ਕੁੱਲੂ ''ਚ ਚੱਲਦੀ ਕਾਰ ''ਤੇ ਪੱਥਰ ਡਿੱਗਣ ਨਾਲ ਇਕ ਦੀ ਮੌਤ, ਤਿੰਨ ਜ਼ਖ਼ਮੀ

Friday, Jul 15, 2022 - 09:41 AM (IST)

ਕੁੱਲੂ ''ਚ ਚੱਲਦੀ ਕਾਰ ''ਤੇ ਪੱਥਰ ਡਿੱਗਣ ਨਾਲ ਇਕ ਦੀ ਮੌਤ, ਤਿੰਨ ਜ਼ਖ਼ਮੀ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਜ਼ਮੀਨ ਖਿੱਸਕਣ ਤੋਂ ਬਾਅਦ ਇਕ ਚੱਲਦੀ ਕਾਰਨ 'ਤੇ ਪੱਥਰ ਡਿੱਗ ਗਿਆ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇਕ ਸੀਨੀਅਰ ਆਫ਼ਤ ਪ੍ਰਬੰਧਨ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਘਟਨਾ ਵੀਰਵਾਰ ਰਾਤ ਕਰੀਬ 10.45 ਵਜੇ ਨਿਰਮੰਡ ਤਹਿਸੀਲ ਦੇ ਬਾਗੀਪੁਲ 'ਚ ਵਾਪਰੀ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ 'ਚ ਟਰੱਕ ਖੱਡ 'ਚ ਡਿੱਗਿਆ, 3 ਲੋਕਾਂ ਦੀ ਮੌਤ

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੋਲਨ ਜ਼ਿਲ੍ਹੇ ਦੇ ਦੇਵਾਨੰਦ ਵਜੋਂ ਕੀਤੀ ਗਈ ਹੈ, ਜਦੋਂ ਕਿ ਹਾਦਸੇ 'ਚ ਸੰਜੀਵ ਕੁਮਾਰ, ਦੀਪਕ ਕੁਮਾਰ ਅਤੇ ਅਕਸ਼ੈ ਕੁਮਾਰ ਨੂੰ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਰਾਮਪੁਰ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਨਦੀ 'ਚ ਨਹਾ ਰਹੇ ਮਾਸੂਮ ਬੱਚੇ ਨੂੰ ਨਿਗਲ ਗਿਆ ਮਗਰਮੱਛ, ਪਿੰਡ ਵਾਸੀਆਂ ਰੱਸੀ ਨਾਲ ਬੰਨ੍ਹਿਆ


author

DIsha

Content Editor

Related News