3 ਸਾਲ ਪਹਿਲਾਂ ਸੜਕ ''ਤੇ ਮਿਲਿਆ ਇਹ ਅਨਾਥ ਬੱਚਾ, ਹੁਣ ਅਮਰੀਕੀ ਜੋੜੇ ਨੇ ਲਿਆ ਗੋਦ

01/12/2020 9:38:48 PM

ਵਾਸ਼ਿੰਗਟਨ/ਅਹਿਮਦਾਬਾਦ - 3 ਸਾਲ ਪਹਿਲਾਂ ਮਾਸੂਮ ਕਿਸ਼ਨ ਨੂੰ ਗੁਜਰਾਤ ਦੇ ਅਹਿਮਦਾਬਾਦ ਦੀਆਂ ਸੜਕਾਂ 'ਤੇ ਪਾਇਆ ਗਿਆ ਸੀ। 2 ਸਾਲ ਤੋਂ ਉਹ ਓਧਵ ਆਬਜ਼ਰਵੇਸ਼ਨ ਹੋਮ 'ਚ ਰਹਿ ਰਿਹਾ ਸੀ। ਹੁਣ ਅਮਰੀਕਾ ਦੇ ਇਕ ਕੱਪਲ ਨੇ ਕਿਸ਼ਨ ਨੂੰ ਗੋਦ ਲਿਆ ਹੈ। ਹਾਲਾਂਕਿ, ਜਾਨ ਅਤੇ ਕ੍ਰਿਸਟੇਨ ਨਾਂ ਦੇ ਇਸ ਕੱਪਲ ਨੂੰ ਗੋਦ ਲੈਣ ਦੀ ਪ੍ਰਕਿਰਿਆ ਪੂਰੀ ਕਰਨ 'ਚ ਲਗਭਗ ਇਕ ਸਾਲ ਲੱਗ ਗਿਆ। ਹੁਣ ਉਹ ਜਲਦ ਵੀ ਕਿਸ਼ਨ ਨੂੰ ਲੈ ਕੇ ਆਪਣੇ ਘਰ ਚਲੇ ਜਾਣਗੇ।

ਸ਼ਨੀਵਾਰ ਨੂੰ ਅਮਰੀਕਾ ਦੇ ਸਾਊਥ ਕੈਰੋਲੀਨਾ ਦੇ ਰਹਿਣ ਵਾਲੇ ਜਾਨ ਅਤੇ ਕ੍ਰਿਸਟੇਨ ਜ਼ਿਲੇ ਦੇ ਕਲੈਕਟਰ ਕੋਲ ਪਹੁੰਚੇ। ਇਸ ਕੱਪਲ ਨੇ ਜ਼ਿਲੇ ਦੇ ਡੀ. ਐੱਮ. ਤੋਂ ਕਿਸ਼ਨ ਦਾ ਪਾਸਪੋਰਟ ਹਾਸਲ ਕੀਤਾ। ਜਾਨ ਇਕ ਟੀਚਰ ਹਨ ਅਤੇ ਉਨ੍ਹਾਂ ਦੀ ਪਤਨੀ ਕ੍ਰਿਸਟੇਨ ਨਰਸ ਹੈ। ਉਨ੍ਹਾਂ ਦਾ ਆਖਣਾ ਹੈ ਕਿ ਉਹ ਜਲਦ ਹੀ ਕਿਸ਼ਨ ਨਾਲ ਆਪਣੇ ਦੇਸ਼ ਜਾਣਗੇ। ਜਾਨ ਅਤੇ ਕ੍ਰਿਸਟੇਨ ਆਖਦੇ ਹਨ ਕਿ ਉਨ੍ਹਾਂ ਨੂੰ ਭਾਰਤ ਬਹੁਤ ਪਸੰਦ ਹੈ ਇਸ ਲਈ ਉਨ੍ਹਾਂ ਨੇ ਇਥੋਂ ਦੇ ਬੱਚਿਆਂ ਨੂੰ ਗੋਦ ਲਿਆ ਹੈ।

PunjabKesari

ਡੀ. ਐੱਮ. ਨੇ ਬੱਚੇ ਨੂੰ ਪਾਲ ਰਹੇ ਲੋਕਾਂ ਨੂੰ ਆਖਿਆ, 'ਧੰਨਵਾਦ'
ਜ਼ਿਕਰਯੋਗ ਹੈ ਕਿ 3 ਸਾਲ ਪਹਿਲਾਂ ਕਿਸ਼ਨ ਨੂੰ ਸੜਕ 'ਤੇ ਪਾਇਆ ਗਿਆ ਸੀ। 2 ਸਾਲ ਤੋਂ ਉਹ ਓਧਵ ਆਬਜ਼ਰਵੇਸ਼ਨ ਹੋਮ 'ਚ ਰਹਿ ਰਿਹਾ ਸੀ। ਜ਼ਿਲੇ ਦੀ ਡੀ. ਐੱਮ. ਕੇ. ਕੇ. ਨਿਰਾਲਾ ਨੇ ਜਾਨ, ਕ੍ਰਿਸਟੇਨ ਅਤੇ ਕਿਸ਼ਨ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਖਿਆ ਕਿ ਕਿਸ਼ਨ ਨੂੰ ਇਥੇ ਸਭ ਪਿਆਰ ਕਰਦੇ ਸਨ। ਮੈਂ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹ ਇਸ ਬੱਚੇ ਨੂੰ ਪਾਲ ਰਹੇ ਹਨ।

ਗੋਦ ਲੈਣ ਦੀ ਪ੍ਰਕਿਰਿਆ ਦੇ ਬਾਰੇ 'ਚ ਜਾਨ ਅਤੇ ਕ੍ਰਿਸਟੇਨ ਨੇ ਆਖਿਆ ਕਿ ਉਹ ਸਾਲਾਂ ਤੋਂ ਇਸ ਦੇ ਲਈ ਕੰਮ ਕਰ ਰਹੇ ਹਨ। ਕ੍ਰਿਸਟੇਨ ਆਖਦੀ ਹੈ ਕਿ ਮੈਂ ਹਮੇਸ਼ਾ ਤੋਂ ਭਾਰਤ ਦੇ ਲੋਕਾਂ, ਇਥੋਂ ਦੀ ਸੰਸਕ੍ਰਿਤੀ, ਖੂਬਸੂਰਤੀ ਅਤੇ ਵਿਭਿੰਨਤਾ ਨਾਲ ਪਿਆਰ ਕੀਤਾ ਹੈ। ਇਹੀ ਕਾਰਨ ਹੈ ਕਿ ਮੈਂ ਅਤੇ ਮੇਰੇ ਪਤੀ ਨੇ ਭਾਰਤ 'ਚ ਹੋਦ ਲੈਣ ਲਈ ਅਪਲਾਈ ਕੀਤਾ। ਕਿਸ਼ਨ ਸਾਡੇ ਪਰਿਵਾਰ ਨੂੰ ਪੂਰਾ ਕਰ ਦੇਵੇਗਾ। ਜਾਨ ਆਖਦੇ ਹਨ ਕਿ ਇਹ ਬੱਚਾ ਉਨ੍ਹਾਂ ਨੂੰ ਉਪਰ (ਭਗਵਾਨ) ਤੋਂ ਮਿਲੇ ਤੋਹਫੇ ਦੇ ਜਿਹਾ ਹੈ। ਗੋਦ ਦੇਣ ਵਾਲੀ ਏਜੰਸੀ ਨੇ ਆਖਿਆ ਹੈ ਕਿ ਉਹ ਰੈਗਿਊਲੇਟਰ ਰਿਪੋਰਟ ਲੈਂਦੀ ਹੈ ਕਿ ਜਿਸ ਬੱਚੇ ਨੂੰ ਗੋਦ ਲਿਆ ਹੈ, ਉਹ ਠੀਕ ਹੈ ਕਿ ਨਹੀਂ।


Khushdeep Jassi

Content Editor

Related News