ਪਾਤਾਲ ਭੁਵਨੇਸ਼ਵਰ ਗੁਫ਼ਾ ''ਚ ਆਕਸੀਜਨ ਲੈਵਲ ਘੱਟ, ਸ਼ਰਧਾਲੂਆਂ ਦੇ ਪ੍ਰਵੇਸ਼ ''ਤੇ ਲੱਗੀ ਰੋਕ

Thursday, Aug 01, 2024 - 11:29 AM (IST)

ਪਾਤਾਲ ਭੁਵਨੇਸ਼ਵਰ ਗੁਫ਼ਾ ''ਚ ਆਕਸੀਜਨ ਲੈਵਲ ਘੱਟ, ਸ਼ਰਧਾਲੂਆਂ ਦੇ ਪ੍ਰਵੇਸ਼ ''ਤੇ ਲੱਗੀ ਰੋਕ

ਦੇਹਰਾਦੂਨ- ਸਮੁੰਦਰੀ ਲੈਵਲ ਤੋਂ ਕਰੀਬ 100 ਫੁੱਟ ਹੇਠਾਂ ਸਥਿਤ ਉੱਤਰਾਖੰਡ ਦੇ ਤੀਰਥ ਸਥਾਨ ਪਾਤਾਲ ਭੁਵਨੇਸ਼ਵਰ ਗੁਫ਼ਾ ਨੂੰ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਹੈ। ਗੁਫ਼ਾ 'ਚ ਆਕਸੀਜਨ ਦਾ ਪੱਧਰ 1.2 ਫ਼ੀਸਦੀ ਤੱਕ ਘੱਟ ਹੋਇਆ ਹੈ। ਅਜਿਹੇ 'ਚ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਰਾਤੱਤਵ ਵਿਭਾਗ ਨੇ ਇੱਥੇ ਪ੍ਰਵੇਸ਼ ਬੰਦ ਕਰ ਦਿੱਤਾ ਹੈ। ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਗੰਗੋਲੀਹਾਟ ਕਸਬੇ 'ਚ ਪਾਤਾਲ ਭੁਵਨੇਸ਼ਵਰ ਗੁਫ਼ਾ ਹੈ।

ਇਸ ਗੁਫ਼ਾ ਤੱਕ ਪਹੁੰਚਣ ਲਈ ਪਹਾੜੀ ਦੀ ਡੂੰਘਾਈ 'ਚ ਕਰੀਬ 100 ਫੁੱਟ ਹੇਠਾਂ ਉਤਰਨਾ ਪੈਂਦਾ ਹੈ। ਜ਼ਮੀਨ ਦੇ ਹੇਠਾਂ ਇਹ ਕਰੀਬ 110 ਮੀਟਰ ਤੱਕ ਫੈਲੀ ਹੋਈ ਹੈ। ਇਸ ਸਾਲ ਅਚਾਨਕ ਗੁਫ਼ਾ ਦੇ ਅੰਦਰ ਆਕਸੀਜਨ ਦਾ ਪੱਧਰ ਘੱਟ ਹੋਣ ਲੱਗਾ ਹੈ। ਇਸ ਵਜ੍ਹਾ ਤੋਂ ਪੁਰਾਤੱਤਵ ਵਿਭਾਗ ਨੇ ਇਕ ਅਗਸਤ ਤੋਂ 15 ਅਕਤੂਬਰ ਤੱਕ ਗੁਫ਼ਾ 'ਚ ਸ਼ਰਧਾਲੂਆਂ ਦਾ ਪ੍ਰਵੇਸ਼ ਰੋਕਣ ਦਾ ਫ਼ੈਸਲਾ ਲੱਗਾ ਹੈ। ਪੁਰਾਤੱਤਵ ਵਿਭਾਗ ਦੇ ਦੇਹਰਾਦੂਨ ਮੰਡਲ ਦੇ ਮੁੱਖ ਪੁਰਾਤੱਤਵ ਵਿਗਿਆਨੀ ਮੋਹਨ ਕੁਮਾਰ ਸਕਸੈਨਾ ਨੇ ਦੱਸਿਆ ਕਿ ਗੁਫ਼ਾਫ਼ਾਂ 'ਚ ਤਾਜ਼ੀ ਹਵਾ ਦੀ ਪਹੁੰਚ ਸੀਮਿਤ ਹੁੰਦੀ ਹੈ। ਇੱਥੇ ਆਮ ਆਕਸੀਜਨ ਪੱਧਰ 19 ਤੋਂ 21 ਫ਼ੀਸਦੀ ਤੱਕ ਰਹਿੰਦਾ ਹੈ। ਪਿਛਲੇ ਦਿਨੀਂ ਜਾਂਚ 'ਚ ਪਤਾ ਲੱਗਾ ਕਿ ਆਕਸੀਜਨ ਪੱਧਰ 'ਚ 1.2 ਫ਼ੀਸਦੀ ਤੱਕ ਦੀ ਕਮੀ ਆ ਗਈ ਹੈ। ਮੀਂਹ ਤੋਂ ਬਾਅਦ ਹੀ ਗੁਫ਼ਾ ਨੂੰ ਮੁੜ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News