ਕੜ੍ਹੀ ਪੱਤੇ ਦਾ ਪੌਦਾ ਬਦਲ ਸਕਦੈ ਤੁਹਾਡੀ ਕਿਸਮਤ! ਜਾਣੋ ਸਹੀ ਦਿਸ਼ਾ ਤੇ...

3/18/2026 10:38:49 AM

ਵੈੱਬ ਡੈਸਕ - ਵਾਸਤੂ ਸ਼ਾਸਤਰ 'ਚ ਕੜ੍ਹੀ ਪੱਤੇ ਨੂੰ ਸਿਰਫ਼ ਇਕ ਬੂਟਾ ਹੀ ਨਹੀਂ, ਸਗੋਂ ਸਕਾਰਾਤਮਕ ਊਰਜਾ ਦਾ ਇਕ ਸ਼ਕਤੀਸ਼ਾਲੀ ਸਰੋਤ ਮੰਨਿਆ ਗਿਆ ਹੈ। ਇਸ ਨੂੰ 'ਮੀਠਾ ਨੀਮ' ਵੀ ਕਿਹਾ ਜਾਂਦਾ ਹੈ, ਜੋ ਨਾ ਸਿਰਫ਼ ਸਿਹਤ ਲਈ ਵਰਦਾਨ ਹੈ, ਸਗੋਂ ਘਰ 'ਚੋਂ ਨਕਾਰਾਤਮਕਤਾ ਨੂੰ ਦੂਰ ਕਰਕੇ ਖ਼ੁਸ਼ਹਾਲੀ ਦੇ ਰਾਹ ਖੋਲ੍ਹਣ 'ਚ ਵੀ ਮਦਦਗਾਰ ਹੁੰਦਾ ਹੈ। ਅਕਸਰ ਲੋਕ ਇਸ ਨੂੰ ਘਰ 'ਚ ਕਿਤੇ ਵੀ ਲਗਾ ਦਿੰਦੇ ਹਨ, ਪਰ ਵਾਸਤੂ ਦੇ ਨਿਯਮਾਂ ਅਨੁਸਾਰ ਸਹੀ ਦਿਸ਼ਾ 'ਚ ਲਗਾਉਣ ਨਾਲ ਹੀ ਇਸ ਦਾ ਪੂਰਾ ਲਾਭ ਮਿਲਦਾ ਹੈ।

ਕਿਹੜੀ ਦਿਸ਼ਾ ਹੈ ਸਭ ਤੋਂ ਉੱਤਮ?

ਪੱਛਮ ਦਿਸ਼ਾ 
- ਵਾਸਤੂ ਅਨੁਸਾਰ ਕੜ੍ਹੀ ਪੱਤੇ ਲਈ ਪੱਛਮ ਦਿਸ਼ਾ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਇਹ ਚੰਦਰਮਾ ਦੀ ਦਿਸ਼ਾ ਹੈ ਅਤੇ ਇੱਥੇ ਬੂਟਾ ਲਗਾਉਣ ਨਾਲ ਪਰਿਵਾਰਕ ਮੈਂਬਰਾਂ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਮਾਨ-ਸਨਮਾਨ 'ਚ ਵਾਧਾ ਹੁੰਦਾ ਹੈ।

ਦੱਖਣ ਦਿਸ਼ਾ 
- ਘਰ 'ਚ ਸਕਾਰਾਤਮਕਤਾ ਵਧਾਉਣ ਲਈ ਇਸ ਨੂੰ ਦੱਖਣ ਦਿਸ਼ਾ 'ਚ ਵੀ ਲਗਾਇਆ ਜਾ ਸਕਦਾ ਹੈ, ਇਸ ਨਾਲ ਘਰ 'ਚ ਮੰਗਲਕਾਰੀ ਊਰਜਾ ਦਾ ਵਾਸ ਹੁੰਦਾ ਹੈ।

ਉੱਤਰ-ਪੂਰਬ 
- ਪਰਿਵਾਰਕ ਖ਼ੁਸ਼ਹਾਲੀ ਲਈ ਇਸ ਦਿਸ਼ਾ 'ਚ ਵੀ ਕੜ੍ਹੀ ਪੱਤਾ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ。

ਕਿਸਮਤ ਚਮਕਾਉਣ ਦੇ ਖੁਫੀਆ ਵਾਸਤੂ ਨੁਸਖੇ

ਵਾਸਤੂ ਅਨੁਸਾਰ, ਜੇਕਰ ਕੜ੍ਹੀ ਪੱਤਾ ਘਰ ਦੇ ਮੁੱਖ ਦਰਵਾਜ਼ੇ ਦੇ ਕੋਲ ਹੋਵੇ, ਤਾਂ ਬੁਰੀਆਂ ਸ਼ਕਤੀਆਂ ਅਤੇ ਨਕਾਰਾਤਮਕਤਾ ਅੰਦਰ ਨਹੀਂ ਆ ਸਕਦੀਆਂ। ਜੇਕਰ ਤੁਹਾਡੇ ਕੰਮਾਂ 'ਚ ਵਾਰ-ਵਾਰ ਰੁਕਾਵਟਾਂ ਆ ਰਹੀਆਂ ਹਨ, ਤਾਂ ਸ਼ਨੀਵਾਰ ਦੇ ਦਿਨ ਇਸ ਪੌਦੇ ਦੀ ਜੜ੍ਹ 'ਚ ਥੋੜ੍ਹਾ ਜਿਹਾ ਕੱਚਾ ਦੁੱਧ ਚੜ੍ਹਾਉਣ ਨਾਲ ਆਰਥਿਕ ਰੁਕਾਵਟਾਂ ਦੂਰ ਹੋਣ ਲੱਗਦੀਆਂ ਹਨ। ਇਸ ਦੀ ਹਰਿਆਲੀ ਅਤੇ ਖ਼ੁਸ਼ਬੂ ਮਾਨਸਿਕ ਤਣਾਅ ਘਟਾਉਣ ਅਤੇ ਪਰਿਵਾਰਕ ਮੈਂਬਰਾਂ 'ਚ ਆਪਸੀ ਪਿਆਰ ਵਧਾਉਣ 'ਚ ਵੀ ਸਹਾਈ ਹੁੰਦੀ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

- ਜੇਕਰ ਕੜ੍ਹੀ ਪੱਤੇ ਦਾ ਬੂਟਾ ਸੁੱਕ ਜਾਵੇ, ਤਾਂ ਇਸ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਸੁੱਕਾ ਪੌਦਾ ਆਰਥਿਕ ਨੁਕਸਾਨ ਅਤੇ ਉਦਾਸੀ ਦਾ ਪ੍ਰਤੀਕ ਹੈ।
- ਬੂਟੇ ਦੇ ਆਲੇ-ਦੁਆਲੇ ਗੰਦਗੀ ਨਾ ਰਹਿਣ ਦਿਓ।
- ਇਸ ਨੂੰ ਨਿਯਮਤ ਤੌਰ 'ਤੇ ਪਾਣੀ ਦਿਓ ਅਤੇ ਇਸ ਦੀਆਂ ਪੱਤੀਆਂ ਦੀ ਵਰਤੋਂ ਸਤਿਕਾਰ ਨਾਲ ਕਰੋ।


Sunaina

Content Editor Sunaina