ਸਿੱਬਲ ਵਲੋਂ ਦਿੱਤੇ ਡਿਨਰ ’ਚ ਵਿਰੋਧੀ ਨੇਤਾਵਾਂ ਨੇ ਭਾਜਪਾ ਨੂੰ ਹਰਾਉਣ ਦਾ ਕੀਤਾ ਐਲਾਨ
Tuesday, Aug 10, 2021 - 02:00 AM (IST)

ਨਵੀਂ ਦਿੱਲੀ - ਕਾਂਗਰਸ ਨੇਤਾ ਕਪਿਲ ਸਿੱਬਲ ਵਲੋਂ ਆਯੋਜਿਤ ਡਿਨਰ ਵਿਚ ਇਕ ਦਰਜਨ ਤੋਂ ਜ਼ਿਆਦਾ ਵਿਰੋਧੀ ਪਾਰਟੀਆਂ ਦੇ ਚੋਟੀ ਦੇ ਨੇਤਾਵਾਂ ਨੇ ਸੋਮਵਾਰ ਨੂੰ ਇੱਥੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ 2022 ਵਿਚ ਉੱਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ਅਤੇ 2024 ਦੀਆਂ ਆਮ ਚੋਣਾਂ ਵਿਚ ਆਪਣੀ ਏਕਤਾ ਨੂੰ ਮਜਬੂਤ ਕਰਨ ਅਤੇ ਭਾਜਪਾ ਨੂੰ ਹਰਾਉਣ ਦਾ ਐਲਾਨ ਕੀਤਾ। ਡਿਨਰ ਵਿਚ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਨੂੰ ਸੰਗਠਨਾਤਮਕ ਸੁਧਾਰ ਲਈ ਪੱਤਰ ਲਿਖਣ ਵਾਲੇ ‘ਜੀ-23’ ਦੇ ਲਗਭਗ ਸਾਰੇ ਮੈਂਬਰ ਮੌਜੂਦ ਸਨ ।
ਇਸ ਦੌਰਾਨ ਰਾਸ਼ਟਰੀ ਜਨਤਾ ਦਲ ਦੇ ਲਾਲੂ ਪ੍ਰਸਾਦ ਯਾਦਵ, ਰਾਸ਼ਟਰਵਾਦੀ ਕਾਂਗਰਸ ਪਾਰਟੀ ਸੁਪਰੀਮੋ ਸ਼ਰਦ ਪਵਾਰ , ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਅਤੇ ਰਾਮ ਗੋਪਾਲ ਯਾਦਵ, ਮਾਕਪਾ ਦੇ ਸੀਤਾਰਾਮ ਯੇਚੁਰੀ, ਭਾਕਪਾ ਦੇ ਡੀ. ਰਾਜਾ, ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਅਤੇ ਕਾਂਗਰਸ ਨੇਤਾ ਪੀ. ਚਿਦਾਂਬਰਮ ਵੀ ਮੌਜੂਦ ਸਨ। ਸ਼ਿਵਸੈਨਾ ਦੇ ਸੰਜੈ ਰਾਊਤ, ਆਮ ਆਦਮੀ ਪਾਰਟੀ ਦੇ ਸੰਜੈ ਸਿੰਘ, ਤ੍ਰਿਣਮੂਲ ਕਾਂਗਰਸ ਦੇ ਨੇਤਾ ਕਲਿਆਣ ਬੈਨਰਜੀ ਅਤੇ ਡੈਰੇਕ ਓ ਬ੍ਰਾਇਨ, ਬੀਜੂ ਜਨਤਾ ਦਲ ਨੇਤਾ ਪਿਨਾਕੀ ਮਿਸ਼ਰਾ ਅਤੇ ਅਮਰ ਪਟਨਾਇਕ, ਦ੍ਰਮੁਕ ਦੇ ਤਿਰੁਚਿ ਸ਼ਿਵਾ ਅਤੇ ਟੀ. ਕੇ. ਏਲਨਗੋਵਨ, ਰਾਸ਼ਟਰੀ ਲੋਕ ਦਲ ਦੇ ਜੈਯੰਤ ਚੌਧਰੀ ਅਤੇ ਤੇਲੰਗਾਨਾ ਰਾਸ਼ਟਰ ਕਮੇਟੀ ਦੇ ਨੇਤਾ ਵੀ ਮੌਜੂਦ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।