ਪ੍ਰੇਮ ਸੰਬੰਧਾਂ ''ਚ ਰੋੜਾ ਬਣ ਰਹੀ ਸੀ ਸੱਸ, ਨੂੰਹ ਨੇ ਪ੍ਰੇਮੀ ਨਾਲ ਮਿਲ ਕੇ ਕਰ''ਤਾ ਵੱਡਾ ਕਾਂਡ

Sunday, Apr 06, 2025 - 07:03 PM (IST)

ਪ੍ਰੇਮ ਸੰਬੰਧਾਂ ''ਚ ਰੋੜਾ ਬਣ ਰਹੀ ਸੀ ਸੱਸ, ਨੂੰਹ ਨੇ ਪ੍ਰੇਮੀ ਨਾਲ ਮਿਲ ਕੇ ਕਰ''ਤਾ ਵੱਡਾ ਕਾਂਡ

ਨੈਸ਼ਨਲ ਡੈਸਕ- ਬਿਹਾਰ ਦੇ ਅਰਵਲ ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਬਜ਼ੁਰਗ ਔਰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਥੇ ਹੀ ਇਸ ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। 

ਜਾਣਕਾਰੀ ਮੁਤਾਬਕ, ਮਾਮਲਾ ਜ਼ਿਲ੍ਹੇ ਦੇ ਕਿੰਜਰ ਥਾਣਾ ਖੇਤਰ 'ਚ ਸੋਹਰੀਆ ਮੋੜ ਨੇੜੇ ਦਾ ਹੈ। ਮ੍ਰਿਤਕਾ ਦੀ ਪਛਾਣ ਸਦਰ ਥਾਣਾ ਖੇਤਰ ਦੇ ਫਤੇਹਪੁਰ ਸੰਡਾ ਟੋਲਾ ਲਕਸ਼ਮੀ ਬਿਗਹਾ ਪਿੰਡ ਨਿਵਾਸੀ 60 ਸਾਲਾ ਰੇਸ਼ਮਾ ਦੇਵੀ ਵਜੋ ਹੋਈ ਹੈ। 

ਮ੍ਰਿਤਕਾ ਦੇ ਪਤੀ ਅਵਧੇਸ਼ ਯਾਦਵ ਦਾ ਦੋਸ਼ ਹੈ ਕਿ ਸਾਡੀ ਨੂੰਹ ਰਾਖੀ ਕੁਮਾਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਉਸਦਾ ਕਹਿਣਾ ਹੈ ਕਿ ਸਾਡੀ ਨੂੰਹ ਦਾ ਕਿਸੇ ਹੋਰ ਨੌਜਵਾਨ ਨਾਲ ਨਾਜਾਇਜ਼ ਸੰਬੰਧ ਸੀ, ਜਿਸਦਾ ਵਿਰੋਧ ਮੇਰੀ ਪਤਨੀ ਹਮੇਸ਼ਾ ਕਰਦੀ ਸੀ। ਮ੍ਰਿਤਕਾ ਦੇ ਪਤੀ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਨੂੰਹ ਮੇਰੀ ਪਤਨੀ ਦਾ ਇਲਾਜ ਕਰਾਉਣ ਬਹਾਨੇ ਸਦਰ ਹਸਪਤਾਲ ਅਰਵਲ ਲੈ ਗਈ ਸੀ। ਫਿਰ ਉਥੋਂ ਬਿਹਤਰ ਇਲਾਜ ਲਈ ਕੁਰਥਾ ਲੈ ਗਈ ਪਰ ਉਥੇ ਉਸਨੇ ਆਪਣੇ ਪ੍ਰੇਮੀ ਅਤੇ ਹੋਰ ਦੋਸਤਾਂ ਦੇ ਨਾਲ ਮਿਲਕੇ ਮੇਰੀ ਪਤਨੀ ਦਾ ਗੋਲੀ ਮਰਵਾ ਕੇ ਕਤਲ ਕਰ ਦਿੱਤਾ। 

ਜਾਂਚ 'ਚ ਜੁਟੀ ਪੁਲਸ

ਓਧਰ, ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਅਵਧੇਸ਼ ਯਾਦਵ ਨੇ ਆਪਣੀ ਨੂੰਹ ਅਤੇ 3-4 ਹੋਰ ਲੋਕਾਂ ਵਿਰੁੱਧ ਕਿੰਜਰ ਥਾਣੇ 'ਚ ਐੱਫ.ਆਈ.ਆਰ. ਦਰਜ ਕਰਵਾਈ ਹੈ। ਉਥੇ ਹੀ ਇਸ ਘਟਨਾ ਤੋਂ ਬਾਅਦ ਨੂੰਹ ਫਰਾਰ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਦੇ ਪੁੱਤਰ ਨੇ 8 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ।


author

Rakesh

Content Editor

Related News