'ਇਹ ਤਾਂ ਤਕਨੀਕੀ ਮੁੱਦਾ ਸੀ..!', ਪਾਕਿ ਨੇ ਯੂਰੇਨੀਅਮ ਨਾਲ ਭਰੇ ਜਹਾਜ਼ ਨੂੰ ਮੋੜ'ਤਾ ਵਾਪਸ, ਨਹੀਂ ਦਿੱਤੀ Permission

Tuesday, Sep 29, 2026 - 05:02 PM (IST)

'ਇਹ ਤਾਂ ਤਕਨੀਕੀ ਮੁੱਦਾ ਸੀ..!', ਪਾਕਿ ਨੇ ਯੂਰੇਨੀਅਮ ਨਾਲ ਭਰੇ ਜਹਾਜ਼ ਨੂੰ ਮੋੜ'ਤਾ ਵਾਪਸ, ਨਹੀਂ ਦਿੱਤੀ Permission

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਨੇ ਬੰਗਲਾਦੇਸ਼ ਦੇ ਰੂਪਪੁਰ ਨਿਊਕਲੀਅਰ ਪਾਵਰ ਪਲਾਂਟ ਲਈ ਰੂਸ ਤੋਂ ਆ ਰਹੇ ਯੂਰੇਨੀਅਮ ਦੇ ਜਹਾਜ਼ ਨੂੰ ਆਪਣੇ Airspace 'ਚ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਨੇ ਇਸ ਦਾ ਕਾਰਨ ਸੁਰੱਖਿਆ ਜਾਂ ਸਿਆਸੀ ਨਾ ਦੱਸ ਕੇ ਸਿਰਫ਼ ਇੱਕ ਤਕਨੀਕੀ ਮੁੱਦਾ ਕਰਾਰ ਦਿੱਤਾ ਹੈ।

ਬੰਗਲਾਦੇਸ਼ ਦੇ ਰੂਪਪੁਰ ਨਿਊਕਲੀਅਰ ਪਾਵਰ ਪਲਾਂਟ ਦੇ ਯੂਨਿਟ-2 ਲਈ ਯੂਰੇਨੀਅਮ ਦੀ ਖੇਪ 24 ਸਤੰਬਰ 2026 ਨੂੰ ਢਾਕਾ ਪਹੁੰਚਣੀ ਸੀ, ਪਰ ਪਾਕਿਸਤਾਨ ਵੱਲੋਂ ਏਅਰਸਪੇਸ ਕਲੀਅਰੈਂਸ ਨਾ ਮਿਲਣ ਕਾਰਨ ਰੂਸੀ ਕਾਰਗੋ ਜਹਾਜ਼ ਨਿਰਧਾਰਿਤ ਸਮੇਂ 'ਤੇ ਨਹੀਂ ਪਹੁੰਚ ਸਕਿਆ। ਬੰਗਲਾਦੇਸ਼ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫ਼ਕੀਰ ਮਹਿਬੂਬ ਅਨਾਮ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਸਾਰੀਆਂ ਤਿਆਰੀਆਂ ਮੁਕੰਮਲ ਸਨ, ਪਰ ਰੂਸੀ ਕੰਪਨੀ 'ਰੋਸਾਟੌਮ' ਵੱਲੋਂ ਏਅਰਸਪੇਸ ਕਲੀਅਰ ਨਾ ਹੋਣ ਦੀ ਜਾਣਕਾਰੀ ਦਿੱਤੀ ਗਈ। ਹੁਣ ਰੂਸ ਵੱਲੋਂ ਅਕਤੂਬਰ ਦੇ ਪਹਿਲੇ ਹਫ਼ਤੇ ਯੂਰੇਨੀਅਮ ਦੀ ਸਪਲਾਈ ਲਈ ਨਵੀਂ ਤਾਰੀਖ਼ ਦਿੱਤੀ ਗਈ ਹੈ।

ਇਹ ਵੀ ਪੜ੍ਹੋ- 'ਨਹੀਂ ਲੱਗੇਗਾ ਟੈਰਿਫ਼..!', ਅਮਰੀਕਾ ਨੇ ਭਾਰਤ ਲਈ ਕੀਤਾ ਵੱਡਾ ਐਲਾਨ

ਇਸ ਮਾਮਲੇ 'ਚ ਸਫ਼ਾਈ ਦਿੰਦੇ ਹੋਏ ਢਾਕਾ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਪਾਕਿਸਤਾਨ ਅੰਤਰਰਾਸ਼ਟਰੀ ਨਿਯਮਾਂ ਦਾ ਪੂਰਾ ਸਤਿਕਾਰ ਕਰਦਾ ਹੈ। ਹਵਾਈ ਰੂਟਾਂ ਅਤੇ ਪਰਮਿਸ਼ਨ ਨੂੰ ਲੈ ਕੇ ਅਕਸਰ ਫਲਾਈਟ ਸ਼ਡਿਊਲ 'ਚ ਤਾਲਮੇਲ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਦਾ ਹਵਾਲਾ ਦਿੰਦਿਆਂ ਇਸ ਨੂੰ ਸਿਰਫ਼ ਇੱਕ ਤਕਨੀਕੀ ਮਾਮਲਾ ਦੱਸਿਆ।

ਜ਼ਿਕਰਯੋਗ ਹੈ ਕਿ ਇਹ ਬੰਗਲਾਦੇਸ਼ ਦਾ ਪਹਿਲਾ ਪਰਮਾਣੂ ਊਰਜਾ ਪ੍ਰੋਜੈਕਟ ਹੈ, ਜੋ ਪਾਬਨਾ ਜ਼ਿਲ੍ਹੇ ਦੇ ਇਸ਼ਵਰਦੀ ਉਪਜ਼ਿਲ੍ਹੇ 'ਚ ਪਦਮਾ ਨਦੀ ਦੇ ਕੰਢੇ 'ਤੇ ਸਥਿਤ ਹੈ। ਇਸ ਨੂੰ ਰੂਸ ਦੀ ਸਰਕਾਰੀ ਪਰਮਾਣੂ ਏਜੰਸੀ ਰੋਸਾਟੌਮ ਦੇ ਤਕਨੀਕੀ ਸਹਿਯੋਗ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ 'ਚ 1200-1200 ਮੈਗਾਵਾਟ ਦੇ ਦੋ VVER-1200 ਰਿਐਕਟਰ ਲਗਾਏ ਜਾ ਰਹੇ ਹਨ, ਜਿਨ੍ਹਾਂ ਤੋਂ ਕੁੱਲ 2,400 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਵੇਗਾ। ਅਕਤੂਬਰ 2023 'ਚ ਯੂਨਿਟ-1 ਲਈ ਯੂਰੇਨੀਅਮ ਦੀ ਪਹਿਲੀ ਖੇਪ ਰੂਸ ਤੋਂ ਸਫ਼ਲਤਾਪੂਰਵਕ ਢਾਕਾ ਲਿਆਂਦੀ ਗਈ ਸੀ, ਜਿਸ ਤੋਂ ਬਾਅਦ ਬੰਗਲਾਦੇਸ਼ ਪਰਮਾਣੂ ਊਰਜਾ ਕਲੱਬ ਦੇਸ਼ਾਂ ਦੀ ਲਿਸਟ 'ਚ ਸ਼ਾਮਲ ਹੋਇਆ ਸੀ।

ਇਹ ਵੀ ਪੜ੍ਹੋ- ਪਰਿਵਾਰਕ ਮੈਂਬਰਾਂ ਨੂੰ ਅਮਰੀਕਾ ਬੁਲਾਉਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ! ਸੰਸਦ 'ਚ ਪੇਸ਼ ਹੋਇਆ 'ਬਿੱਲ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News