ਬੰਗਾਲ ''ਚ ਖੁੱਲੇ ਧਾਰਮਿਕ ਸਥਾਨ, ਕਾਲੀਘਾਟ ਮੰਦਰ ਦੇ ਕਪਾਟ ਬੰਦ
Monday, Jun 01, 2020 - 07:35 PM (IST)
ਕੋਲਕਾਤਾ (ਏ. ਐੱਨ. ਆਈ.)- ਪੱਛਮੀ ਬੰਗਾਲ ਸਰਕਾਰ ਨੇ ਸਾਰੇ ਧਾਰਮਿਕ ਸਥਾਨਾਂ ਨੂੰ ਸੋਮਵਾਰ ਤੋਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਕੋਲਕਾਤਾ ਦੇ ਪ੍ਰਸਿੱਧ ਦਕਸ਼ਿਣੇਸ਼ਵਰ ਮੰਦਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਆ ਨਿਦਰੇਸ਼ਾਂ ਦੀ ਪਾਲਣਾ ਕਰਨ ਤੇ ਸਵੱਛਤਾ ਦੇ ਪ੍ਰਬੰਧ ਕਰਨ ਦੇ ਲਈ ਕੁਝ ਸਮੇਂ ਦੀ ਜ਼ਰੂਰਤ ਹੋਵੇਗੀ। ਕੋਲਕਾਤਾ 'ਚ ਕਾਲੀਘਾਟ ਮੰਦਰ ਦੇ ਕਪਾਟ ਬੰਦ ਰਹਿਣ ਦੇ ਕਾਰਨ ਭਗਤ ਬਾਹਰ ਤੋਂ ਅਰਦਾਸ ਕਰ ਰਹੇ ਹਨ।
ਬੇਲੂਰ ਮਠ (ਰਾਮਕ੍ਰਿਸ਼ਨ ਮਠ ਤੇ ਰਾਮਕ੍ਰਿਸ਼ਨ ਮਿਸ਼ਨ) ਦੇ ਬੁਲਾਰੇ ਨੇ ਕਿਹਾ ਕਿ ਮੰਦਰ ਕੰਪਲੈਕਸ ਨੂੰ 15-20 ਦਿਨਾ ਤੋਂ ਪਹਿਲਾਂ ਨਹੀਂ ਖੋਲ੍ਹਿਆ ਜਾ ਸਕਦਾ ਹੈ। ਅਸੀਂ ਸਾਰੇ ਸਾਵਧਾਨੀ ਵਰਤਣ ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਅਗਲੇ ਪੜਾਅ ਦੇ ਬਾਰੇ 'ਚ ਫੈਸਲਾ ਕਰਾਂਗੇ। ਦੂਜੇ ਪਾਸੇ ਬੀਰਭੂਮ ਜ਼ਿਲ੍ਹੇ 'ਚ ਸਥਿਤ ਸਦੀਆਂ ਪੁਰਾਣੇ ਕਾਲੀ ਮੰਦਰ ਤੇ ਸ਼ਕਤੀ ਪੀਠ ਤਾਰਾਪੀਠ ਮੰਦਰ ਕਮੇਟੀ ਤਾਰਾ ਨਾਥ ਮੁਖੋਪਾਧਿਆਏ ਨੇ ਕਿਹਾ ਕਿ ਅਸੀਂ 14 ਜੂਨ ਨੂੰ ਸਥਿਤੀ ਦਾ ਜਾਇਜ਼ਾ ਲਵਾਂਗੇ ਤੇ ਉਸਦੇ ਅਨੁਸਾਰ ਫੈਸਲਾ ਲਵਾਂਗੇ।