ਗੁਜਰਾਤ ''ਚ ਵੱਡੇ ਡਰੱਗ ਰੈਕੇਟ ਦਾ ਦਾ ਪਰਦਾਫਾਸ਼, 5,000 ਕਰੋੜ ਰੁਪਏ ਦੀ ਕੋਕੀਨ ਬਰਾਮਦ
Monday, Oct 14, 2024 - 12:52 AM (IST)
ਨੈਸ਼ਨਲ ਡੈਸਕ- ਗੁਜਰਾਤ 'ਚ ਇਕ ਹੋਰ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਪੁਲਸ ਨੇ 500 ਕਿਲੋਗ੍ਰਾਮ ਕੋਕੀਨ ਬਰਾਬਦ ਕੀਤੀ ਹੈ ਜਿਸ ਦੀ ਕੀਮਤ 5,000 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਦਿੱਲੀ ਪੁਲਸ ਅਤੇ ਗੁਜਰਾਤ ਪੁਲਸ ਨੇ ਸਾਂਝੇ ਆਪਰੇਸ਼ਨ 'ਚ 5,000 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਹੈ। ਗੁਜਰਾਤ ਦੇ ਅੰਕੇਸ਼ਵਰ 'ਚ 'ਚ ਅਵਕਾਰ ਡਰੱਗ ਲਿਮਟਿਡ ਕੰਪਨੀ ਤੋਂ ਇਹ 518 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ ਹੈ।
ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਹਾਲ ਹੀ 'ਚ ਦਿੱਲੀ ਤੋਂ 700 ਕਿਲੋਗ੍ਰਾਮ ਤੋਂ ਜ਼ਿਆਦਾ ਕੋਕੀਨ ਬਰਾਮਦ ਕੀਤੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਬਰਾਮਦ ਡਰੱਗ ਫਾਰਮਾ ਸਾਲਿਊਸ਼ਨ ਸਰਵਿਸਿਜ਼ ਨਾਂ ਦੀ ਕੰਪਨੀ ਸੀ ਅਤੇ ਇਹ ਅਵਕਾਰ ਦੁਰਗਸ ਲਿਮਟਿਡ ਕੰਪਨੀ ਤੋਂ ਆਈ ਸੀ।
ਇਸ ਮਾਮਲੇ 'ਚ ਹੁਣ ਤਕ ਕੁੱਲ 1289 ਕਿਲੋ ਕੋਕੀਨ ਅਤੇ 40 ਕਿਲੋ ਹਾਈਡ੍ਰੋਪੋਨਿਕ ਥਾਈਲੈਂਡ ਮਾਰਿਜੁਆਨਾ ਬਰਾਮਦ ਹੋਈ ਹੈ, ਜਿਸ ਦੀ ਕੁੱਲ ਕੀਮਤ 13,000 ਕਰੋੜ ਹੈ।