ਵਿਦਿਆਰਥਣਾਂ ਨਾਲ ਛੇੜਛਾੜ ਮਾਮਲੇ ''ਚ ਸਕੈੱਚ ਦੇ ਆਧਾਰ ''ਤੇ ਹਿਰਾਸਤ ''ਚ ਲਿਆ ਗਿਆ ਇਕ ਸ਼ੱਕੀ

Thursday, May 05, 2022 - 05:52 PM (IST)

ਨਵੀਂ ਦਿੱਲੀ- ਪੂਰਬੀ ਦਿੱਲੀ ਨਗਰ ਨਿਗਮ ਦੇ ਇਕ ਸਕੂਲ ਦੀ ਇਕ ਜਮਾਤ 'ਚ 2 ਕੁੜੀਆਂ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ 30 ਅਪ੍ਰੈਲ ਨੂੰ ਸਕੂਲ ਅਸੈਂਬਲੀ ਤੋਂ ਬਾਅਦ ਦੀ ਹੈ। ਇਕ ਵਿਅਕਤੀ ਨੇ ਪੂਰਬੀ ਦਿੱਲੀ 'ਚ ਨਗਰ ਨਿਗਮ ਵਲੋਂ ਸੰਚਾਲਿਤ ਸਕੂਲ ਦੀ ਇਕ ਜਮਾਤ 'ਚ ਪ੍ਰਵੇਸ਼ ਕੀਤਾ ਅਤੇ ਆਪਣੇ ਕੱਪੜੇ ਉਤਾਰਨ ਤੋਂ ਪਹਿਲਾਂ 8 ਸਾਲ ਦੀਆਂ 2 ਕੁੜੀਆਂ ਦਾ ਯੌਨ ਉਤਪੀੜਨ ਕੀਤਾ।

ਇਹ ਵੀ ਪੜ੍ਹੋ : ਸ਼ਰਮਨਾਕ! ਕਲਾਸ ਰੂਮ ’ਚ ਦਾਖ਼ਲ ਹੋ ਵਿਅਕਤੀ ਨੇ 2 ਵਿਦਿਆਰਥਣਾਂ ਦੇ ਕੱਪੜੇ ਲਾਹੇ, ਸਾਹਮਣੇ ਕੀਤਾ ਪੇਸ਼ਾਬ

ਪੁਲਸ ਨੇ ਦੋਸ਼ੀ ਵਿਅਕਤੀ ਦਾ ਸਕੈੱਚ ਜਾਰੀ ਕੀਤਾ ਸੀ ਅਤੇ ਨਜ਼ਦੀਕੀ ਇਲਾਕਿਆਂ 'ਚ ਸੀ.ਸੀ.ਟੀ.ਵੀ. ਕੈਮਰਿਆਂ 'ਚ ਇਕੱਠੀ ਫੁਟੇਜ ਦੀ ਵੀ ਜਾਂਚ ਕੀਤੀ। ਉਨ੍ਹਾਂ ਕਿਹਾ ਸੀ ਕਿ ਸਕੂਲ 'ਚ ਕੋਈ ਸੀ.ਸੀ.ਟੀ.ਵੀ. ਕੈਮਰਾ ਨਹੀਂ ਲੱਗਾ ਸੀ। ਇਸ ਤੋਂ ਪਹਿਲਾਂ ਸਕੈੱਚ ਦੇ ਆਧਾਰ 'ਤੇ 2 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਸੀ ਪਰ ਬਾਅਦ 'ਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਹੁਣ ਪੁਲਸ ਨੇ ਇਕ ਹੋਰ ਵਿਅਕਤੀ ਨੂੰ ਸਕੈੱਚ ਦੇ ਆਧਾਰ 'ਤੇ ਹਿਰਾਸਤ 'ਚ ਲਿਆ ਹੈ, ਜਿਸ ਦੀ ਸ਼ਕਲ ਵਿਅਕਤੀ ਨਾਲ ਕਾਫ਼ੀ ਮਿਲਦੀ ਹੈ। ਪੁਲਸ ਸੂਤਰਾਂ ਨੇ ਕਿਹਾ ਕਿ ਸ਼ੱਕੀ ਵਿਅਕਤੀ ਦੇ ਅਸਲੀ ਦੋਸ਼ੀ ਹੋਣ ਦੀ ਸੰਭਾਵਨਾ ਹੈ, ਫਿਰ ਵੀ ਮਾਮਲੇ ਦੀ ਹਾਲੇ ਵੀ ਜਾਂਚ ਕਰ ਰਹੇ ਹਾਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News