ਉੱਤਰਾਖੰਡ 'ਚ ਆਦਮਖ਼ੋਰ ਤੇਂਦੁਏ ਦਾ ਕਹਿਰ, 2 ਮਾਸੂਮਾਂ ਨੂੰ ਬਣਾਇਆ ਸ਼ਿਕਾਰ, ਤੇਂਦੁਏ ਨੂੰ ਮਾਰਨ ਦੇ ਆਦੇਸ਼ ਜਾਰੀ
Monday, Feb 05, 2024 - 10:14 PM (IST)
ਨੈਸ਼ਨਲ ਡੈਸਕ- ਉੱਤਰਾਖੰਡ ਦੇ ਜੰਗਲਾਤ ਵਿਭਾਗ ਨੇ ਪੌੜੀ ਜ਼ਿਲ੍ਹੇ 'ਚ 2 ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਆਦਮਖ਼ੋਰ ਤੇਂਦੁਏ ਨੂੰ ਮਾਰਨ ਦੇ ਆਦੇਸ਼ ਜਾਰੀ ਕੀਤਾ ਹਨ। ਸੂਬੇ ਦੇ ਮੁੱਖ ਜੰਗਲੀ ਜੀਵਪਾਲਕ ਡਾ. ਸਮੀਰ ਸਿਨਹਾ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਇਨਸਾਨਾਂ ਲਈ, ਖ਼ਾਸ ਤੌਰ 'ਤੇ ਬੱਚਿਆਂ ਲਈ ਖ਼ਤਰਾ ਬਣੇ ਹੋਏ ਇਸ ਤੇਂਦੁਏ ਨੂੰ ਮਾਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤੇਂਦੁਏ ਨੂੰ ਬੇਹੋਸ਼ ਕਰ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਪਰ ਜੇਕਰ ਸਥਿਤੀ ਕਾਬੂ 'ਚ ਨਾ ਆਵੇ ਤਾਂ ਉਸ ਨੂੰ ਮਾਰਨ 'ਚ ਸੰਕੋਚ ਨਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਸ ਤੇਂਦੁਏ ਨੇ 2 ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਪੌੜੀ ਦੇ ਗਵਾੜ ਪਿੰਡ 'ਚ ਸ਼ਨੀਵਾਰ ਸ਼ਾਮ ਗਊਸ਼ਾਲਾ ਸਾਹਮਣੇ ਖੇਡ ਰਹੇ ਅੰਕਿਤ ਸਿੰਘ (11) 'ਤੇ ਤੇਂਦੁਏ ਨੇ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ- ਵਿਦੇਸ਼ਾਂ ਤੋਂ ਕੁੜੀਆਂ ਲਿਆ ਕੇ ਗੰਦਾ ਧੰਦਾ ਕਰਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਸ ਨੇ 26 ਮੁਲਜ਼ਮ ਕੀਤੇ ਕਾਬੂ
ਇਸ ਤੋਂ ਬਾਅਦ ਐਤਵਾਰ ਨੂੰ ਇਕ 4 ਸਾਲਾ ਬੱਚੇ ਆਯਾਨ ਅੰਸਾਰੀ ਨੂੰ ਤੇਂਦੁਆ ਘਰ ਦੇ ਵਿਹੜੇ 'ਚੋਂ ਚੁੱਕ ਕੇ ਲੈ ਗਿਆ ਸੀ। ਲੋਕਾਂ ਵੱਲੋਂ ਰੌਲਾ ਪਾਉਣ ਦੇ ਬਾਵਜੂਦ ਉਸ ਨੇ ਬੱਚੇ ਨੂੰ ਨਹੀਂ ਛੱਡਿਆ ਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਅਦ ਜੰਗਲਾਤ ਵਿਭਾਗ ਦੀ ਟੀਮ ਇਲਾਕੇ 'ਚ ਗਸ਼ਤ ਕਰਨ ਲੱਗੀ ਤਾਂ ਦੇਰ ਰਾਤ ਤੱਕ ਤੇਂਦੁਏ ਦੇ ਦਹਾੜਨ ਦੀ ਆਵਾਜ਼ ਸੁਣਾਈ ਦਿੰਦੀ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਤੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਲਈ ਕਿਹਾ।
ਇਹ ਵੀ ਪੜ੍ਹੋ- ਗੱਲਬਾਤ ਹੋਈ ਬੰਦ ਤਾਂ ਗੁੱਸੇ 'ਚ ਆ ਕੇ ਨੌਜਵਾਨ ਨੇ ਕਰ'ਤਾ ਕਾਂਡ, ਔਰਤ ਦੇ ਫਲੈਟ ਨੂੰ ਹੀ ਲਾ ਦਿੱਤੀ ਅੱਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e