ਯੂ. ਪੀ. ਦੇ ਕਿਸਾਨਾਂ ਦੀ ਆਦਮਨ ਹੋਈ ਦੁੱਗਣੀ, ਮਸ਼ਰੂਮ ਉਗਾ ਕੇ ਹੋ ਰਹੇ ਮਾਲੋ-ਮਾਲ

Sunday, Apr 11, 2021 - 04:17 PM (IST)

ਯੂ. ਪੀ. ਦੇ ਕਿਸਾਨਾਂ ਦੀ ਆਦਮਨ ਹੋਈ ਦੁੱਗਣੀ, ਮਸ਼ਰੂਮ ਉਗਾ ਕੇ ਹੋ ਰਹੇ ਮਾਲੋ-ਮਾਲ

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਵਿਚ ਕਿਸਾਨ ਔਸ਼ਧੀ ਗੁਣਾਂ ਨਾਲ ਭਰਪੂਰ ਆਯਸਟਰ ਅਤੇ ਮਿਲਕੀ ਮਸ਼ਰੂਮ ਉਗਾ ਕੇ ਸਾਲ ਭਰ ਨਾ ਸਿਰਫ਼ ਵਾਧੂ ਕਮਾਈ ਕਰ ਰਹੇ ਹਨ, ਸਗੋਂ ਸ਼ੂਗਰ ਅਤੇ ਦਿਲ ਦੇ ਰੋਗ ਤੇ ਕਈ ਗੰਭੀਰ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਪੌਸ਼ਟਿਕ ਆਹਾਰ ਵੀ ਉਪਲੱਬਧ ਕਰਵਾ ਰਹੇ ਹਨ। ਮਸ਼ਰੂਮ ਉਗਾਉਣ ਵਿਚ ਮਹਾਰਤ ਹਾਸਲ ਕਰ ਚੁੱਕੇ ਲਖਨਊ ਅਤੇ ਉਸ ਦੇ ਆਲੇ-ਦੁਆਲੇ ਦੇ ਕਿਸਾਨ ਨਵੰਬਰ ਤੋਂ ਫਰਵਰੀ ਦੌਰਾਨ ਭਾਰੀ ਮਾਤਰਾ ਵਿਚ ਮਸ਼ਰੂਮ ਦੀ ਫ਼ਸਲ ਉਗਾਉਂਦੇ ਹਨ। ਇਸ ਦੌਰਾਨ ਵਾਤਾਵਰਣ ਅਤੇ ਤਾਪਮਾਨ ਇਸ ਲਈ ਅਨੁਕੂਲ ਰਹਿੰਦਾ ਹੈ, ਜਿਸ ਦਾ ਫ਼ਾਇਦਾ ਲੈਣ ਦਾ ਤਰੀਕਾ ਸਥਾਨਕ ਵਿਗਿਆਨੀਆਂ ਦੀ ਮਦਦ ਨਾਲ ਲੋਕਾਂ ਨੇ ਸਿੱਖ ਲਿਆ ਹੈ। ਇੱਥੋਂ ਦੇ ਕਿਸਾਨ ਗਰਮੀ ਦੇ ਮੌਸਮ ਵਿਚ ਮਸ਼ਰੂਮ ਦੀਆਂ ਕੁਝ ਹੋਰ ਕਿਸਮਾਂ ਨੂੰ ਉਗਾਉਣ ਦੀ ਕੋਸ਼ਿਸ਼ ਵਿਚ ਲੱਗੇ ਹਨ, ਜਿਸ ਨਾਲ ਉਨ੍ਹਾਂ ਨੂੰ ਮਾਰਚ ਤੋਂ ਅਕਤੂਬਰ ਦੌਰਾਨ ਉਸ ਦੀ ਫ਼ਸਲ ਉਗਾ ਸਕਣ। ਕੁਝ ਕਿਸਾਨ ਤਾਂ ਪੂੰਜੀ ਲਾਉਣ ਦੀ ਤੁਲਨਾ ਵਿਚ 10 ਗੁਣਾ ਵੱਧ ਆਮਦਨ ਪ੍ਰਾਪਤ ਕਰ ਰਹੇ ਹਨ। 

ਇਹ ਵੀ ਪੜ੍ਹੋ : ਕਿਸਾਨੀ ਮੁੱਦੇ 'ਤੇ ਸੋਨੀਆ ਮਾਨ ਨੇ ਕੈਪਟਨ ਅਮਰਿੰਦਰ ਨੂੰ ਕਿਹਾ, 'ਹੁਣ ਤਾਂ ਕੋਰੋਨਾ ਦਾ ਬਹਾਨਾ ਛੱਡ ਦਿਓ...

PunjabKesari

ਮਿਲਕੀ ਮਸ਼ਰੂਮ ਕਿਸਾਨਾਂ ਲਈ ਖੂਬਸੂਰਤ ਬਦਲ-
ਮਿਲਕੀ ਮਸ਼ਰੂਮ ਕਿਸਾਨਾਂ ਨੂੰ ਖੂਬਸੂਰਤ ਬਦਲ ਦੇ ਰੂਪ ਵਿਚ ਮਿਲਿਆ, ਜਿਸ ਨੂੰ ਅਸਾਨੀ ਨਾਲ ਉਗਾਇਆ ਜਾ ਸਕਦਾ ਹੈ ਅਤੇ ਇਸ ਦਾ ਵਿਆਪਕ ਬਾਜ਼ਾਰ ਵੀ ਉਪਲੱਬਧ ਹੈ। ਇਸ ਵਿਚ 20 ਤੋਂ 40 ਫ਼ੀਸਦੀ ਪ੍ਰੋਟੀਨ, 0.5 ਤੋਂ 1.3 ਫ਼ੀਸਦੀ ਰੇਸ਼ਾ, 0.5 ਤੋਂ 1.4 ਫ਼ੀਸਦੀ ਖਣਿਜ, 3.0 ਤੋਂ 5.2 ਫ਼ੀਸਦੀ ਘੱਟ ਕਾਰਬੋਹਾਈਡ੍ਰੇਟ, 0.10 ਤੋਂ 0.34 ਫ਼ੀਸਦੀ ਵਸਾ ਅਤੇ 16 ਤੋਂ 37 ਕੈਲੋਰੀਜ਼ ਪਾਇਆ ਜਾਂਦਾ ਹੈ, ਜੋ ਸ਼ੂਗਰ ਅਤੇ ਦਿਲ ਦੇ ਰੋਗਾਂ ਤੋਂ ਪ੍ਰਭਾਵਿਤ ਲੋਕਾਂ ਲਈ ਬਿਹਤਰੀਨ ਆਹਾਰ ਹੈ। ਇਸ ਦੇ ਨਾਲ ਹੀ ਇਸ ਨਾਲ ਕੁਪੋਸ਼ਣ ਦੀ ਸਮੱਸਿਆ ਦਾ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਰਾਹਤ : ਖ਼ਾਦ ਦੀਆਂ ਕੀਮਤਾਂ ਵਧਾਉਣ ਪਿੱਛੋਂ ਹੋਏ ਹੰਗਾਮੇ ਕਾਰਨ IFFCO ਨੇ ਲਿਆ ਇਹ ਫ਼ੈਸਲਾ

PunjabKesari

ਇੱਥੋਂ ਲਈ ਜਾ ਸਕਦੀ ਹੈ ਜਾਣਕਾਰੀ-
ਭਾਰਤੀ ਖੇਤੀ ਖੋਜ ਪਰੀਸ਼ਦ ਦੀ ਕੇਂਦਰੀ ਸਬਟ੍ਰੋਪਿਕਲ ਬਾਗਬਾਨੀ ਸੰਸਥਾ ਲਖਨਊ ਦੀ ਮਦਦ ਨਾਲ ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ ਆਲੇ-ਦੁਆਲੇ ਦੇ ਕਿਸਾਨ ਹੁਣ ਸਾਲ ਭਰ ਮਸ਼ਰੂਮ ਦੀ ਪੈਦਾਵਾਰ ਕਰ ਕੇ ਵਾਧੂ ਆਮਦਨੀ ਪ੍ਰਾਪਤ ਕਰ ਰਹੇ ਹਨ। ਸੰਸਥਾ ਦੇ ਵਿਗਿਆਨਕ ਪੀ. ਕੇ. ਸ਼ੁੱਕਲਾ ਮੁਤਾਬਕ ਇਸ ਕੰਮ ਵਿਚ ਖ਼ਾਸ ਕਰ ਕੇ ਸ਼ਹਿਰੀ ਅਤੇ ਪੇਂਡੂ ਨੌਜਵਾਨ ਵਿਸ਼ੇਸ਼ ਉਤਸ਼ਾਹ ਨਾਲ ਲੱਗੇ ਹਨ ਅਤੇ ਸਫ਼ਲਤਾ ਵੀ ਮਿਲ ਰਹੀ ਹੈ। ਸੰਸਥਾ ਨੌਜਵਾਨਾਂ ’ਚ ਜੋਸ਼ ਮੁਤਾਬਕ ਸਾਲ ਭਰ ਸਿਖਲਾਈ ਪ੍ਰੋਗਰਾਮ ਵੀ ਚਲਾ ਰਿਹਾ ਹੈ। ਸਿਖਲਾਈ ਤੋਂ ਬਾਅਦ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ, ਉਸ ਲਈ ਵਟਸਐਪ ਗਰੁੱਪ ਅਤੇ ਫੋਨ ਜ਼ਰੀਏ ਉਨ੍ਹਾਂ ਦੀਆਂ ਸਮੱੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ : ਕਣਕ ਆਉਣ ਤੋਂ ਪਹਿਲਾਂ ਅਨਾਜ ਮੰਡੀਆਂ ਨੂੰ ਕੀਤਾ ਜਾਵੇਗਾ ਸੈਨੇਟਾਈਜ਼, ਮਾਸਕ ਦੀ ਵਰਤੋਂ ਹੋਵੇਗੀ ਜ਼ਰੂਰੀ


author

Tanu

Content Editor

Related News