ਮੁੱਖ ਮੰਤਰੀ ਅਹੁਦੇ ''ਤੇ ਨਵੇਂ ਚਿਹਰਿਆਂ ਦੀ ਨਿਯੁਕਤੀ ''ਤੇ ਬੋਲੇ PM ਮੋਦੀ,''ਸਭ ਤੋਂ ਵੱਡੀ ਮਿਸਾਲ ਤਾਂ ਮੈਂ ਹਾਂ''

Saturday, Dec 30, 2023 - 03:08 PM (IST)

ਮੁੱਖ ਮੰਤਰੀ ਅਹੁਦੇ ''ਤੇ ਨਵੇਂ ਚਿਹਰਿਆਂ ਦੀ ਨਿਯੁਕਤੀ ''ਤੇ ਬੋਲੇ PM ਮੋਦੀ,''ਸਭ ਤੋਂ ਵੱਡੀ ਮਿਸਾਲ ਤਾਂ ਮੈਂ ਹਾਂ''

ਨੈਸ਼ਨਲ ਡੈਸਕ- ਭਾਰਤੀ ਜਨਤਾ ਪਾਰਟੀ ਨੇ ਹਿੰਦੀ ਪੱਟੀ ਦੇ ਹਾਲ ਹੀ ਵਿੱਚ ਜਿੱਤੇ ਤਿੰਨ ਰਾਜਾਂ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਬਿਲਕੁਲ ਨਵੇਂ ਚਿਹਰਿਆਂ ਨੂੰ ਚੁਣ ਕੇ ਸਿਆਸੀ ਪੰਡਤਾਂ ਨੂੰ ਹੈਰਾਨ ਕਰ ਦਿੱਤਾ ਹੈ। ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਵਿੱਚ ਸਰਕਾਰ ਦੀ ਵਾਗਡੋਰ ਸੰਭਾਲੀ ਹੈ, ਕਈ ਰਾਜਾਂ ਵਿੱਚ ਅਜਿਹੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਹੁਣ ਪੀਐੱਮ ਮੋਦੀ ਨੇ ਖੁਦ ਇਸ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ।
ਪ੍ਰਧਾਨ ਮੰਤਰੀ ਨਿਵਾਸ 'ਤੇ ਇੰਡੀਆ ਟੂਡੇ ਗਰੁੱਪ ਦੇ ਚੇਅਰਪਰਸਨ ਅਤੇ ਮੁੱਖ ਸੰਪਾਦਕ ਅਰੁਣ ਪੁਰੀ, ਵਾਈਸ ਚੇਅਰਪਰਸਨ ਕਲੀ ਪੁਰੀ ਅਤੇ ਸਮੂਹ ਸੰਪਾਦਕੀ ਨਿਰਦੇਸ਼ਕ (ਪਬਲਿਸ਼ਿੰਗ) ਰਾਜ ਚੇਂਗੱਪਾ ਨਾਲ ਗੱਲਬਾਤ ਕਰਦੇ ਹੋਏ, ਪੀਐੱਮ ਮੋਦੀ ਨੇ ਭਾਜਪਾ ਦੇ ਇਸ ਰੁਝਾਨ ਬਾਰੇ ਦੱਸਿਆ। ਪੀਐੱਮ ਮੋਦੀ ਨੇ ਕਿਹਾ ਕਿ ਇਹ ਕੋਈ ਨਵਾਂ ਰੁਝਾਨ ਨਹੀਂ ਹੈ। ਦਰਅਸਲ ਮੈਂ ਭਾਜਪਾ ਦੇ ਅੰਦਰ ਇਸ ਪ੍ਰਥਾ ਦੀ ਸਭ ਤੋਂ ਵੱਡੀ ਉਦਾਹਰਣ ਹਾਂ। ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਚੁਣਿਆ ਗਿਆ ਸੀ, ਮੇਰੇ ਕੋਲ ਕੋਈ ਪਿਛਲਾ ਪ੍ਰਸ਼ਾਸਨਿਕ ਤਜਰਬਾ ਨਹੀਂ ਸੀ ਅਤੇ ਮੈਂ ਵਿਧਾਨ ਸਭਾ ਲਈ ਵੀ ਨਹੀਂ ਚੁਣਿਆ ਗਿਆ ਸੀ। ਹਾਂ ਇਹ ਇੱਕ ਨਵੇਂ ਰੁਝਾਨ ਵਾਂਗ ਦਿਖਾਈ ਦੇ ਸਕਦਾ ਹੈ, ਕਿਉਂਕਿ ਅੱਜ ਬਾਕੀ ਪਾਰਟੀਆਂ ਵਿੱਚੋਂ ਜ਼ਿਆਦਾਤਰ ਪਰਿਵਾਰਵਾਦੀ ਪਾਰਟੀਆਂ ਹਨ।
ਪਰਿਵਾਰਵਾਦੀ ਪਾਰਟੀਆਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਪਰਿਵਾਰਵਾਦੀ ਪਾਰਟੀਆਂ ਨੂੰ ਇਹ ਲੋਕਤੰਤਰੀ ਮੰਥਨ ਮੁਸ਼ਕਲ ਲੱਗਦਾ ਹੈ। ਭਾਜਪਾ ਕੋਲ ਇੱਕੋ ਸਮੇਂ ਲੀਡਰਸ਼ਿਪ ਦੀਆਂ ਕਈ ਪੀੜ੍ਹੀਆਂ ਨੂੰ ਪਾਲਣ ਦੀ ਸਮਰੱਥਾ ਹੈ। ਭਾਜਪਾ ਪ੍ਰਧਾਨਾਂ ਨੂੰ ਦੇਖੋ ਤਾਂ ਤੁਹਾਨੂੰ ਹਰ ਕੁਝ ਸਾਲਾਂ ਬਾਅਦ ਨਵੇਂ ਚਿਹਰੇ ਨਜ਼ਰ ਆਉਣਗੇ। ਸਾਡੀ ਇੱਕ ਕਾਡਰ ਅਧਾਰਤ ਪਾਰਟੀ ਹੈ, ਜੋ ਇਕ ਸਪਸ਼ਟ ਮਿਸ਼ਨ ਨਾਲ ਚੱਲਦੀ ਹੈ। ਅਸੀਂ ਸਾਰਿਆਂ ਨੇ ਜ਼ਮੀਨੀ ਪੱਧਰ ਦੇ ਵਰਕਰਾਂ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਅਤੇ ਸਮਰਪਣ ਅਤੇ ਸਖ਼ਤ ਮਿਹਨਤ ਦੁਆਰਾ ਉੱਠੇ। ਇਸ ਵਚਨਬੱਧਤਾ ਕਾਰਨ ਨੌਜਵਾਨ ਖਾਸ ਕਰਕੇ ਭਾਜਪਾ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਮਹਿਸੂਸ ਕਰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News