ਅੰਗਦਾਨ: 14 ਸਾਲ ਦੀ ਉਮਰ ’ਚ ਪਹਿਲਾਂ ਮਾਂ ਤੇ ਹੁਣ ਪਤੀ ਨੇ ਕਿਡਨੀ ਦੇ ਕੇ ਔਰਤ ਨੂੰ ਬਖ਼ਸ਼ੀ ਨਵੀਂ ਜ਼ਿੰਦਗੀ

11/27/2022 4:23:23 PM

ਨਵੀਂ ਦਿੱਲੀ- ਅੰਗਦਾਨ ਨੂੰ ਸਭ ਤੋਂ ਵੱਡਾ ਦਾਨ ਆਖਿਆ ਜਾਂਦਾ ਹੈ। ਅਕਸਰ ਇਸ ਬਾਬਤ ਜਾਗਰੂਕ ਕੀਤਾ ਜਾਂਦਾ ਹੈ ਕਿ ਅੰਗਦਾਨ ਕਰ ਕੇ ਅਸੀਂ ਕਿਸੇ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹਨ। ਕਈ ਪਰਿਵਾਰਾਂ ਅਤੇ ਸਮਾਜ ’ਚ ਅਜਿਹਾ ਹੁੰਦਾ ਹੈ, ਜੋ ਆਮ ਸੁਣਨ ਅਤੇ ਵੇਖਣ ਨੂੰ ਮਿਲ ਵੀ ਜਾਂਦਾ ਹੈ। ਕੁਝ ਅਜਿਹੀ ਹੀ ਕਹਾਣੀ ਹੈ ਆਮ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਸ਼ਿਵਾਨੀ ਨਾਂ ਦੀ ਕੁੜੀ ਦੀ। ਉਸ ਦਾ ਦੂਜੀ ਵਾਰ ਕਿਡਨੀ ਟਰਾਂਸਪਲਾਂਟ ਹੋਇਆ ਹੈ। ਪਹਿਲੀ ਵਾਰ 2003 ’ਚ ਸ਼ਿਵਾਨੀ ਨੂੰ ਉਸ ਦੀ ਮਾਂ ਦੀ ਕਿਡਨੀ ਟਰਾਂਸਪਲਾਂਟ ਕੀਤੀ ਗਈ ਸੀ। ਉਸ ਸਮੇਂ ਉਸ ਦੀ ਉਮਰ 14 ਸਾਲ ਸੀ। 

ਹੁਣ ਟਰਾਂਸਪਲਾਂਟ ਹੋਈ ਕਿਡਨੀ ਦੀ ਪੂਰੀ ਲਾਈਫ਼ ਖ਼ਤਮ ਹੋਣ ਮਗਰੋਂ ਸਫ਼ਲਤਾਪੂਰਵਕ ਦੂਜੀ ਵਾਰ ਕਿਡਨੀ ਟਰਾਂਸਪਲਾਂਟ ਕੀਤੀ ਗਈ। ਹੁਣ ਉਸ ਦੇ ਪਤੀ ਵੱਲੋਂ ਦਾਨ ਕੀਤੀ ਗਈ ਕਿਡਨੀ ਲਾਈ ਗਈ ਹੈ। ਸ਼ਿਵਾਨੀ ਆਈ. ਆਈ. ਟੀ. ’ਚ ਨੌਕਰੀ ਕਰਦੀ ਹੈ ਅਤੇ ਉਸ ਦਾ ਪਤੀ ਵਿਚ ਆਈ. ਆਈ. ਟੀ. ’ਚ ਅਸਿਸਟੈਂਟ ਪ੍ਰੋਫ਼ੈਸਰ ਹਨ। ਜੋੜੇ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ ਪਰ ਹਿੰਮਤ ਨਹੀਂ ਹਾਰਨੀ ਚਾਹੀਦੀ। ਦੋਹਾਂ ਨੇ 2017 ’ਚ  ਲਵ ਮੈਰਿਜ ਕੀਤੀ ਸੀ। 

ਸ਼ਿਵਾਨੀ ਦੱਸਦੀ ਹੈ ਕਿ ਉਹ ਜਦੋਂ 9ਵੀਂ ਜਮਾਤ ’ਚ ਪੜ੍ਹਦੀ ਸੀ ਤਾਂ ਉਸ ਦੌਰਾਨ ਪਹਿਲੀ ਵਾਰ ਕਿਡਨੀ ਟਰਾਂਸਪਲਾਂਟ ਲਖਨਊ ’ਚ ਹੋਇਆ ਸੀ। ਘਰ ਵਾਲਿਆਂ ਕੋਲ ਇੰਨੇ ਪੈਸੇ ਨਹੀਂ ਸਨ, ਲਿਹਾਜ਼ਾ ਸਕੂਲ ਅਤੇ ਉੱਥੇ ਦੇ ਬੱਚਿਆਂ ਦੀ ਮਦਦ ਨਾਲ ਕ੍ਰਾਊਂਡ ਫੰਡਿੰਗ ਕਰ ਕੇ ਕਿਡਨੀ ਟਰਾਂਸਪਲਾਂਟ ਲਈ ਪੈਸੇ ਇਕੱਠੇ ਕੀਤੇ ਸਨ। ਡਾਕਟਰਾਂ ਮੁਤਾਬਕ ਆਮ ਤੌਰ ’ਤੇ ਕਿਡਨੀ ਦਾਨ ’ਚ ਕਰੀਬ 80 ਫ਼ੀਸਦੀ ਔਰਤਾਂ ਹੁੰਦੀਆਂ ਹਨ ਅਤੇ ਟਰਾਂਸਪਲਾਂਟ ਕਰਾਉਣ ਵਾਲੇ 80 ਫ਼ੀਸਦੀ ਪੁਰਸ਼ ਹੁੰਦੇ ਹਨ ਪਰ ਇਸ ਮਾਮਲੇ ’ਚ ਪੁਰਸ਼ ਨੇ ਕਿਡਨੀ ਦਾਨ ਕੀਤੀ, ਜੋ ਕਿ ਸ਼ਲਾਘਾਯੋਗ ਕਦਮ ਹੈ। ਸ਼ਿਵਾਨੀ ਦਾ ਦੂਜਾ ਕਿਡਨੀ ਟਰਾਂਸਪਲਾਂਟ ਦਿੱਲੀ ’ਚ ਹੋਇਆ।


Tanu

Content Editor

Related News