ਦੇਰ ਰਾਤ ਵਪਾਰਿਆ ਸੜਕ ਹਾਦਸਾ, ਬੱਸ ਪਲਟਣ ਕਾਰਨ ਇਕ ਦੀ ਮੌਤ; 12 ਜ਼ਖਮੀ

Saturday, Oct 05, 2024 - 05:21 AM (IST)

ਦੇਰ ਰਾਤ ਵਪਾਰਿਆ ਸੜਕ ਹਾਦਸਾ, ਬੱਸ ਪਲਟਣ ਕਾਰਨ ਇਕ ਦੀ ਮੌਤ; 12 ਜ਼ਖਮੀ

ਲਖਨਊ— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਗੋਸਾਈਗੰਜ ਇਲਾਕੇ 'ਚ ਸ਼ੁੱਕਰਵਾਰ ਰਾਤ ਨੂੰ ਕਿਸਾਨ ਮਾਰਗ 'ਤੇ ਇਕ ਨਿੱਜੀ ਬੱਸ ਦੇ ਪਲਟ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੱਸ ਬਹਿਰਾਇਚ ਤੋਂ ਨਵੀਂ ਦਿੱਲੀ ਜਾ ਰਹੀ ਸੀ ਅਤੇ ਕਿਸਾਨ ਮਾਰਗ ਦੇ ਕੋਲ, ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਰਾਤ ਕਰੀਬ 9 ਵਜੇ ਬੱਸ ਡਿਵਾਈਡਰ ਨਾਲ ਟਕਰਾ ਗਈ।

ਬਿਆਨ ਮੁਤਾਬਕ ਜ਼ਖਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ (ਸੀ.ਐੱਚ.ਸੀ.) ਗੋਸਾਈਗੰਜ ਲਿਜਾਇਆ ਗਿਆ ਜਿੱਥੇ ਬਹਿਰਾਇਚ ਦੀ ਰਹਿਣ ਵਾਲੀ ਸ਼ਾਹਿਦਾ (65) ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ਵਿੱਚ ਰਾਮ (40), ਸ਼ਾਂਤੀ (30) ਅਤੇ ਦੇਵੀਦੀਨ (40) ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਅਗਲੇਰੀ ਇਲਾਜ ਲਈ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਅੱਠ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

ਪੁਲਸ ਦੇ ਅਨੁਸਾਰ, ਸਥਾਨਕ ਪੁਲਸ ਕਰਮਚਾਰੀਆਂ, ਫਾਇਰ ਬ੍ਰਿਗੇਡ ਅਤੇ ਸਥਾਨਕ ਨਿਵਾਸੀਆਂ ਨੇ ਮਿਲ ਕੇ ਬੱਸ ਤੋਂ ਜ਼ਖਮੀ ਯਾਤਰੀਆਂ ਨੂੰ ਕੱਢਣ ਅਤੇ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕੀਤਾ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 


author

Inder Prajapati

Content Editor

Related News