MCD ਸਦਨ ਦੀ ਬੈਠਕ ''ਚ ਹੰਗਾਮਾ, ਭਾਜਪਾ ਨੇ ਸ਼ੈਲੀ ਓਬਰਾਏ ਤੋਂ ਮੰਗਿਆ ਅਸਤੀਫ਼ਾ

Wednesday, Aug 21, 2024 - 05:20 PM (IST)

MCD ਸਦਨ ਦੀ ਬੈਠਕ ''ਚ ਹੰਗਾਮਾ, ਭਾਜਪਾ ਨੇ ਸ਼ੈਲੀ ਓਬਰਾਏ ਤੋਂ ਮੰਗਿਆ ਅਸਤੀਫ਼ਾ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਨਗਰ ਨਿਗਮ (ਐੱਮ.ਸੀ.ਡੀ.) ਦੇ ਸਦਨ 'ਚ ਬੁੱਧਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਮੇਅਰ ਸ਼ੈਲੀ ਓਬਰਾਏ 'ਤੇ ਦੇਰੀ ਨਾਲ ਪਹੁੰਚਣ ਅਤੇ ਕਾਰਵਾਈ 'ਚ ਦੇਰੀ ਦਾ ਦੋਸ਼ ਲਾਉਂਦੇ ਹੋਏ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਓਬਰਾਏ ਦੇ ਆਉਣ ਤੋਂ ਬਾਅਦ ਸਦਨ 'ਚ ਜ਼ੋਰਦਾਰ ਨਾਅਰੇਬਾਜ਼ੀ ਹੋਈ ਪਰ ਇਸ ਤੋਂ ਤੁਰੰਤ ਬਾਅਦ ਮੀਟਿੰਗ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਭਾਜਪਾ ਅਤੇ ਕਾਂਗਰਸੀ ਕੌਂਸਲਰ ਓਬਰਾਏ ਅਤੇ ‘ਆਪ’ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਦਨ ਦੇ ਸਾਹਮਣੇ ਆ ਗਏ। ਉਨ੍ਹਾਂ ਨੇ 'ਮੇਅਰ ਹਾਏ ਹਾਏ' ਅਤੇ 'ਭ੍ਰਿਸ਼ਟ ਮੇਅਰ ਸ਼ਰਮ ਕਰੋ' ਵਰਗੇ ਨਾਅਰੇ ਲਾਏ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਵਿਰੋਧ ਜਾਰੀ ਰਹਿਣ ਕਾਰਨ ਸਦਨ ਦੀ ਕਾਰਵਾਈ ਦੂਜੀ ਵਾਰ 30 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ।

ਮੇਅਰ ਨੇ ਝਿਲਮਿਲ ਵਾਰਡ ਤੋਂ ਭਾਜਪਾ ਕੌਂਸਲਰ ਪੰਕਜ ਲੂਥਰਾ, ਮੁੰਡਕਾ ਤੋਂ ਗਜੇਂਦਰ ਸਿੰਘ ਦਲਾਲ ਅਤੇ ਪੀਤਮਪੁਰਾ ਤੋਂ ਅਮਿਤ ਨਾਗਪਾਲ ਨੂੰ ਮੁਅੱਤਲ ਕਰ ਦਿੱਤਾ। ਬੈਠਕ ਤੈਅ ਸਮੇਂ ਦੁਪਹਿਰ 2 ਵਜੇ ਦੇ ਬਦਲੇ 50 ਮਿੰਟ ਤੋਂ ਵੱਧ ਦੀ ਦੇਰੀ ਨਾਲ ਸ਼ੁਰੂ ਹੋਈ ਅਤੇ ਵਿਰੋਧ ਕਾਰਨ ਪਹਿਲੇ 2.55 ਵਜੇ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਬੈਠਕ ਸ਼ੁਰੂ ਹੋਣ ਤੋਂ ਪਹਿਲੇ ਭਾਜਪਾ ਕੌਂਸਲਰਾਂ ਨੇ ਮੀਟਿੰਗ ਰੂਮ ਦੇ ਬਾਹਰ ਧਰਨਾ ਦਿੱਤਾ। ਉਨ੍ਹਾਂ ਨੇ ਐੱਮ.ਸੀ.ਡੀ. 'ਚ ਦਲਿਤ ਮੇਅਰ ਦੀ ਪੈਂਡਿੰਗ ਨਿਯੁਕਤੀ, ਕੂੜਾ ਹਟਾਉਣ 'ਚ ਦੇਰੀ, ਪਾਣੀ ਭਰਨ ਅਤੇ ਸਥਾਈ ਕਮੇਟੀ ਦੇ ਗਠਨ ਸਮੇਤ ਹੋਰ ਮੁੱਦਿਆਂ 'ਤੇ ਨਾਅਰੇਬਾਜ਼ੀ ਕੀਤੀ। ਨਗਰ ਨਿਗਮ ਦਫ਼ਤਰ 'ਚ ਭਾਰੀ ਗਿਣਤੀ 'ਚ ਪੁਲਸ ਫ਼ੋਰਸਾਂ ਨੂੰ ਤਾਇਨਾਤ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News