ਪੀ.ਐੱਸ. ਗੋਲੇ ਨੇ ਸਿੱਕਮ ਦੇ ਮੁੱਖ ਮੰਤਰੀ ਵਜੋਂ ਚੁੱਕ ਸਹੁੰ

05/27/2019 11:43:36 AM

ਗੰਗਟੋਕ— ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸ.ਕੇ.ਐੱਮ.) ਦੇ ਪ੍ਰਧਾਨ ਪ੍ਰੇਮ ਸਿੰਘ ਤਮਾਂਗ ਨੇ ਸੋਮਵਾਰ ਨੂੰ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁਕੀ। ਉਨ੍ਹਾਂ ਨੂੰ ਪੀ.ਐੱਸ. ਗੋਲੇ ਦੇ ਰੂਪ 'ਚ ਜਾਣਿਆ ਜਾਂਦਾ ਹੈ। ਰਾਜਪਾਲ ਗੰਗਾ ਪ੍ਰਸਾਦ ਨੇ ਇੱਥੇ ਪਲਜ਼ੋਰ ਸਟੇਡੀਅਮ 'ਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਚੋਣ ਮੈਦਾਨ 'ਚ ਨਹੀਂ ਉਤਰਨ ਕਾਰਨ ਗੋਲੇ ਇਸ ਸਮੇਂ ਰਾਜ ਵਿਧਾਨ ਸਭਾ ਦੇ ਮੈਂਬਰ ਨਹੀਂ ਹਨ। ਸਟੇਡੀਅਮ 'ਚ ਮੌਜੂਦ ਐੱਸ.ਕੇ.ਐੱਮ. ਦੇ ਹਜ਼ਾਰਾਂ ਸਮਰਥਕਾਂ ਨੇ ਨੇਪਾਲੀ ਭਾਸ਼ਾ 'ਚ ਸਹੁੰ ਚੁਕਦੇ ਸਮੇਂ 51 ਸਾਲਾ ਪਾਰਟੀ ਮੁਖੀ ਦਾ ਉਤਸ਼ਾਹ ਵਧਾਇਆ।

ਸਾਬਕਾ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਅਤੇ ਸਿੱਕਮ ਡੈਮੋਕ੍ਰੇਟਿਕ ਫਰੰਟ (ਐੱਸ.ਡੀ.ਐੱਫ.) ਦੇ ਸੀਨੀਅਰ ਨੇਤਾਵਾਂ ਨੂੰ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਨਹੀਂ ਕੀਤਾ। 2013 'ਚ ਗਠਿਤ ਐੱਸ.ਕੇ.ਐੱਮ. ਨੇ 32 ਮੈਂਬਰੀ ਸਿੱਕਮ ਵਿਧਾਨ ਸਭਾ 'ਚ 17 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ। ਐੱਸ.ਡੀ.ਐੱਫ. ਨੂੰ 15 ਸੀਟਾਂ 'ਤੇ ਜਿੱਤ ਮਿਲੀ ਹੈ। ਐੱਸ.ਕੇ.ਐੱਮ. ਨੇ 24 ਤੋਂ ਵਧ ਸਾਲ ਤੱਕ ਸੱਤਾ 'ਚ ਰਹਿਣ ਤੋਂ ਬਾਅਦ ਚਾਮਲਿੰਗ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ।


DIsha

Content Editor

Related News