ਹਿਮਾਚਲ: ਪਹਾੜਾਂ ''ਚ ਤਾਪਮਾਨ ਜ਼ੀਰੋ ਤੋਂ ਹੇਠਾਂ, 12 ਜਨਵਰੀ ਲਈ ਓਰੇਂਜ ਅਲਰਟ ਜਾਰੀ

01/09/2020 5:10:36 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਬਰਫਬਾਰੀ ਤੋਂ ਇੱਕ ਦਿਨ ਬਾਅਦ ਅੱਜ ਭਾਵ ਵੀਰਵਾਰ ਨੂੰ ਧੁੱਪ ਨਿਕਲੀ ਪਰ ਮੌਸਮ ਵਿਗਿਆਨ ਵਿਭਾਗ ਨੇ 12 ਜਨਵਰੀ ਲਈ 'ਓਰੇਂਜ ਅਲਰਟ' ਜਾਰੀ ਕੀਤਾ ਹੈ, ਜਿਸ 'ਚ ਭਾਰੀ ਬਾਰਿਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਸ਼ਿਮਲੇ 'ਚ ਮੌਸਮ ਵਿਗਿਆਨ ਵਿਭਾਗ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਹੈ ਕਿ ਲਾਹੌਲ-ਸਪਿਤੀ ਜ਼ਿਲੇ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ 'ਚ ਤਾਪਮਾਨ ਜ਼ੀਰੋ ਤੋਂ 14.6 ਡਿਗਰੀ ਸੈਲਸੀਅਸ ਹੇਠਾ ਦਰਜ ਕੀਤਾ ਗਿਆ। ਸ਼ਿਮਲਾ, ਕੁਫਰੀ, ਮਨਾਲੀ, ਡਲਹੌਜੀ ਅਤੇ ਕਲਪਾ ਸਮੇਤ ਸੂਬੇ ਦੇ ਜ਼ਿਆਦਾਤਰ ਮੱਧਮ ਅਤੇ ਉੱਚੀਆਂ ਪਹਾੜੀਆਂ 'ਚ ਤਾਪਮਾਨ ਜ਼ੀਰੋ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਕਲਪਾ 'ਚ ਜ਼ੀਰੋ ਤੋਂ 9.1 ਡਿਗਰੀ ਸੈਲਸੀਅਸ ਹੇਠਾ, ਮਨਾਲੀ 'ਚ ਜ਼ੀਰੋ ਤੋਂ 7.8 ਡਿਗਰੀ ਸੈਲਸੀਅਸ ਹੇਠਾ, ਡਲਹੌਜੀ 'ਚ ਜ਼ੀਰੋ ਤੋਂ 5.6 ਡਿਗਰੀ ਸੈਲਸੀਅਸ ਹੇਠਾ, ਕੁਫਰੀ 'ਚ ਜ਼ੀਰੋ ਤੋਂ 5.2 ਡਿਗਰੀ ਸੈਲਸੀਅਸ ਹੇਠਾ ਅਤੇ ਸ਼ਿਮਲੇ 'ਚ ਜ਼ੀਰੋ ਤੋਂ ਹੇਠਾ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸੋਲਨ 'ਚ ਜ਼ੀਰੋ ਤੋਂ ਹੇਠਾ 0.8 ਡਿਗਰੀ ਸੈਲਸੀਅਸ ਅਤੇ ਕਾਂਗੜਾ ਜ਼ਿਲੇ ਦੇ ਪਾਲਮਪੁਰ 'ਚ ਵੀ ਜ਼ੀਰੋ ਤੋਂ ਹੇਠਾ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ 'ਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਜ਼ਿਆਦਾਤਰ ਮੌਸਮ ਖੁਸ਼ਕ ਰਹੇਗਾ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਸੜਕਾਂ ਤੋਂ ਬਰਫ ਹਟਾਉਣ ਦਾ ਕੰਮ ਜਾਰੀ ਹੈ।

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਹੋਈ ਭਿਆਨਕ ਬਰਫਬਾਰੀ ਕਾਰਨ 879 ਸੜਕਾਂ ਜਾਮ ਹਨ। ਮੌਸਮ ਵਿਗਿਆਨ ਵਿਭਾਗ ਨੇ 11 ਤੋਂ 14 ਜਨਵਰੀ ਵਿਚਾਲੇ ਮੂਸਲਾਧਾਰ ਬਾਰਿਸ਼ ਅਤੇ ਮੱਧਮ-ਉਚੀਆਂ ਪਹਾੜੀਆਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਹੈ ਹਾਲਾਂਕਿ ਓਰੇਂਜ ਅਲਰਟ ਸਿਰਫ ਐਤਵਾਰ ਦੇ ਲਈ ਜਾਰੀ ਕੀਤੀ ਗਈ ਹੈ।


Iqbalkaur

Content Editor

Related News