ਭਾਰਤ ''ਚ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 1 ਕਰੋੜ ਤੋਂ ਪਾਰ
Wednesday, Jan 06, 2021 - 11:49 PM (IST)
ਨਵੀਂ ਦਿੱਲੀ- ਸੰਕ੍ਰਮਿਤਾਂ ਦੀ ਕੁੱਲ ਗਿਣਤੀ 1,03,88,061 'ਤੇ ਪਹੁੰਚਣ ਵਿਚਕਾਰ ਦੇਸ਼ ਵਿਚ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਇਕ ਕਰੋੜ ਤੋਂ ਪਾਰ ਪਹੁੰਚ ਗਈ ਹੈ।
ਉੱਥੇ ਹੀ, ਸਰਗਰਮ ਮਾਮਲੇ ਘੱਟ ਕੇ 2 ਲੱਖ 24 ਹਜ਼ਾਰ 027 ਰਹਿ ਗਏ ਹਨ। ਵੱਖ-ਵੱਖ ਸੂਬਿਆਂ ਤੋਂ ਬੁੱਧਵਾਰ ਦੇਰ ਰਾਤ ਤੱਕ ਪ੍ਰਾਪਤ ਰਿਪੋਰਟਾਂ ਮੁਤਾਬਕ, ਪਿਛਲੇ 24 ਘੰਟਿਆਂ ਦੌਰਾਨ 12,583 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਸੰਕ੍ਰਮਿਤਾਂ ਦੀ ਗਿਣਤੀ 1 ਕਰੋੜ ਤਿੰਨ ਲੱਖ 88 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।
ਇਸ ਦੌਰਾਨ 12,882 ਮਰੀਜ਼ਾਂ ਦੇ ਸਿਹਤਯਾਬ ਹੋਣ ਨਾਲ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ 100,09,483 ਅਤੇ ਰਿਕਵਰੀ ਦਰ ਵੱਧ ਕੇ 96.35 ਫ਼ੀਸਦੀ ਹੋ ਗਈ। ਉੱਥੇ ਹੀ, ਸਰਗਰਮ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ ਅਤੇ ਇਨ੍ਹਾਂ ਦੀ ਗਿਣਤੀ ਘੱਟ ਕੇ 2,24,027 'ਤੇ ਆ ਗਈ। ਇਸ ਦੌਰਾਨ 121 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 1,50,272 ਹੋ ਗਿਆ ਹੈ ਅਤੇ ਮੌਤ ਦਰ 1.45 ਫ਼ੀਸਦੀ ਹੈ।