੇ। ਇਸ ਦਾ ਆਯੋਜਨ ਦਵਾਰਕਾ, ਦਿੱਲੀ ਵਿੱਚ ਸਥਿਤ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ 'ਯਸ਼ੋਭੂਮੀ' ਵਿੱਚ ਕੀਤਾ ਜਾਵੇਗਾ।

G20 ਦੀ ਬੇਮਿਸਾਲ ਸਫਲਤਾ ਦੇ ਬਾਅਦ ਭਾਰਤ ਹੁਣ ਨੌਵੇਂ P20 ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਜਿਸ ਦਾ ਆਯੋਜਨ 13-14 ਅਕਤੂਬਰ 2023 ਨੂੰ ਨਵੀਂ ਦਿੱਲੀ ਵਿੱਚ ਭਾਰਤੀ ਸੰਸਦ ਦੁਆਰਾ IPU ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਸੰਮੇਲਨ ਤੋਂ ਪਹਿਲਾਂ 12 ਅਕਤੂਬਰ 2023 ਨੂੰ ਸੰਸਦੀ ਮੰਚ ਦਾ ਆਯੋਜਨ ਵੀ ਕੀਤਾ ਗਿਆ।

ਇਹ ਵੀ ਪੜ੍ਹੋ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਬਦਰੀਨਾਥ ਧਾਮ 'ਚ ਕੀਤੀ ਪੂਜਾ, ਦਾਨ ਕੀਤੇ 5 ਕਰੋੜ ਰੁਪਏ

ਦੋ ਦਿਨ ਚਲੇਗੀ ਕਾਨਫਰੰਸ 

13-14 ਅਕਤੂਬਰ ਨੂੰ ਹੋਣ ਵਾਲੇ ਪੀ20 ਸੰਮੇਲਨ ਦੇ ਚਾਰ ਸੈਸ਼ਨ ਹੋਣਗੇ। ਇਸ ਸੰਮੇਲਨ ਦੌਰਾਨ ਭਾਰਤ ਦੁਨੀਆ ਦੇ ਸਾਹਮਣੇ ਆਪਣਾ ਲੋਕਤੰਤਰੀ ਇਤਿਹਾਸ ਪੇਸ਼ ਕਰਨ ਜਾ ਰਿਹਾ ਹੈ। ਇਸ ਰਾਹੀਂ ਵਿਸ਼ਵ ਨੂੰ ਬਰਾਬਰੀ, ਭਾਈਚਾਰਾ ਅਤੇ ਏਕਤਾ ਦਾ ਸੰਦੇਸ਼ ਦੇਣ ਦਾ ਯਤਨ ਕੀਤਾ ਜਾਵੇਗਾ। ਇਸ ਸੰਮੇਲਨ ਦੇ ਸਾਰੇ ਪ੍ਰੋਗਰਾਮ ਉਪ ਪ੍ਰਧਾਨ ਜਗਦੀਪ ਧਨਖੜ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਅਗਵਾਈ ਹੇਠ ਹੋਣਗੇ।

ਇਹ ਵੀ ਪੜ੍ਹੋ :    ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨਹੀਂ ਆਉਣਗੇ ਕੈਨੇਡਾ ਸੈਨੇਟ 

ਕੈਨੇਡੀਅਨ ਸਪੀਕਰ ਰੇਮੰਡ ਗਗਨੇ ਪੀ20 ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ। ਹਾਲਾਂਕਿ ਪਹਿਲਾਂ ਉਨ੍ਹਾਂ ਦੀ ਸ਼ਮੂਲੀਅਤ ਦੀ ਚਰਚਾ ਸੀ ਪਰ ਕੈਨੇਡਾ-ਭਾਰਤ ਵਿਵਾਦ ਦਰਮਿਆਨ ਉਨ੍ਹਾਂ ਨੇ ਦਿੱਲੀ ਨਾ ਆਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ, ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਸੀ ਕਿ ਉਹ ਕੈਨੇਡਾ ਦੀ ਸੈਨੇਟ ਦੇ ਸਪੀਕਰ ਨਾਲ ਆਪਣੀ ਗੈਰ ਰਸਮੀ ਗੱਲਬਾਤ ਵਿੱਚ "ਕਈ ਮੁੱਦੇ" ਉਠਾਉਣਗੇ।

ਜੀ-20 ਸੰਮੇਲਨ 9 ਅਤੇ 10 ਸਤੰਬਰ ਨੂੰ ਹੋਇਆ ਸੀ

ਦਿੱਲੀ ਵਿੱਚ 9 ਅਤੇ 10 ਸਤੰਬਰ ਨੂੰ ਹੋਏ ਜੀ-20 ਸਿਖਰ ਸੰਮੇਲਨ ਵਿੱਚ ਦੁਨੀਆ ਭਰ ਦੇ ਨੇਤਾਵਾਂ ਨੇ ਇੱਕ ਦੂਜੇ ਨਾਲ ਮੁਲਾਕਾਤ ਕੀਤੀ। ਇਹ ਭਾਰਤ ਮੰਡਪਮ ਵਿੱਚ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਸਾਰੇ ਦੇਸ਼ ਜੀ-20 ਸੰਮੇਲਨ ਦੀ ਘੋਸ਼ਣਾ ਲਈ ਸਹਿਮਤ ਹੋਏ। ਇਸ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਵਿੱਚ ਸਥਾਈ ਮੈਂਬਰਸ਼ਿਪ ਨੂੰ ਲੈ ਕੇ ਸਵਾਲ ਉਠਾਏ ਗਏ ਸਨ। ਇਸ ਤੋਂ ਇਲਾਵਾ ਭਾਰਤ ਨੇ ਸਾਰੇ ਦੇਸ਼ਾਂ ਨਾਲ ਦੁਵੱਲੀ ਗੱਲਬਾਤ ਕੀਤੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਇਸ ਜੀ-20 ਨੇ ਉਮੀਦਾਂ ਵਧਾ ਦਿੱਤੀਆਂ ਹਨ। ਇਹ ਸੰਸਥਾ ਸਭ ਤੋਂ ਗੁੰਝਲਦਾਰ ਸਮੱਸਿਆਵਾਂ ਨੂੰ ਵੀ ਹੱਲ ਕਰ ਸਕਦੀ ਹੈ।

ਜੀ-20 ਸਿਖਰ ਸੰਮੇਲਨ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਨੂੰ ਜੀ-20 ਦੀ ਪ੍ਰਧਾਨਗੀ ਸੌਂਪੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਸੰਮੇਲਨ ਦੀ ਸਮਾਪਤੀ ਦਾ ਐਲਾਨ ਕੀਤਾ। ਬ੍ਰਾਜ਼ੀਲ ਅਗਲੇ ਸਾਲ G20 ਸੰਮੇਲਨ ਦੀ ਮੇਜ਼ਬਾਨੀ ਕਰੇਗਾ। 

ਇਹ ਵੀ ਪੜ੍ਹੋ :  ਫੂਡ ਡਿਲੀਵਰੀ ਐਪ 'ਤੇ ਚਿੱਲੀ ਪਨੀਰ ਕੀਤਾ ਆਰਡਰ , ਭੇਜਿਆ ਚਿੱਲੀ ਚਿਕਨ... ਖਾਣ ਤੋਂ ਬਾਅਦ ਪਰਿਵਾਰ ਹੋਇਆ ਬੀਮਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Harinder Kaur

Content Editor

Related News