''ਜੇ ਉਹ ਜੇਲ੍ਹ ''ਚ ਬੰਦ ਹੈ ਤਾਂ ਪਿਓ ਕਿਵੇਂ ਬਣ ਗਿਆ...?'', ਓਵੈਸੀ ਦੇ ਸਵਾਲ ਨੇ ਪਾਕਿ ਦੀ ਕੀਤੀ ਬੋਲਤੀ ਬੰਦ
Sunday, Jun 01, 2025 - 10:25 AM (IST)

ਇੰਟਰਨੈਸ਼ਨਲ ਡੈਸਕ- 'ਆਪਰੇਸ਼ਨ ਸਿੰਦੂਰ' ਤਹਿਤ ਅੱਤਵਾਦ ਖ਼ਿਲਾਫ਼ ਆਪਣਾ ਸੰਦੇਸ਼ ਦੁਨੀਆਭਰ 'ਚ ਪਹੁੰਚਾਉਣ ਲਈ ਭਾਰਤੀ ਡੈਲੀਗੇਸ਼ਨ ਵੱਖ-ਵੱਖ ਦੇਸ਼ਾਂ ਦੇ ਦੌਰੇ 'ਤੇ ਗਿਆ ਹੋਇਆ ਹੈ। ਇਸ ਦੌਰਾਨ ਅਸਦੁੱਦੀਨ ਓਵੈਸੀ ਦੀ ਅਗਵਾਈ ਵਾਲਾ ਡੈਲੀਗੇਸ਼ਨ ਅਲਜੀਰੀਆ ਪੁੱਜਿਆ ਹੋਇਆ ਹੈ। ਇਸ ਮੌਕੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਓਵੈਸੀ ਨੇ ਇੱਕ ਗੰਭੀਰ ਸਵਾਲ ਚੁੱਕਿਆ, ਜਿਸ ਨਾਲ ਪਾਕਿਸਤਾਨ ਦੀ ਨੈਤਿਕਤਾ ਅਤੇ ਕਾਨੂੰਨੀ ਪ੍ਰਣਾਲੀ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਹੁੰਦਾ ਹੈ।
ਉਨ੍ਹਾਂ ਅੱਤਵਾਦੀ ਜ਼ਕੀਉਰ ਰਹਮਾਨ ਲਖਵੀ (26/11 ਮੁੰਬਈ ਹਮਲਿਆਂ ਦਾ ਮੁਲਜ਼ਮ) ਬਾਰੇ ਕਿਹਾ ਕਿ ਜੇਕਰ ਉਹ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸੀ, ਤਾਂ ਉਹ ਇਸ ਦੌਰਾਨ ਪਿਓ ਕਿਵੇਂ ਬਣ ਗਿਆ ? ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਦੇਸ਼, ਜੋ ਪਹਿਲਾਂ ਹੀ ਅੱਤਵਾਦ ਬਾਰੇ ਇੰਨੇ ਇਲਜ਼ਾਮ ਝੱਲ ਰਿਹਾ ਹੋਵੇ, ਉਹ ਕਦੇ ਵੀ ਅਜਿਹਾ ਕੰਮ ਨਹੀਂ ਹੋਣ ਦੇਵੇਗਾ, ਜਿਸ ਨਾਲ ਉਸ 'ਤੇ ਹੋਰ ਸਵਾਲ ਉਠਾਏ ਜਾਣ।
#WATCH | Algiers, Algeria | AIMIM chief and MP Asaduddin Owaisi says, "There was this one terrorist called Zakiur Rehman Lakhvi - no country in the world would allow a terrorist who's facing a terror charge. He became a father to a son while sitting in prison. The trial… pic.twitter.com/Gd5whrzW13
— ANI (@ANI) May 31, 2025
ਇਸ ਸਵਾਲ ਰਾਹੀਂ ਓਵੈਸੀ ਨੇ ਇਸ਼ਾਰਾ ਕੀਤਾ ਕਿ ਲਖਵੀ ਨੂੰ ਜੇਲ੍ਹ 'ਚ ਹੋਣ ਦੇ ਬਾਵਜੂਦ ਖਾਸ ਸੁਵਿਧਾਵਾਂ ਮਿਲ ਰਹੀਆਂ ਹਨ, ਜਿਸ ਨਾਲ ਪਾਕਿਸਤਾਨ ਵੱਲੋਂ ਅੱਤਵਾਦੀਆਂ ਦਾ ਸਮਰਥਨ ਕੀਤੇ ਜਾਣ ਦੇ ਦਾਅਵਿਆਂ ਨੂੰ ਹੋਰ ਬਲ ਮਿਲਦਾ ਹੈ। ਓਵੈਸੀ ਦਾ ਇਹ ਬਿਆਨ ਪਾਕਿਸਤਾਨ ਦੇ ਖਿਲਾਫ ਨਿਰੰਤਰ ਰਣਨੀਤਕ ਦਬਾਅ ਬਣਾਈ ਰੱਖਣ ਅਤੇ ਅੱਤਵਾਦ ਖਿਲਾਫ ਭਾਰਤ ਦੀ ਸਥਿਤੀ ਨੂੰ ਵੀ ਹੋਰ ਮਜ਼ਬੂਤ ਕਰਦਾ ਹੈ।
ਇਹ ਵੀ ਪੜ੍ਹੋ- 'ਨਹੀਂ ਹੋਈ ਕੋਈ ਡੀਲ...' ! ਰੂਸ ਨੇ ਪਾਕਿਸਤਾਨ ਦੇ ਇਕ ਹੋਰ ਝੂਠ ਨੂੰ ਕੀਤਾ 'ਬੇਨਕਾਬ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e