ਦਿੱਲੀ ’ਚ ਵਧਿਆ ਠੰਡ ਦਾ ਕਹਿਰ, ਅਗਲੇ ਦੋ ਦਿਨਾਂ ਤੱਕ ਛਿੜੇਗੀ ਹੋਰ ‘ਕੰਬਣੀ’

Wednesday, Dec 30, 2020 - 12:42 PM (IST)

ਦਿੱਲੀ ’ਚ ਵਧਿਆ ਠੰਡ ਦਾ ਕਹਿਰ, ਅਗਲੇ ਦੋ ਦਿਨਾਂ ਤੱਕ ਛਿੜੇਗੀ ਹੋਰ ‘ਕੰਬਣੀ’

ਨਵੀਂ ਦਿੱਲੀ (ਭਾਸ਼ਾ)— ਦਿੱਲੀ ਵਿਚ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਣ ਨਾਲ ਬੁੱਧਵਾਰ ਯਾਨੀ ਕਿ ਅੱਜ ਠੰਡ ਦਾ ਕਹਿਰ ਵਧ ਗਿਆ ਹੈ। ਮੌਸਮ ਮਹਿਕਮੇ ਮੁਤਾਬਕ ਠੰਡੀਆਂ ਹਵਾਵਾਂ ਚੱਲਣ ਨਾਲ ਨਵੇਂ ਸਾਲ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਠੰਡ ਹੋਰ ਵਧ ਸਕਦੀ ਹੈ। ਸਫਦਰਜੰਗ ਆਬਜ਼ਰਵੇਟਰੀ ’ਚ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 

ਰਾਤ ਦੇ ਸਮੇਂ ਧੁੰਦ ਵੱਧਣ ਨਾਲ ਪਾਲਮ ਖੇਤਰ ਵਿਚ ਵਿਜ਼ੀਬਿਲਟੀ ਘੱਟ ਕੇ 50 ਮੀਟਰ ਰਹਿ ਗਈ। ਹਾਲਾਂਕਿ ਸਵੇਰੇ 9 ਵਜੇ ਵਿਜ਼ੀਬਿਲਟੀ ਦਾ ਪੱਧਰ ਵਧ ਕੇ 400 ਮੀਟਰ ਹੋ ਗਿਆ। ਮੈਦਾਨੀ ਹਿੱਸੇ ’ਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਜਾਣ ’ਤੇ ਸੀਤ ਲਹਿਰ ਹੋਰ 2 ਡਿਗਰੀ ਤੋਂ ਹੇਠਾਂ ਦੇ ਤਾਪਮਾਨ ਦੀ ਸਥਿਤੀ ’ਚ ਭਿਆਨਕ ਠੰਡ ਪੈ ਸਕਦੀ ਹੈ। 

ਮੌਸਮ ਮਹਿਕਮੇ ਮੁਤਾਬਕ ਅਗਲੇ ਦੋ ਦਿਨਾਂ ਵਿਚ ਸ਼ਹਿਰ ’ਚ ਸੀਤ ਲਹਿਰ ਦੀ ਸਥਿਤੀ ਬਣੀ ਰਹੇਗੀ। ਮੌਸਮ ਮਹਿਕਮੇ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ ਹਿਮਾਲਿਆ ਵਲੋਂ ਉੱਤਰੀ-ਉੱਤਰੀ-ਪੱਛਮੀ ਦਿਸ਼ਾ ਦੀਆਂ ਹਵਾਵਾਂ ਚੱਲ ਰਹੀਆਂ ਹਨ, ਜਿਸ ਨਾਲ ਉੱਤਰ ਭਾਰਤ ’ਚ ਤਾਪਮਾਨ ’ਚ ਗਿਰਾਵਟ ਆਈ ਹੈ। 20 ਦਸੰਬਰ ਨੂੰ ਹੁਣ ਤੱਕ ਦਾ ਸਭ ਤੋਂ ਘੱਟੋ-ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 


author

Tanu

Content Editor

Related News