ਰਾਮ ਮੰਦਰ ਦੇ ਮੁੱਦੇ ''ਤੇ ਸੀਤਾਰਮਨ ਨੇ ਕਿਹਾ-ਸਰਕਾਰ ''ਤੇ ਭਰੋਸਾ ਰੱਖਣ ਲੋਕ
Monday, Feb 25, 2019 - 12:48 AM (IST)

ਬੇਂਗਲੁਰੂ (ਭਾਸ਼ਾ)- ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਕਿਹਾ ਕਿ ਲੋਕਾਂ ਨੂੰ ਰਾਮ ਮੰਦਰ ਅਤੇ ਹੋਰਨਾਂ ਮੁੱਦਿਆਂ 'ਤੇ ਭਾਜਪਾ ਤੋਂ ਬਹੁਤ ਜ਼ਿਆਦਾ ਆਸਾਂ ਹਨ ਅਤੇ ਉਨ੍ਹਾਂ ਨੂੰ ਮੋਦੀ ਸਰਕਾਰ 'ਤੇ ਭਰੋਸਾ ਰੱਖਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਮੰਦਰ ਦੀ ਉਸਾਰੀ ਨਾ ਹੋ ਸਕਣ ਕਾਰਨ ਭਾਜਪਾ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ। ਸੀਤਰਾਮਨ ਨੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਮੁੱਦੇ 'ਤੇ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਕਿਉਂਕਿ ਭਾਰਤ ਵਿਚ ਅਸਲ ਕੰਮ ਹੋ ਰਿਹਾ ਹੈ। ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਆਉਣਾ ਸਹਿਣ ਨਹੀਂ ਕਰ ਸਕਦਾ। ਰੱਖਿਆ ਮੰਤਰੀ ਨੇ ਥਿੰਕਰਜ਼ ਫੋਰਮ ਰਾਹੀਂ ਆਯੋਜਿਤ ਗੋਸ਼ਟੀ ਨੂੰ ਸੰਬੋਧਨ ਕਰਦੇ ਹੋਏ ਰਾਮ ਮੰਦਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਤੁਹਾਡੀਆਂ ਆਸਾਂ ਦੀ ਵਰਤੋਂ ਇਸ ਚੋਣ ਲਈ ਨਹੀਂ ਹੋਣੀ ਚਾਹੀਦੀ।