‘ਮੁਜਰਾ’ ਟਿੱਪਣੀ ’ਤੇ ਓਵੈਸੀ ਦੀ ਤਿੱਖੀ ਪ੍ਰਤੀਕਿਰਿਆ, ਕਿਹਾ– ਡਿਸਕੋ, ਭੰਗੜਾ ਤੇ ਭਾਰਤ ਨਾਟਿਯਮ ਕਰ ਰਹੇ ਮੋਦੀ
Monday, May 27, 2024 - 05:34 AM (IST)
ਪਟਨਾ (ਭਾਸ਼ਾ)– ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ. ਆਈ. ਐੱਮ. ਆਈ. ਐੱਮ.) ਦੇ ਮੁਖੀ ਅਸਦੁਦੀਨ ਓਵੈਸੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮੁਜਰਾ’ ਟਿੱਪਣੀ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੋਦੀ ਡਿਸਕੋ, ਭੰਗੜਾ ਤੇ ਭਾਰਤ ਨਾਟਿਯਮ ਕਰ ਰਹੇ ਹਨ।
ਹੈਦਰਾਬਾਦ ਦੇ ਸੰਸਦ ਮੈਂਬਰ ਬਿਹਾਰ ਦੇ ਪਾਟਲੀਪੁੱਤਰ ਲੋਕ ਸਭਾ ਹਲਕੇ ’ਚ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ’ਤੇ ਆਪਣੇ ਵੋਟ ਬੈਂਕ ਲਈ ਮੁਜਰਾ ਕਰਨ ਦਾ ਦੋਸ਼ ਲਾਇਆ ਸੀ।
ਇਹ ਖ਼ਬਰ ਵੀ ਪੜ੍ਹੋ : ਲਿਵ-ਇਨ ਰਿਲੇਸ਼ਨਸ਼ਿਪ ਦਾ ਖ਼ੌਫਨਾਕ ਅੰਜਾਮ, ਵਿਆਹੁਤਾ ਨਾਲ ਰਹਿ ਰਹੇ 20 ਸਾਲਾ ਨੌਜਵਾਨ ਨੇ ਲਿਆ ਫਾਹਾ
ਓਵੈਸੀ ਨੇ ਕਿਹਾ, ‘‘ਕੀ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਦੀ ਭਾਸ਼ਾ ਵਰਤਣੀ ਚਾਹੀਦੀ ਹੈ? ਕੀ ਮੋਦੀ ਜੀ ਸੋਚਦੇ ਹਨ ਕਿ ਸਾਡੇ ਮੂੰਹ ’ਚ ਜ਼ੁਬਾਨ ਨਹੀਂ ਹੈ? ਬਹੁਤ ਬੋਲ ਸਕਦੇ ਹਾਂ ਅਸੀਂ। ਤੁਹਾਡੇ ਆਰ. ਐੱਸ. ਐੱਸ. ਦੇ ਇਤਿਹਾਸ ਨੂੰ ਅਸੀਂ ਬਿਆਨ ਕਰ ਸਕਦੇ ਹਾਂ।’’
ਉਨ੍ਹਾਂ ਦੋਸ਼ ਲਾਇਆ, ‘‘ਪਿਛਲੇ ਤਿੰਨ ਸਾਲਾਂ ਤੋਂ ਚੀਨ ਭਾਰਤ ਦੇ ਲਗਭਗ 2,000 ਵਰਗ ਕਿਲੋਮੀਟਰ ਇਲਾਕੇ ’ਤੇ ਕਬਜ਼ਾ ਕਰ ਕੇ ਬੈਠਾ ਹੈ। ਮੋਦੀ ਜੀ, ਤੁਸੀਂ ਉਸ ਚੀਨ ਨੂੰ ਨਹੀਂ ਹਟਾ ਸਕੇ ਤਾਂ ਕੀ ਤੁਸੀਂ ਚੀਨ ਨਾਲ ਡਿਸਕੋ ਡਾਂਸ ਕਰ ਰਹੇ ਸੀ?’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।