ਭਾਰਤ ’ਚ ਜਾਨਲੇਵਾ ਹੋਇਆ ਹਵਾ ਪ੍ਰਦੂਸ਼ਣ, 1 ਲੱਖ ਲੋਕਾਂ ਦੀ ਹੋਈ ਬੇਵਕਤੀ ਮੌਤ
Sunday, Apr 10, 2022 - 10:33 AM (IST)

ਨਵੀਂ ਦਿੱਲੀ (ਅਨਸ)- ਹਵਾ ਪ੍ਰਦੂਸ਼ਣ ਦੇ ਸੰਪਰਕ ਵਿਚ ਆਉਣ ਨਾਲ ਸਮੇਂ ਤੋਂ ਪਹਿਲਾਂ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਦੱਖਣੀ ਏਸ਼ੀਆ ਦੇ ਸ਼ਹਿਰਾਂ ਵਿਚ ਸਭ ਤੋਂ ਜ਼ਿਆਦਾ ਹੈ। ਇਕ ਖੋਜ ਮੁਤਾਬਕ ਭਾਰਤ ਵਿਚ ਹਵਾ ਪ੍ਰਦੂਸ਼ਣ ਮੁੰਬਈ, ਬੇਂਗਲੁਰੂ, ਕੋਲਕਾਤਾ, ਹੈਦਰਾਬਾਦ, ਚੇਨਈ, ਸੂਰਤ, ਪੁਣੇ ਅਤੇ ਅਹਿਮਦਾਬਾਦ ਵਿਚ ਅੰਦਾਜ਼ਨ 1,00,000 ਲੋਕਾਂ ਦੀ ਬੇਵਕਤੀ ਮੌਤ ਦਾ ਕਾਰਨ ਬਣਿਆ। ਬਰਮਿੰਘਮ ਯੂਨੀਵਰਸਿਟੀ ਅਤੇ ਯੂ. ਸੀ. ਐੱਲ. ਦੇ ਖੋਜਕਾਰਾਂ ਦੀ ਅਗਵਾਈ ਵਿਚ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਤੇਜ਼ੀ ਨਾਲ ਵਧਦੇ ਟ੍ਰੋਪੀਕਲ (ਗਰਮ ਖੰਡੀ) ਸ਼ਹਿਰਾਂ ਵਿਚ 14 ਸਾਲਾਂ ਵਿਚ ਲਗਭਗ 1,80,000 ਮੌਤਾਂ ਹਵਾ ’ਚ ਪ੍ਰਦੂਸ਼ਣ ਵਧਣ ਕਾਰਨ ਹੋਈ।
ਵਿਗਿਆਨੀਆਂ ਦੀ ਕੌਮਾਂਤਰੀ ਟੀਮ ਨੇ 2005 ਤੋਂ 2018 ਲਈ ਨਾਸਾ ਅਤੇ ਯੂਰਪੀ ਪੁਲਾੜ ਸ਼ੋਧਕਰਤਾਵਾਂ ਨੇ ਹਵਾ ਦੀ ਗੁਣਵੱਤਾ ’ਚ ਇਸ ਦੀ ਤੇਜ਼ੀ ਨਾਲ ਗਿਰਾਵਟ ਲਈ ਉੱਭਰਦੇ ਉਦਯੋਗਾਂ ਅਤੇ ਰਿਹਾਇਸ਼ੀ ਸਰੋਤਾਂ ਜਿਵੇਂ ਸੜਕ ਆਵਾਜਾਈ, ਕੂੜਾ ਸਾੜਨ ਅਤੇ ਲੱਕੜ ਦਾ ਕੋਲਾ ਅਤੇ ਈਂਧਨ ਲੱਕੜ ਦੇ ਵਿਆਪਕ ਉਪਯੋਗ ਨੂੰ ਜ਼ਿੰਮੇਵਾਰ ਠਹਿਰਾਇਆ। ਸ਼ੋਧ ਮੁਤਾਬਕ ਹਵਾ ਪ੍ਰਦੂਸ਼ਣ ਦੇ ਸੰਪਰਕ ’ਚ ਆਉਣ ’ਤੇ ਸਮੇਂ ਤੋਂ ਪਹਿਲਾਂ ਮਰਨ ਵਾਲੇ ਲੋਕਾਂ ਦੀ ਗਿਣਤੀ ’ਚ ਵਾਧਾ ਦੱਖਣੀ ਏਸ਼ੀਆ ਦੇ ਸ਼ਹਿਰਾਂ ’ਚ ਸਭ ਤੋਂ ਵੱਧ ਹੈ।