ਟਾਇਲਟ ਦੇ ਫਲਸ਼ ''ਚ ਲੁਕਾਇਆ 1.47 ਕਰੋੜ ਰੁਪਏ ਦਾ ਸੋਨਾ, ਇਕ ਬੰਗਲਾਦੇਸ਼ੀ ਯਾਤਰੀ ਗ੍ਰਿਫ਼ਤਾਰ

Tuesday, Jun 30, 2026 - 05:01 PM (IST)

ਟਾਇਲਟ ਦੇ ਫਲਸ਼ ''ਚ ਲੁਕਾਇਆ 1.47 ਕਰੋੜ ਰੁਪਏ ਦਾ ਸੋਨਾ, ਇਕ ਬੰਗਲਾਦੇਸ਼ੀ ਯਾਤਰੀ ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਹਵਾਈ ਅੱਡੇ 'ਤੇ ਟ੍ਰਾਂਜਿਟ ਦੌਰਾਨ ਇਕ ਬੰਗਲਾਦੇਸ਼ੀ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ ਕਸਟਮ ਅਧਿਕਾਰੀਆਂ ਨੇ ਕਰੀਬ 1.47 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ। ਯਾਤਰੀ ਨੇ ਸੋਨੇ ਨੂੰ ਟਾਇਲਟ ਦੇ ਫਲਸ਼ ਬਟਨ ਦੀ ਖੋਖਲੀ ਜਗ੍ਹਾ 'ਚ ਲੁਕਾ ਕੇ ਰੱਖਿਆ ਸੀ। ਅਧਿਕਾਰਤ ਬਿਆਨ ਅਨੁਸਾਰ, ਵਿਸ਼ੇਸ਼ ਖੁਫੀਆ ਸੂਚਨਾ ਦੇ ਆਧਾਰ 'ਤੇ ਕਸਟਮ ਅਧਿਕਾਰੀਆਂ ਨੇ ਯਾਤਰੀਆਂ ਨੂੰ ਰੋਕਿਆ। ਉਹ 26 ਜੂਨ ਨੂੰ ਦੁਬਈ ਤੋਂ ਆਇਆ ਸੀ ਅਤੇ 27 ਜੂਨ ਨੂੰ ਦਿੱਲੀ ਹਵਾਈ ਅੱਡੇ ਤੋਂ ਟ੍ਰਾਂਜਿਟ ਤੋਂ ਲੰਘ ਰਿਹਾ ਸੀ। 

ਉਸ ਖ਼ਿਲਾਫ਼ ਸੋਨੇ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬਿਆਨ ਅਨੁਸਾਰ, ਅੰਤਰਰਾਸ਼ਟਰੀ ਟਰਾਂਸਫਰ ਖੇਤਰ 'ਚ ਯਾਤਰੀ ਦੀ ਪਛਾਣ ਉਸ ਦੇ 'ਸ਼ੱਕੀ ਟ੍ਰਾਂਜਿਟ ਯਾਤਰਾ ਪੈਟਰਨ' ਦੇ ਆਧਾਰ 'ਤੇ ਕੀਤੀ ਗਈ। ਇਸ ਤੋਂ ਬਾਅਦ ਉਸ 'ਤੇ ਗੁਪਤ ਨਿਗਰਾਨੀ ਰੱਖੀ ਗਈ ਅਤੇ ਰਵਾਨਗੀ ਖੇਤਰ ਦੇ ਇਕ ਟਾਇਲਟ ਦੇ ਬਾਹਰ ਉਸ ਨੂੰ ਰੋਕ ਲਿਆ ਗਿਆ। ਪੁੱਛ-ਗਿੱਛ ਦੌਰਾਨ, ਯਾਤਰੀ ਨੇ ਦੱਸਿਆ ਕਿ ਉਸ ਨੇ 'ਜ਼ੁਰਾਬ 'ਚ ਲਿਪਟੇ ਹੋਏ ਤਿੰਨ ਅੰਡਾਕਾਰ, ਪੀਲੇ ਰੰਗੇ ਦੇ ਪਾਊਚ ਟਾਇਲਟ ਦੇ ਫਲਸ਼-ਬਟਨ ਵਾਲੀ ਜਗ੍ਹਾ ਲੁਕਾ ਕੇ ਰੱਖੇ ਸਨ।''

ਯਾਤਰੀ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਅਧਿਕਾਰੀਆਂ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੱਸੀ ਗਈ ਜਗ੍ਹਾ ਤੋਂ ਲੁਕਾ ਕੇ ਰੱਖੇ ਪਾਊਚ ਬਰਾਮਦ ਕੀਤੇ। ਬਿਆਨ ਅਨੁਸਾਰ, ਪਾਊਚ 'ਚ ਸੋਨੇ ਦਾ ਪੇਸਟ ਸੀ, ਜਿਸ ਤੋਂ 1.141.5 ਗ੍ਰਾਮ ਸੋਨਾ ਕੱਢਿਆ ਗਿਆ। ਬਰਾਮਦ ਸੋਨੇ ਦੀ ਕੀਮਤ 1,46,64,211 ਰੁਪਏ ਦੱਸੀ ਗਈ ਅਤੇ ਇਸ ਨੂੰ ਕਸਟਮ ਐਕਟ, 1962 ਦੇ ਪ੍ਰਬੰਧਾਂ ਦੇ ਅਧੀਨ ਜ਼ਬਤ ਕਰ ਲਿਆ ਗਿਆ। ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News