ਆਨਲਾਈਨ ਸ਼ੇਅਰ ਟ੍ਰੇਡਿੰਗ ਦੇ ਨਾਂ ''ਤੇ ਸਾਈਬਰ ਠੱਗ ਗੈਂਗ ਦਾ ਇਕ ਮੈਂਬਰ ਲੁਧਿਆਣਾ ਤੋਂ ਗ੍ਰਿਫ਼ਤਾਰ

Friday, May 15, 2026 - 04:31 PM (IST)

ਆਨਲਾਈਨ ਸ਼ੇਅਰ ਟ੍ਰੇਡਿੰਗ ਦੇ ਨਾਂ ''ਤੇ ਸਾਈਬਰ ਠੱਗ ਗੈਂਗ ਦਾ ਇਕ ਮੈਂਬਰ ਲੁਧਿਆਣਾ ਤੋਂ ਗ੍ਰਿਫ਼ਤਾਰ

ਦੇਹਰਾਦੂਨ- ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਾਸੀ ਇਕ ਸੀਨੀਅਰ ਨਾਗਰਿਕ ਨਾਲ ਸਾਈਬਰ ਠੱਗਾਂ ਵਲੋਂ ਇਨਵੈਸਟਮੈਂਟ ਦੇ ਨਾਂ 'ਤੇ ਵੱਡਾ ਮੁਨਾਫ਼ਾ ਕਮਾਉਣ ਦਾ ਲਾਲਚ ਦੇ ਕੇ ਕੀਤੀ ਗਈ। ਇਸ 1 ਕਰੋੜ 87 ਲੱਖ 64 ਹਜ਼ਾਰ ਰੁਪਏ ਦੀ ਠੱਗੀ ਮਾਮਲੇ 'ਚ ਸੰਗਠਿਤ ਸਾਈਬਰ ਧੋਖੇਬਾਜ਼ ਗਿਰੋਹ ਦੇ ਇਕ ਮੈਂਬਰ ਨੂੰ ਐੱਸਟੀਐੱਫ ਦੀ ਸਾਈਬਰ ਅਪਰਾਧ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਾਈਬਰ ਠੱਗ ਦੀ ਗ੍ਰਿਫ਼ਤਾਰੀ ਪੰਜਾਬ ਦੇ ਲੁਧਿਆਣਾ ਤੋਂ ਹੋਈ ਹੈ। ਰਾਜ ਪੁਲਸ ਦੀ ਐੱਸਟੀਐੱਫ ਦੇ ਐੱਸਐੱਸਪੀ ਅਜੇ ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਵਿਰੁੱਧ ਮਹਾਰਾਸ਼ਟਰ, ਤਾਮਿਲਨਾਡੂ, ਤੇਲੰਗਾਨਾ, ਗੁਜਰਾਤ ਆਦਿ ਸੂਬਿਆਂ 'ਚ ਵੀ ਸ਼ਿਕਾਇਤ ਦਰਜ ਹਨ। 

ਉਨ੍ਹਾਂ ਦੱਸਿਆ ਕਿ ਦੇਹਰਾਦੂਨ ਦੇ ਕੌਲਾਗੜ੍ਹ ਵਾਸੀ ਓਐੱਨਜੀਸੀ ਤੋਂ ਰਿਟਾਇਰ ਪੀੜਤ ਨੇ 15 ਅਪ੍ਰੈਲ ਨੂੰ ਆਪਣੇ ਨਾਲ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਐੱਸਟੀਐੱਫ ਦੀ ਸਾਈਬਰ ਟੀਮ ਨੇ ਸਬੂਤ ਇਕੱਠੇ ਕੀਤੇ। ਇਸ ਤੋਂ ਬਾਅਦ ਸੁਖਰਾਜ ਪੁੱਤਰ ਨਿਰਮਲ ਸਿੰਘ ਵਾਸੀ ਪ੍ਰੇਮ ਵਿਹਾਰ, ਗਲੀ ਨੰਬਰ-1, ਨੂਰਾਲਾ ਰੋਡ ਸ਼ਿਵਪੁਰੀ, ਥਾਣਾ ਬਸਤੀ ਜੋਦੇਵਾਲਾ, ਲੁਧਿਆਣਾ, ਪੰਜਾਬ, ਉਮਰ ਕਰੀਬ 34 ਸਾਲ ਨੂੰ ਸਬੂਤਾਂ ਦੇ ਆਧਾਰ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਪੁੱਛ-ਗਿੱਛ ਦੇ ਆਧਾਰ 'ਤੇ ਗਿਰੋਹ ਦੇ ਹੋਰ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News