PM ਮੋਦੀ ਦੀ ਵਿਰੋਧੀ ਧਿਰ ਨੂੰ ਤਾਕੀਦ, ਲੋਕਤੰਤਰ ਦੇ ਮੰਦਰ 'ਚ ਨਾ ਕੱਢਿਓ ਚੋਣ ਹਾਰ ਦਾ ਗੁੱਸਾ

Monday, Dec 04, 2023 - 10:38 AM (IST)

ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਨੂੰ ਸੱਦਾ ਦਿੱਤਾ ਕਿ ਉਹ ਹਾਰ 'ਤੇ ਆਪਣਾ ਗੁੱਸਾ ਜ਼ਾਹਰ ਕਰਨ ਲਈ ਸੰਸਦ ਨੂੰ ਪਲੇਟਫਾਰਮ ਨਾ ਬਣਾਉਣ ਅਤੇ ਨਕਾਰਾਤਮਕਤਾ ਅਤੇ ਨਫ਼ਰਤ ਨੂੰ ਛੱਡ ਕੇ ਸਕਾਰਾਤਮਕ ਵਿਚਾਰਾਂ ਦੇ ਨਾਲ ਆਉਣ ਅਤੇ ਦੇਸ਼ ਨੂੰ 2047 ਤੱਕ ਵਿਕਸਿਤ ਭਾਰਤ ਬਣਾਉਣ ਲਈ ਜਨਤਾ ਦੀ ਅਭਿਲਾਸ਼ਾ ਨੂੰ ਪੂਰਾ ਕਰਨ 'ਚ ਸਹਿਯੋਗ ਕਰਨ। ਪੀ.ਐੱਮ. ਮੋਦੀ ਨੇ ਇੱਥੇ ਸੰਸਦ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਸੰਸਦ ਭਵਨ ਕੰਪਲੈਕਸ ਵਿਚ ਮੀਡੀਆ ਨੂੰ ਦਿੱਤੇ ਆਪਣੇ ਬਿਆਨ 'ਚ ਚਾਰ ਰਾਜਾਂ ਦੇ ਚੋਣ ਨਤੀਜਿਆਂ ਨੂੰ ਨਾਕਾਰਾਤਮਕਤਾ ਵਿਰੁੱਧ ਫਤਵਾ ਕਰਾਰ ਦਿੰਦਿਆਂ ਕਿਹਾ,''ਕੱਲ੍ਹ ਹੀ ਚਾਰ ਰਾਜਾਂ ਦੇ ਚੋਣ ਨਤੀਜੇ ਆਏ ਹਨ। ਬਹੁਤ ਹੀ ਉਤਸ਼ਾਹਜਨਕ ਨਤੀਜੇ ਆਏ ਹਨ। ਇਹ ਉਨ੍ਹਾਂ ਲੋਕਾਂ ਲਈ ਉਤਸ਼ਾਹਜਨਕ ਹਨ ਜੋ ਆਮ ਆਦਮੀ ਦੀ ਭਲਾਈ ਅਤੇ ਦੇਸ਼ ਦੇ ਉੱਜਵਲ ਭਵਿੱਖ ਲਈ ਸਮਰਪਿਤ ਹਨ।'' ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਦੀ 'ਚ ਦੇਰੀ ਹੋ ਰਹੀ ਹੈ ਪਰ ਰਾਜਨੀਤਕ ਗਰਮੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ,''ਸਾਰੇ ਸਮਾਜਾਂ ਅਤੇ ਸਮੂਹਾਂ ਦੀਆਂ ਔਰਤਾਂ, ਨੌਜਵਾਨ, ਹਰ ਸਮਾਜ ਅਤੇ ਸਮਾਜ ਦੀਆਂ ਕਿਸਾਨ ਅਤੇ ਮੇਰੇ ਦੇਸ਼ ਦੇ ਗਰੀਬ ਇਹ ਚਾਰ ਮਹੱਤਵਪੂਰਨ ਜਾਤੀਆਂ ਹਨ ਜਿਨ੍ਹਾਂ ਦਾ ਸਸ਼ਕਤੀਕਰਨ, ਉਨ੍ਹਾਂ ਦੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਠੋਸ ਯੋਜਨਾਵਾਂ ਅਤੇ ਜੋ ਆਖ਼ਰੀ ਵਿਅਕਤੀ ਤੱਕ ਪਹੁੰਚਣ ਦੇ ਸਿਧਾਂਤਾਂ 'ਤੇ ਚੱਲਦਾ ਹੈ, ਉਸ ਨੂੰ ਭਰਪੂਰ ਸਮਰਥਨ ਮਿਲਦਾ ਹੈ।''

ਇਹ ਵੀ ਪੜ੍ਹੋ : ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ, ਸਰਕਾਰ ਲੈ ਕੇ ਆਵੇਗੀ ਇਹ ਅਹਿਮ ਬਿੱਲ

ਉਨ੍ਹਾਂ ਕਿਹਾ ਕਿ ਇੰਨੇ ਉੱਤਮ ਜਨਾਦੇਸ਼ ਤੋਂ ਬਾਅਦ ਅੱਜ ਅਸੀਂ ਸੰਸਦ ਦੇ ਇਸ ਨਵੇਂ ਮੰਦਰ 'ਚ ਮਿਲ ਰਹੇ ਹਾਂ। ਜਦੋਂ ਇਸ ਨਵੇਂ ਕੰਪਲੈਕਸ ਦਾ ਉਦਘਾਟਨ ਹੋਇਆ ਸੀ ਤਾਂ ਉਸ ਸਮੇਂ ਇਕ ਛੋਟਾ ਜਿਹਾ ਸੈਸ਼ਨ ਸੀ ਅਤੇ ਇਕ ਇਤਿਹਾਸਕ ਫ਼ੈਸਲਾ ਹੋਇਆ ਸੀ  ਪਰ ਇਸ ਵਾਰ ਲੰਬੇ ਸਮੇਂ ਤੱਕ ਇਸ ਸਦਨ 'ਚ ਕੰਮ ਕਰਨ ਦਾ ਮੌਕਾ ਮਿਲੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਨੇ ਨਕਾਰਾਤਮਕਤਾ ਨੂੰ ਨਕਾਰਿਆ ਹੈ। ਸੈਸ਼ਨ ਦੇ ਸ਼ੁਰੂ 'ਚ ਵਿਰੋਧੀ ਧਿਰ ਦੇ ਸਾਥੀਆਂ ਨਾਲ ਸਾਡਾ ਵਿਚਾਰ-ਵਟਾਂਦਰਾ ਹੁੰਦਾ ਹੈ, ਸਾਰਿਆਂ ਦੇ ਸਹਿਯੋਗ ਲਈ ਅਸੀਂ ਹਮੇਸ਼ਾ ਅਪੀਲ ਕਰਦੇ ਹਾਂ। ਇਸ ਵਾਰ ਵੀ ਇਹ ਸਾਰੀਆਂ ਪ੍ਰਕਿਰਿਆ ਪੂਰਨ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ,''ਅਸੀਂ ਦੇਖਿਆ ਹੈ ਕਿ ਜਦੋਂ ਸੁਸ਼ਾਸਨ ਯਕੀਨੀ ਹੋ ਜਾਂਦਾ ਹੈ ਤਾਂ 'ਐਂਟੀ ਇਨਕੰਬੈਂਸੀ' ਸ਼ਬਦ ਅਪ੍ਰਸੰਗਿਕ ਹੋ ਜਾਂਦਾ ਹੈ। ਇੰਨੇ ਅਦਭੁੱਤ ਜਨਾਦੇਸ਼ ਤੋਂ ਬਾਅਦ ਅੱਜ ਅਸੀਂ ਸੰਸਦ ਦੇ ਇਸ ਨਵੇਂ ਮੰਦਰ 'ਚ ਮਿਲੇ ਰਹੇ ਹਾਂ, ਜਦੋਂ ਇਸ ਨਵੇਂ ਕੰਪਲੈਕਸ ਦਾ ਉਦਘਾਟਨ ਹੋਇਆ ਤਾਂ ਇਕ ਛੋਟਾ ਜਿਹਾ ਸੈਸ਼ਨ ਹੋਇਆ ਅਤੇ ਇਕ ਇਤਿਹਾਸਕ ਫ਼ੈਸਲਾ ਲਿਆ ਗਿਆ ਪਰ ਇਸ ਵਾਰ ਇਸ ਸਦਨ 'ਚ ਕੰਮ ਕਰਨ ਦਾ ਬਹੁਤ ਚੰਗਾ ਅਤੇ ਵਿਆਪਕ ਮੌਕਾ ਮਿਲੇਗਾ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News