‘ਆਨਲਾਈਨ ਗੇਮ’ ਦਾ ਲਾਲਚ ਦੇ ਕੇ ਵਪਾਰੀ ਕੋਲੋਂ ਠੱਗੇ 2.74 ਕਰੋੜ ਰੁਪਏ

Friday, May 23, 2025 - 01:44 PM (IST)

‘ਆਨਲਾਈਨ ਗੇਮ’ ਦਾ ਲਾਲਚ ਦੇ ਕੇ ਵਪਾਰੀ ਕੋਲੋਂ ਠੱਗੇ 2.74 ਕਰੋੜ ਰੁਪਏ

ਠਾਣੇ (ਭਾਸ਼ਾ) – ਨਵੀਂ ਮੁੰਬਈ ਵਿਚ ਸਾਈਬਰ ਜਾਅਲਸਾਜ਼ਾਂ ਨੇ 42 ਸਾਲਾ ਵਪਾਰੀ ਨੂੰ ‘ਆਨਲਾਈਨ ਗੇਮ’ ਦੇ ਮੰਚ ਨਾਲ ਜੁੜਨ ਲਈ ਉਕਸਾ ਕੇ ਉਸ ਨਾਲ 2.74 ਕਰੋੜ ਰੁਪਏ ਦੀ ਠੱਗੀ ਮਾਰ ਲਈ ਹੈ। ਕੋਪਰਖੈਰਾਨੇ ਇਲਾਕੇ ਵਿਚ ਰਹਿਣ ਵਾਲੇ ਸ਼ਿਕਾਇਤਕਰਤਾ ਮੁਤਾਬਕ ਜਾਅਲਸਾਜ਼ਾਂ ਨੇ ਉਨ੍ਹਾਂ ਨੂੰ ਆਕਰਸ਼ਕ ਤੋਹਫੇ ਦੇਣ ਦਾ ਵਾਅਦਾ ਕਰਦੇ ਹੋਏ ਲਾਲਚ ਦਿੱਤਾ ਅਤੇ ਦਸੰਬਰ, 2022 ਤੋਂ ਅਪ੍ਰੈਲ 2025 ਤੱਕ ‘ਗੇਮ’ ਵੈੱਬਸਾਈਟ ਦੇ ਮੰਚ ਵਿਚ 3,24,84,526 ਰੁਪਏ ਜਮ੍ਹਾ ਕਰਵਾਏ। ਇਸ ਦੌਰਾਨ ਉਹਨਾਂ ਨੇ ਸ਼ਿਕਾਇਤਕਰਤਾ ਨੂੰ ਵੱਖ-ਵੱਖ ਬੈਂਕ ਖਾਤਿਆਂ ਵਿਚ ਰਾਸ਼ੀ ਜਮ੍ਹਾ ਕਰਨ ਲਈ ਕਿਹਾ ਗਿਆ।

ਇਹ ਵੀ ਪੜ੍ਹੋ : ਤਨਖ਼ਾਹ ਨਹੀਂ ਵਧ ਰਹੀ? ਗੁੱਸੇ 'ਚ ਛੱਡ ਰਹੇ ਹੋ ਨੌਕਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅਧਿਕਾਰੀ ਨੇ ਦੱਸਿਆ ਕਿ ਵਾਅਦਾ ਕੀਤੀ ਗਈ ਤੋਹਫ਼ੇ ਦੀ ਰਾਸ਼ੀ ਨਾ ਜਿੱਤ ਸਕਣ ’ਤੇ ਪੀੜਤ ਨੂੰ ਕੁਝ ਗੜਬੜੀ ਦਾ ਅਹਿਸਾਸ ਹੋਇਆ। ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ 50 ਲੱਖ ਰੁਪਏ ਵਾਪਸ ਕਢਵਾਉਣ ਵਿਚ ਸਫਲ ਰਿਹਾ ਪਰ ਉਸ ਦੀ ਬਕਾਇਆ ਰਾਸ਼ੀ ਨਹੀਂ ਨਿਕਲ ਸਕੀ। ਇਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਦਰਜ ਕਰਵਾਈ।

ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

rajwinder kaur

Content Editor

Related News