ਲੜਕੀ ਨੂੰ ਕੁਖ ''ਚ ਮਾਰਨ ਵਾਲੇ ਦਰਿੰਦਿਆਂ ਦਾ ਹੋਇਆ ਪਰਦਾਫਾਸ਼

04/29/2016 12:38:06 PM

ਯਮੁਨਾਨਗਰ— ਜਿਸ ਦੇਸ਼ ''ਚ ਲੜਕੀ ਨੂੰ ਦੇਵੀ ਦਾ ਦਰਦਜਾ ਦਿੱਤਾ ਜਾਂਦਾ ਹੈ, ਉਸੇ ਦੇਸ਼ ''ਚ ਇਕ ਅਜਿਹਾ ਇਲਾਕਾ ਵੀ ਹੈ, ਜਿੱਥੇ ਜਨਮ ਤੋਂ ਪਹਿਲਾਂ ਹੀ ਲੜਕੀ ਨੂੰ ਕੁਖ ''ਚ ਕਤਲ ਕਰਨ ਤੋਂ ਬਾਅਦ ਨਦੀ ''ਚ ਵਹਾਅ ਦਿੱਤਾ ਜਾਂਦਾ ਹੈ। ਰੋਂਗਟੇ ਖੜ੍ਹੇ ਕਰ ਦੇਣ ਵਾਲੀ ਇਹ ਹਕੀਕਤ ਹਰਿਆਣਾ ਦੇ ਯਮੁਨਾਨਗਰ ਦੀ ਹੈ, ਜਿੱਥੇ ਮੋਬਾਈਲ ਲਿੰਗ ਜਾਂਚ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਮਾਮਲਾ ਮੁਨਾਨਗਰ ਦੇ ਕਲਾਨੌਰ ਦਾ ਹੈ। ਯੂ.ਪੀ.-ਹਰਿਆਣਾ ਸਰਹੱਦ ਦਰਮਿਆਨ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਕਿ ਕੁਝ ਲੋਕ ਗਰਭਵਤੀ ਔਰਤਾਂ ਦੇ ਭਰੂਣ ਦੀ ਜਾਂਚ ਕਰਵਾਉਂਦੇ ਹਨ ਅਤੇ ਬੇਟੀ ਹੋਣ ''ਤੇ ਮਾਰ ਦਿੰਦੇ ਹਨ। ਤਾਂ ਵਿਭਾਗ ਨੇ ਫੜਨ ਲਈ ਫਰਜ਼ੀ ਗਾਹਕ ਲੱਭ ਕੇ ਉਨ੍ਹਾਂ ਨੂੰ ਇਸ ਕੰਮ ''ਚ ਲਗਾਇਆ।
ਕਲਾਨੌਰ ਤੋਂ ਫਰਜ਼ੀ ਗਾਹਕ ਨੂੰ ਇਕ ਔਰਤ ਆਪਣੇ ਨਾਲ ਲੈ ਗਈ। ਕਾਰ ''ਚ ਵੀਰਾਨ ਰਸਤਿਆਂ ਤੋਂ ਹੋ ਕੇ ਗਰਭਵਤੀ ਔਰਤ ਨੂੰ ਯਮੁਨਾ ਨਦੀ ਦੇ ਕਰੀਬ ਲੈ ਗਈ। ਕਾਰ ''ਚ ਹੀ ਅਲਟਰਾਸਾਊਂਡ ਮਸ਼ੀਨ ਪਹੁੰਚਾਈ ਗਈ ਅਤੇ ਪੇਟ ''ਚ ਪਲ ਰਹੇ ਭਰੂਣ ਦੀ ਜਾਂਚ ਕਰ ਕੇ ਇਹ ਦੱਸ ਦਿੱਤਾ ਕਿ ਉਸ ਦੇ ਪੇਟ ''ਚ ਪਲ ਰਿਹਾ ਭਰੂਣ ਲੜਕੀ ਦਾ ਹੈ। ਇਸ ਦੇ ਅੱਗੇ ਕੁਖ ਦਾ ਕਤਲ ਹੋ ਪਾਉਂਦਾ, ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਦੀ ਟੀਮ ਇਸ ਰੈਕੇਟ ਦਾ ਪਿੱਛਾ ਕਰ ਰਹੀ ਸੀ ਧਾਵਾ ਬੋਲ ਦਿੱਤਾ। ਪੁਲਸ ਨੇ ਦੋਸੀਆਂ ਨੂੰ ਫੜ ਕੇ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।


Disha

News Editor

Related News