ਹਰਿਆਣਾ ਦੇ ਸਾਰੇ ਹਸਪਤਾਲਾਂ ’ਚ ਲਗਾਏ ਜਾਣਗੇ ਆਕਸੀਜਨ ਜਨਰੇਟਰ ਪਲਾਂਟ : ਵਿਜ

Friday, Jul 23, 2021 - 04:20 PM (IST)

ਹਰਿਆਣਾ ਦੇ ਸਾਰੇ ਹਸਪਤਾਲਾਂ ’ਚ ਲਗਾਏ ਜਾਣਗੇ ਆਕਸੀਜਨ ਜਨਰੇਟਰ ਪਲਾਂਟ : ਵਿਜ

ਰੋਹਤਕ– ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਉਹ ਹਰਿਆਣਾ ਨੂੰ ਆਕਸੀਜਨ ਦੇ ਮਾਮਲੇ ’ਚ ਆਤਮਨਿਰਭਰ ਬਣਾਉਣਾ ਚਾਹੁੰਦੇ ਹਨ ਅਤੇ ਇਸੇ ਕੜੀ ’ਚ ਆਕਸੀਜਨ ਜਨਰੇਟਰ ਪਲਾਂਟ ਹਰ ਹਸਪਤਾਲ ’ਚ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸਾਨੂੰ ਲੋੜ ਪੈਣ ’ਤੇ ਕਿਸੇ ਹੋਰ ਕੋਲੋਂ ਆਕਸੀਜਨ ਨਾ ਮੰਗਣੀ ਪਵੇ, ਇਸ ਲਈ ਅਸੀਂ ਕੋਰੋਨਾ ਦੀ ਦੂਜੀ ਲਹਿਰ ਦੇ ਅਨੁਭਵਾਂ ਦਾ ਇਸਤੇਮਾਲ ਕਰਦੇ ਹੋਏ ਅੱਗੇ ਵਧਾਂਗੇ। ਵਿਜ ਨੇ ਕਿਹਾ ਕਿ ਸੂਬੇ ’ਚ 40 ਆਕਸੀਜਨ ਪਲਾਂਟ ਪੀ.ਐੱਮ. ਕੇਅਰਸ ਫੰਡ ਤੋਂ ਲੱਗਣਗੇ ਜਦਕਿ 139 ਆਕਸੀਜਨ ਪਲਾਂਟ ਦੇ ਟੈਂਡਰ ਜਲਦੀ ਕੀਤੇ ਜਾਣਗੇ। ਵਿਜ ਨੇ ਦੱਸਿਆ ਕਿ ਸੀ.ਐੱਸ.ਆਰ. ਜ਼ਰੀਏ ਵੀ ਕੁਝ ਆਕਸੀਜਨ ਪਲਾਂਟ ਹਰਿਆਣਾ ’ਚ ਲਗਾਏ ਜਾ ਰਹੇ ਹਨ। 

ਇਸ ਤੋਂ ਇਲਾਵਾ ਹਰ ਹਸਪਤਾਲ ਅਤੇ ਮੈਡੀਕਲ ਕਾਲਜ ’ਚ ਹਰ ਬੈਂਡ ਤਕ ਪਾਈਪਡ ਆਕਸੀਜਨ ਪਹੁੰਚਾਉਣ ਦੀ ਸੁਵਿਧਾ ਨੂੰ ਲਗਾਉਣ ਦੇ ਆਦੇਸ਼ ਕਰ ਦਿੱਤੇ ਗਏ ਹਨ ਅਤੇ ਇਸ ’ਤੇ ਕੰਮ ਵੀ ਸ਼ੁਰੂ ਹੋ ਚੁੱਕਾ ਹੈ. ਵਿਜ ਅੱਜ ਪੰਡਿਤ ਭਗਵਤ ਦਿਆਲ ਸ਼ਰਮਾ ਸਿਹਤ ਆਯੁਰਵਿਗਿਆਨ ਯੂਨੀਵਰਸਿਟੀ, ਰੋਹਤਕ ’ਚ ਵੱਖ-ਵੱਖ ਯੋਜਨਾਵਾਂ ਦੀ ਸ਼ੁਰੂਆਤ ਅਤੇ ਲਾਂਚ ਈਵੈਂਟ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮਹਿਮਾਨ ਦੇ ਰੂਪ ’ਚ ਡਿਜੀਟਲੀ ਜੁੜੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। 


author

Rakesh

Content Editor

Related News