ਇਕ ਹੀ ਦਿਨ ''ਚ ਟਲੇ ਦੋ ਵੱਡੇ ਹਾਦਸੇ, Air India ਤੋਂ ਬਾਅਦ SpiceJet ਜਹਾਜ਼ ਰਨ-ਵੇ ਤੋਂ ਫਿਸਲਿਆ

Sunday, Jun 30, 2019 - 11:34 PM (IST)

ਇਕ ਹੀ ਦਿਨ ''ਚ ਟਲੇ ਦੋ ਵੱਡੇ ਹਾਦਸੇ, Air India ਤੋਂ ਬਾਅਦ SpiceJet ਜਹਾਜ਼ ਰਨ-ਵੇ ਤੋਂ ਫਿਸਲਿਆ

ਨਵੀਂ ਦਿੱਲੀ— ਕਰਨਾਟਕ ਦੇ ਮੈਂਗਲੋਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਾਅਦ ਭੋਪਾਲ-ਸੂਰਤ ਰੂਟ 'ਤੇ ਐਤਵਾਰ ਨੂੰ ਇਕ ਹੋਰ ਵੱਡਾ ਹਾਦਸਾ ਹੋਣ ਤੋਂ ਟਲਿਆ। ਜਾਣਕਾਰੀ ਅਨੁਸਾਰ ਸਪਾਈਸਜੈਟ Q400 ਏਅਰਕ੍ਰਾਫਟ ਜਹਾਜ਼ SG-3722 ਲੈਂਡਿੰਗ ਤੋਂ ਬਾਅਦ ਰਨ-ਵੇ ਤੋਂ ਫਿਸਲ ਗਿਆ। ਜਹਾਜ਼ ਦੇ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। 

ਇਸ ਤੋਂ ਪਹਿਲਾਂ ਏਅਰ ਇੰਡੀਆ ਐਕਸਪ੍ਰੇਸ ਦਾ IX384 ਜਹਾਜ਼ (IX384 Air India Express) ਐਤਵਾਰ ਸ਼ਾਮ ਲਗਭਗ 5:40 'ਤੇ ਰਨ-ਵੇ ਤੋਂ ਫਿਸਲ ਗਿਆ ਸੀ। ਇਸ ਜਹਾਜ਼ 'ਚ ਸਫਰ ਕਰ ਰਹੇ ਸਾਰੇ ਯਾਤਰੀ ਸੁਰੱਖਿਅਤ ਹਨ।  


author

KamalJeet Singh

Content Editor

Related News