ਸ਼ੋਪੀਆਂ ਫਾਇਰਿੰਗ ''ਤੇ ਦੋਵਾਂ ਸਦਨਾਂ ''ਚ ਵਿਰੋਧੀ ਧਿਰ ਨੇ ਕੀਤਾ ਹੰਗਾਮਾ

Tuesday, Jan 30, 2018 - 02:54 PM (IST)

ਸ਼ੋਪੀਆਂ ਫਾਇਰਿੰਗ ''ਤੇ ਦੋਵਾਂ ਸਦਨਾਂ ''ਚ ਵਿਰੋਧੀ ਧਿਰ ਨੇ ਕੀਤਾ ਹੰਗਾਮਾ

ਜੰਮੂ — ਜੰਮੂ-ਕਸ਼ਮੀਰ ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ (ਵਿਧਾਨ ਮੰਡਲ) 'ਚ ਨੈਸ਼ਨਲ ਕਾਨਫਰੰਸ, ਕਾਂਗਰਸ ਅਤੇ ਸੀ. ਪੀ.ਐੈੱਮ. ਦੇ ਵਿਧਾਇਕਾਂ ਨੇ ਸ਼ੋਪੀਆਂ 'ਚ 2 ਨਾਗਰਿਕਾਂ ਦੀ ਫਾਇਰਿੰਗ 'ਚ ਮੌਤ ਨੂੰ ਲੈ ਕੇ ਹੰਗਾਮਾ ਕੀਤਾ। ਉਥੇ ਦੋਵਾਂ ਸਦਨਾਂ 'ਚ ਵਿਰੋਧੀ ਧਿਰ ਨੇ ਕਾਰਵਾਈ ਚੱਲਣ ਨਾ ਦਿੱਤੀ ਅਤੇ  ਮੁਲਤਵੀ ਦਾ ਮਤਾ ਪੇਸ਼ ਕਰਕੇ ਚਰਚਾ ਕਰਵਾਉਣ ਦੀ ਮੰਗ ਉਠਾਈ। ਵਿਰੋਧੀ ਧਿਰ ਦੇ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਵੀ ਕੀਤਾ।
ਉਥੇ ਵਿਰੋਧੀ ਧਿਰ ਦੇ ਵਿਧਾਇਕ ਅਲੀ ਮੁਹੰਮਦ ਸਾਗਰ, ਐੱਸ. ਵਾਈ. ਤਾਰਿਗਾਮੀ, ਕਾਂਗਰਸ ਦੇ ਸੀ. ਪੀ.ਐੱਲ. ਆਗੂ ਨਵਾਂਗ ਰਿਗਜਿਨ ਜੋਰਾ ਆਦਿ ਨੇ ਨਾਗਰਿਕਾਂ ਦੀ ਮੌਤ ਦੀ ਸਖਤ ਨਿੰਦਾ ਕੀਤੀ।
ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੇ ਦੋਸ਼ ਲਾਇਆ ਕਿ ਪਿਛਲੇ 3 ਸਾਲਾਂ ਤੋਂ ਤਮਾਸ਼ਾ ਚਲਦਾ ਆਇਆ ਹੈ ਕਿ ਇਕ ਪਾਸੇ ਪੀ. ਡੀ. ਪੀ. ਵਾਲੇ ਅੱਤਵਾਦੀਆਂ ਨੂੰ ਸ਼ਹੀਦ ਦੱਸਦੇ ਹਨ, ਉਨ੍ਹਾਂ ਨੂੰ ਆਪਣਾ ਬੱਚਾ ਕਹਿੰਦੇ ਹਨ, ਜਦਕਿ ਭਾਜਪਾ ਇਸਦਾ ਵਿਰੋਧ ਕਰਦੀ ਹੈ।
ਭਾਜਪਾ ਦੇ ਵਿਧਾਇਕ ਰਵਿੰਦਰ ਰੈਨਾ ਨੇ ਕਿਹਾ ਕਿ ਜੇਕਰ ਕੋਈ ਫੌਜ ਦੇ ਹਥਿਆਰਾਂ ਨੂੰ ਖੋਹਣ ਦੀ ਕੋਸ਼ਿਸ਼ ਕਰੇਗਾ ਤਾਂ ਫੌਜ ਕੀ ਆਪਣਾ ਬਚਾਅ ਨਹੀਂ ਕਰੇਗੀ? ਉਨ੍ਹਾਂ ਨੇ ਕਿਹਾ ਕਿ ਸ਼ੋਪੀਆਂ 'ਚ ਪੱਥਰਬਾਜ਼ਾਂ ਨੇ ਫੌਜ ਦੇ 11 ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਜਵਾਨਾਂ ਨੂੰ ਜ਼ਖਮੀ ਕੀਤਾ। ਜੇਕਰ ਪੱਥਰਬਾਜ਼ ਜਿਸ 'ਚ ਅੱਤਵਾਦੀ ਅਤੇ ਵੱਖਵਾਦੀ ਤੱਤ ਸ਼ਾਮਲ ਸਨ ਅਤੇ ਜੋ ਪਾਕਿਸਤਾਨ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਸਨ, ਹਥਿਆਰ ਖੋਹ ਲੈਂਦੇ ਅਤੇ ਦੋਵੇਂ ਪਾਸੇ ਨਾਲ ਫਾਇਰਿੰਗ ਹੁੰਦੀ ਤਾਂ ਸੈਂਕੜੇ ਬੇਗੁਨਾਹ ਲੋਕਾਂ ਦੀ ਜਾਨ ਜਾ ਸਕਦੀ ਸੀ। ਉਨ੍ਹਾਂ ਨੇ ਕਿਹਾ ਕਿ ਜੋ ਐੱਫ. ਆਈ. ਆਰ. ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ 'ਤੇ ਦਰਜ ਹੈ, ਉਸ ਨੂੰ ਫੌਰਨ ਵਾਪਸ ਲਿਆ ਜਾਵੇ।
ਨੈਕਾ ਦੇ ਐੱਮ. ਐੱਲ. ਸੀ. ਸ਼ੌਕਤ ਨੇ ਫੌਜ ਦੇ ਜਵਾਨਾਂ ਨੂੰ ਕਿਹਾ ਕਾਤਿਲ
ਵਿਧਾਨ ਪ੍ਰੀਸ਼ਦ 'ਚ ਆਜ਼ਾਦੀ ਦੀ ਗੱਲ ਕਹਿ ਕੇ (ਨੈਸ਼ਨਲ ਕਾਨਫਰੰਸ) ਨੈਕਾ ਦੇ ਮੈਂਬਰਾਂ ਨੇ ਜਿਥੇ ਭਾਜਪਾ ਅਤੇ ਪੀ. ਡੀ. ਪੀ. ਦੇ ਮੈਂਬਰਾਂ ਨੂੰ ਭੜਕਾ ਦਿੱਤਾ, ਉਥੇ ਸ਼ੋਪੀਆਂ 'ਚ ਨਾਗਰਿਕਾਂ ਦੀ ਮੌਤ ਨੂੰ ਲੈ ਕੇ ਚਰਚਾ ਕਰਦੇ ਹੋਏ ਨੈਕਾ ਐੱਮ. ਐੱਮ. ਸੀ. ਸ਼ੌਕਤ ਨੇ ਫੌਜ ਦੇ ਜਵਾਨਾਂ ਨੂੰ ਕਾਤਿਲ ਕਹਿ ਦਿੱਤਾ। ਇਸ ਗੱਲ ਨੂੰ ਲੈ ਕੇ ਵੀ ਸਦਨ 'ਚ ਵੀ ਉਸ ਦੀ ਖੁੱਲ੍ਹ ਕੇ ਆਲੋਚਨਾ ਹੋਈ।


Related News