ਪਿਛਲੇ ਸਾਲ ਨਾਲੋਂ ਡੇਢ ਕਰੋੜ ਟਨ ਵਧੇਗੀ ਪਿਆਜ਼ ਦੀ ਪੈਦਾਵਾਰ, ਆਲੂ-ਟਮਾਟਰ ਦੀ ਫ਼ਸਲ ਘਟਣ ਦਾ ਖਦਸ਼ਾ

10/28/2022 4:12:11 PM

ਨੈਸ਼ਨਲ ਡੈਸਕ : ਇਸ ਸਾਲ ਪਿਆਜ਼ ਦੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਡੇਢ ਕਰੋੜ ਵਧ ਹੋਣ ਦਾ ਅਨੁਮਾਨ ਹੈ। ਉੱਥੇ ਹੀ ਆਲੂ ਤੇ ਟਮਾਟਰਾਂ ਦੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਹਿ ਸਕਦੀ ਹੈ।

ਖੇਤੀ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਵਿਚ ਆਲੂ ਤੇ ਟਮਾਟਰ ਦੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਹਿਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਮੰਤਰਾਲੇ ਵੱਲੋਂ ਜੁਲਾਈ 2022 'ਚ ਖ਼ਤਮ ਹੋਣ ਵਾਲੇ ਫਸਲੀ ਸਾਲ ਦੌਰਾਨ ਪੈਦਾ ਹੋਣ ਵਾਲੀਆਂ ਫਸਲਾਂ ਸਬੰਧੀ ਅਨੁਮਾਨਤ ਅੰਕੜੇ ਜਾਰੀ ਕੀਤੇ ਗਏ ਹਨ। ਅੰਕੜਿਆਂ ਮੁਤਾਬਕ ਪਿਆਜ਼ ਦੀ ਪੈਦਾਵਾਰ 2. 66 ਕਰੋੜ ਟਨ ਤੋਂ ਵੱਧ ਕੇ ਇਸ ਸਾਲ 3.12 ਕਰੋੜ ਟਨ ਰਹਿ ਸਕਦੀ ਹੈ। ਇਸੇ ਤਰ੍ਹਾਂ ਆਲੂ ਦਾ ਉਤਪਾਦਨ ਪਿਛਲੇ ਸਾਲ ਨਾਲੋਂ 5 ਫ਼ੀਸਦੀ ਘੱਟ ਕੇ 5.33 ਕਰੋੜ ਟਨ ਰਹਿ ਸਕਦਾ ਹੈ। ਪਿਛਲੇ ਸਾਲ ਇਹ ਉਤਪਾਦਨ 5.61 ਕਰੋੜ ਟਨ ਸੀ। ਟਮਾਟਰ ਦੀ ਪੈਦਾਵਾਰ ਪਿਛਲੇ ਸਾਲ (2.11 ਕਰੋੜ ਟਨ) ਤੋਂ ਵੱਧ ਕੇ 2.03 ਕਰੋੜ ਟਨ ਰਹਿ ਸਕਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਜੀ.ਐੱਮ. ਸਰ੍ਹੋਂ ਦੀ ਖੇਤੀ ਨੂੰ ਮਿਲੀ ਮਨਜ਼ੂਰੀ

ਕੁਲ੍ਹ ਫਲ਼-ਸਬਜ਼ੀਆਂ ਦੀ ਪੈਦਾਵਾਰ ਵੀ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ। ਪਿਛਲੇ ਸਾਲ 20.04 ਕਰੋੜ ਟਨ ਸਬਜ਼ੀਆਂ ਦੀ ਪੈਦਾਵਾਰ ਹੋਈ ਸੀ ਜੋ ਹੁਣ ਵੱਧ ਕੇ 20.48 ਕਰੋੜ ਟਨ ਹੋ ਸਕਦੀ ਹੈ। ਫਲਾਂ ਦੀ ਪੈਦਾਵਾਰ 10.24 ਕਰੋੜ ਟਨ ਤੋਂ ਵੱਧ ਕੇ 10.72 ਕਰੋੜ ਟਨ ਹੋ ਸਕਦੀ ਹੈ। ਬਾਗਬਾਨੀ ਫਸਲਾਂ ਦਾ ਉਤਪਾਦਨ ਵੀ 33.46 ਕਰੋੜ ਤੋਂ ਵਧ ਕੇ 34.23 ਕਰੋੜ ਟਨ ਹੋ ਸਕਦਾ ਹੈ।


Anuradha

Content Editor

Related News