ਸਰਕਾਰੀ ਨੌਕਰੀਆਂ ਲਈ ਆਨਲਾਈਨ ਭਰਤੀ ਦੀ ਯੋਜਨਾ

04/30/2016 6:50:47 AM

ਨਵੀਂ ਦਿੱਲੀ— ਸਰਕਾਰੀ ਨੌਕਰੀਆਂ ''ਚ ਭਰਤੀ ਦੀ ਪ੍ਰਕਿਰਿਆ ਨੂੰ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਆਨਲਾਈਨ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹੱਤਵਪੂਰਨ ਡਿਜ਼ੀਟਲ ਯੋਜਨਾ ''ਤੇ ਆਧਾਰਤ ਹੈ। ਇਸ ਨੂੰ ਅਮਲ ''ਚ ਲਿਆਉਣ ਤੋਂ ਬਾਅਦ ਅਰਜ਼ੀਕਰਤਾਵਾਂ ਨੂੰ ਸਰਕਾਰੀ ਦਫ਼ਤਰ ਦੇ ਚੱਕਰ ਲਗਾਉਣ ਅਤੇ ਜਲਦੀ ਵੈਰੀਫਿਕੇਸ਼ਨ ਕਰਵਾਉਣ ਲਈ ਰਿਸ਼ਵਤ ਦੇਣ ਦੀ ਨੌਬਤ ਨਹੀਂ ਆਏਗੀ। ਉਮੀਦਵਾਰਾਂ ਨੂੰ ਨੌਕਰੀ ਲਈ ਅਰਜ਼ੀ ਤੋਂ ਜੁਆਇਨ ਕਰਨ ਦੇ ਸਮੇਂ ਤੱਕ ਕਿਸੇ ਸਰਕਾਰੀ ਅਧਿਕਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਕੱਤਰਾਂ ਦੇ ਇਕ ਸਮੂਹ ਨੇ ਭਰਤੀ ਪ੍ਰਕਿਰਿਆ ਨੂੰ ਆਨਲਾਈਨ ਕਰਨ ਦੀ ਸਿਫਾਰਿਸ਼ ਕੀਤੀ ਸੀ, ਜਿਸ ਦਾ ਸਰਕਾਰ ਅਨੁਸਰਨ ਕਰ ਰਹੀ ਹੈ। 12 ਸਕੱਤਰਾਂ ਦੇ ਇਕ ਸਮੂਹ ਨੇ ਜਨਵਰੀ ''ਚ ਆਪਣੀ ਸਿਫਾਰਿਸ਼ ਸੌਂਪੀ ਸੀ, ਜਿਸ ''ਚ ਅਮਲਾ ਅਤੇ ਟਰੇਨਿੰਗ ਵਿਭਾਗ ਦੇ ਸਕੱਤਰ ਸੰਜੇ ਕੋਠਾਰੀ ਅਤੇ ਵਿਦੇਸ਼ ਸਕੱਤਰ ਐੱਸ. ਜੈਸ਼ੰਕਰ ਵੀ ਸ਼ਾਮਲ ਸਨ। ਅਮਲਾ ਅਤੇ ਟਰੇਨਿੰਗ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ,''''ਅਮਲਾ ਮੰਤਰਾਲੇ ਦੇ ਸਕੱਤਰ ਯੋਜਨਾ ਦੇ ਜਲਦ ਅਮਲ ਲਈ ਸਕੱਤਰਾਂ ਦੇ ਸਮੂਹ ਦੀਆਂ ਸਿਫਾਰਿਸ਼ਾਂ ਦੀ ਹਰ ਹਫਤਾ ਸਮੀਖਿਆ ਕਰ ਰਹੇ ਹਾਂ। ਇਸ ਮਾਮਲੇ ਨੂੰ ਕੇਂਦਰ ਦੇ ਸਾਰੇ ਸਕੱਤਰਾਂ ਅਤੇ ਰਾਜ ਦੇ ਮੁੱਖ ਸਕੱਤਰਾਂ ਦੇ ਸਾਹਮਣੇ ਰੱਖਿਆ ਗਿਆ ਹੈ।''''
ਯੋਜਨਾ ਅਨੁਸਾਰ,''''ਸਾਰੇ ਸਰਕਾਰੀ ਖਾਲੀ ਅਹੁਦਿਆਂ ਨੂੰ ਇਕ ਆਮ ਪੋਰਟਲ ''ਤੇ ਰੱਖਿਆ ਜਾਵੇਗਾ ਅਤੇ ਅਰਜ਼ੀ ਆਨਲਾਈਨ ਸੱਦੇ ਜਾਣਗੇ। ਅਰਜ਼ੀ ਪੱਤਰ ''ਤੇ ਵਿਦਿਆਰਥੀਆਂ ਨੂੰ ਸਿੱਧੇ ਦਸਤਖ਼ਤ ਕਰਨ ਦੀ ਲੋੜ ਵੀ ਨਹੀਂ ਰਹੇਗੀ। ਈਸਾਈਨ ਦੀ ਮਦਦ ਨਾਲ ਉਹ ਆਪਣਾ ਦਸਤਖ਼ਤ ਕਰ ਸਕਣਗੇ। ਈਸਾਈਨ ਇਕ ਆਨਲਾਈਨ ਇਲੈਕਟ੍ਰਾਨਿਕ ਦਸਤਖ਼ਤ ਸਰਵਿਸ ਹੈ ਜੋ ਆਧਾਰ ਕਾਰਡ ਧਾਰਕ ਨੂੰ ਦਸਤਾਵੇਜ਼ ''ਤੇ ਡਿਜ਼ੀਟਲ ਦਸਤਖ਼ਤ ਕਰਨ ਦੀ ਮਨਜ਼ੂਰੀ ਦਿੰਦੀ ਹੈ। ਨਵੇਂ ਸਿਸਟਮ ''ਚ ਯੂਨੀਵਰਸਲ ਪੇਮੈਂਟ ਦੀ ਮਦਦ ਨਾਲ ਪ੍ਰੀਖਿਆ ਫੀਸ ਦੇ ਆਨਲਾਈਨ ਭੁਗਤਾਨ ਦਾ ਵੀ ਬਦਲ ਹੋਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦੀ ਮੂਲ ਜਾਂ ਫੋਟੋਕਾਪੀ ਵੀ ਦੇਣ ਦੀ ਲੋੜ ਨਹੀਂ ਰਹਿ ਜਾਵੇਗੀ। ਉਹ ਆਪਣੇ ਸਰਟੀਫਿਕੇਟ ਡਿਜ਼ੀਟਲ ਲਾਕਰ ''ਚ ਅਪਲੋਡ ਕਰ ਸਕਣਗੇ, ਜਿੱਥੋਂ ਲੋੜ ਪੈਣ ''ਤੇ ਸਰਕਾਰ ਨੂੰ ਇਹ ਦਸਤਾਵੇਜ਼ ਮਿਲ ਜਾਣਗੇ। ਇਕ ਅਧਿਕਾਰੀ ਨੇ ਦੱਸਿਆ,''''ਡਿਜ਼ੀਟਲ ਲਾਕਰ ''ਚ ਅਪਲੋਡ ਕੀਤੇ ਗਏ ਸਰਟੀਫਿਕੇਟ ਨਾਲ ਹੀ ਕੰਮ ਚੱਲ ਜਾਵੇਗਾ। ਸਾਰੀ ਪ੍ਰਕਿਰਿਆ ਆਟੋਮੈਟਿਕ ਹੋ ਜਾਵੇਗੀ।''''


Disha

News Editor

Related News