ਉੱਲੂ ਹੀ ਕਿਉਂ ਹੈ ਮਾਂ ਲਕਸ਼ਮੀ ਦੀ ਸਵਾਰੀ? ਜਾਣੋ ਇਸ ਦੇ ਪਿੱਛੇ ਦਾ ਧਾਰਮਿਕ ਰਹੱਸ

Friday, Oct 17, 2025 - 12:10 PM (IST)

ਉੱਲੂ ਹੀ ਕਿਉਂ ਹੈ ਮਾਂ ਲਕਸ਼ਮੀ ਦੀ ਸਵਾਰੀ? ਜਾਣੋ ਇਸ ਦੇ ਪਿੱਛੇ ਦਾ ਧਾਰਮਿਕ ਰਹੱਸ

ਵੈੱਬ ਡੈਸਕ- ਹਿੰਦੂ ਧਰਮ 'ਚ ਮਾਂ ਲਕਸ਼ਮੀ ਨੂੰ ਧਨ ਅਤੇ ਖੁਸ਼ਹਾਲੀ ਦੀ ਦੇਵੀ ਮੰਨਿਆ ਜਾਂਦਾ ਹੈ। ਦੀਵਾਲੀ ਦੀ ਰਾਤ ਜਦੋਂ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨਾਲ ਇਕ ਉੱਲੂ (Owl) ਨੂੰ ਵੀ ਦਰਸਾਇਆ ਜਾਂਦਾ ਹੈ। ਕਈ ਲੋਕ ਇਹ ਸੋਚਦੇ ਹਨ ਕਿ ਉੱਲੂ ਤਾਂ ਰਾਤ ਨੂੰ ਨਿਕਲਣ ਵਾਲਾ ਅਤੇ ਡਰਾਉਣਾ ਪੰਛੀ ਹੈ, ਫਿਰ ਦੇਵੀ ਲਕਸ਼ਮੀ ਨੇ ਉਸ ਨੂੰ ਆਪਣੀ ਸਵਾਰੀ ਕਿਉਂ ਚੁਣਿਆ? ਆਓ ਜਾਣਦੇ ਹਾਂ ਇਸ ਦੇ ਪਿੱਛੇ ਲੁਕੇ ਧਾਰਮਿਕ ਕਾਰਨ।

ਉੱਲੂ ਗਿਆਨ ਅਤੇ ਬੁੱਧੀਮਾਨੀ ਦਾ ਪ੍ਰਤੀਕ

ਉੱਲੂ ਰਾਤ ਨੂੰ ਦੇਖ ਸਕਦਾ ਹੈ, ਜਦੋਂ ਕਿ ਬਾਕੀ ਪੰਛੀ ਨਹੀਂ। ਇਸ ਲਈ ਇਹ ਗਿਆਨ ਅਤੇ ਡੂੰਘੀ ਦ੍ਰਿਸ਼ਟੀ ਦਾ ਪ੍ਰਤੀਕ ਮੰਨਿਆ ਗਿਆ ਹੈ। ਮਾਂ ਲਕਸ਼ਮੀ ਦੀ ਸਵਾਰੀ ਵਜੋਂ ਉੱਲੂ ਇਹ ਸੰਦੇਸ਼ ਦਿੰਦਾ ਹੈ ਕਿ ਧਨ ਦੀ ਵਰਤੋਂ ਬੁੱਧੀਮਾਨੀ ਨਾਲ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਨਸ਼ਟ ਵੀ ਹੋ ਸਕਦਾ ਹੈ। 

ਹਨ੍ਹੇਰੇ 'ਚ ਰਸਤਾ ਦਿਖਾਉਣ ਵਾਲਾ ਪੰਛੀ

ਉੱਲੂ ਰਾਤ ਨੂੰ ਵੀ ਸਾਫ਼ ਦੇਖ ਸਕਦਾ ਹੈ, ਇਸ ਲਈ ਇਹ ਹਨ੍ਹੇਰੇ 'ਚ ਵੀ ਸਹੀ ਦਿਸ਼ਾ ਦਿਖਾਉਣ ਦੀ ਸਮਰੱਥਾ ਰੱਖਦਾ ਹੈ। ਇਸੇ ਤਰ੍ਹਾਂ ਮਾਂ ਲਕਸ਼ਮੀ ਵੀ ਜੀਵਨ ਦੇ ਹਨ੍ਹੇਰੇ ਯਾਨੀ ਗਰੀਬੀ ਅਤੇ ਬਦਕਿਸਮਤੀ ਨੂੰ ਦੂਰ ਕਰ ਕੇ ਉਜਾਲਾ ਲਿਆਉਂਦੀ ਹੈ। 

ਸਾਵਧਾਨੀ ਦਾ ਪ੍ਰਤੀਕ

ਉੱਲੂ ਬਹੁਤ ਚੌਕਸ ਪੰਛੀ ਹੈ। ਉਹ ਹਰ ਛੋਟੀ ਹੱਲਚੱਲ ਪਛਾਣ ਲੈਂਦਾ ਹੈ। ਮਾਂ ਲਕਸ਼ਮੀ ਦਾ ਸੰਦੇਸ਼ ਹੈ ਕਿ ਜੋ ਵਿਅਕਤੀ ਚੌਕਸ ਅਤੇ ਜਾਗਰੂਕ ਰਹਿੰਦਾ ਹੈ, ਉਹੀ ਆਪਣੇ ਪੈਸਿਆਂ ਦੀ ਰੱਖਿਆ ਕਰ ਸਦਾ ਹੈ। ਅਮੀਰ ਬਣਨ ਤੋਂ ਬਾਅਦ ਹੰਕਾਰ ਨਹੀਂ ਕਰਨਾ ਚਾਹੀਦਾ। 

ਲਾਲਚ 'ਤੇ ਕੰਟਰੋਲ ਦਾ ਸੰਦੇਸ਼

ਪੌਰਾਣਿਕ ਕਥਾਵਾਂ ਅਨੁਸਾਰ, ਉੱਲੂ ਹਨ੍ਹੇਰੇ 'ਚ ਰਹਿਣਾ ਪਸੰਦ ਕਰਦਾ ਹੈ ਅਤੇ ਚਮਕ ਵੱਲ ਆਕਰਸ਼ਿਤ ਹੁੰਦਾ ਹੈ। ਇਹ ਮਨੁੱਖੀ ਸੁਭਾਅ 'ਚ ਮੌਜੂਦ ਲਾਲਚ ਦਾ ਪ੍ਰਤੀਕ ਹੈ। ਮਾਂ ਲਕਸ਼ਮੀ ਉੱਲੂ ਦੇ ਮਾਧਿਅਮ ਨਾਲ ਸਾਨੂੰ ਸਿਖਾਉਂਦੀ ਹੈ ਕਿ ਪੈਸਿਆਂ ਨਾਲ ਸਬਰ ਬਣਾਏ ਰੱਖਣਾ ਜ਼ਰੂਰੀ ਹੈ। 

ਸ਼ੁੱਭਤਾ ਦਾ ਸੰਕੇਤ

ਕੁਝ ਕਥਾਵਾਂ 'ਚ ਉੱਲੂ ਨੂੰ ਸ਼ੁੱਭ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਗਿਆ ਹੈ। ਮਾਨਤਾ ਹੈ ਕਿ ਜੇਕਰ ਦੀਵਾਲੀ ਦੀ ਰਾਤ ਘਰ ਦੇ ਨੇਤੇ-ਤੇੜੇ ਉੱਲੂ ਦਿਖਾਈ ਦੇ ਜਾਵੇ ਤਾਂ ਇਹ ਮਾਂ ਲਕਸ਼ਮੀ ਦੇ ਆਗਮਨ ਦਾ ਸੰਕੇਤ ਹੁੰਦਾ ਹੈ। 

ਮਾਂ ਲਕਸ਼ਮੀ ਦੀ ਸਵਾਰੀ ਉੱਲੂ ਸਾਨੂੰ ਇਹ ਸਿਖਾਉਂਦੀ ਹੈ ਕਿ ''ਧਨ ਉਦੋਂ ਸਾਰਥਕ ਹੈ, ਜਦੋਂ ਉਸ 'ਚ ਬੁੱਧੀ, ਸਾਵਧਾਨੀ ਅਤੇ ਸ਼ਿਸ਼ਟਾਚਾਰ ਦਾ ਸੰਤੁਲਨ ਹੋਵੇ।'' ਇਸ ਲਈ ਦੀਵਾਲੀ 'ਤੇ ਮਾਂ ਲਕਸ਼ਮੀ ਦੀ ਪੂਜਾ ਦੇ ਨਾਲ-ਨਾਲ ਉੱਲੂ ਦਾ ਪ੍ਰਤੀਕ ਵੀ ਸਾਨੂੰ ਧਨ ਦਾ ਸਹੀ ਉਪਯੋਗ ਦਾ ਸੰਦੇਸ਼ ਦਿੰਦਾ ਹੈ। 

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News