ਤਾਂਤਰਿਕ ਦੇ ਬਹਿਕਾਵੇ ’ਚ ਆਈ ਔਰਤ ਨੇ ਦਿੱਤੀ ਬੱਚੇ ਦੀ ਬਲੀ

Monday, Mar 22, 2021 - 12:06 PM (IST)

ਤਾਂਤਰਿਕ ਦੇ ਬਹਿਕਾਵੇ ’ਚ ਆਈ ਔਰਤ ਨੇ ਦਿੱਤੀ ਬੱਚੇ ਦੀ ਬਲੀ

ਨਵੀਂ ਦਿੱਲੀ– ਦੇਸ਼ ਦੀ ਰਾਜਧਾਨੀ ਦਿੱਲੀ ’ਚ ਤੰਤਰ-ਮੰਤਰ ਦੇ ਚੱਕਰ ’ਚ ਇਕ ਮਾਸੂਮ ਨੂੰ ਆਪਣੀ ਜਾਨ ਗੁਆਉਣੀ ਪਈ। ਮਾਂ ਬਣਨ ਲਈ ਤਾਂਤਰਿਕ ਦੇ ਬਹਿਕਾਵੇ ’ਚ ਆ ਕੇ ਔਰਤ ਨੇ ਇਕ ਬੱਚੇ ਦੀ ਬਲੀ ਦੇ ਦਿੱਤੀ। ਇਹ ਮਾਮਲਾ ਦਿੱਲੀ ਦੇ ਰੋਹਿਣੀ ਇਲਾਕੇ ਦਾ ਹੈ। ਪੁਲਸ ਨੂੰ ਸੂਚਨਾ ਮਿਲੀ ਕਿ ਇਕ ਸਾਢੇ ਤਿੰਨ ਸਾਲ ਦਾ ਬੱਚਾ ਘਰ ਦੇ ਕੋਲੋਂ ਲਾਪਤਾ ਹੈ।
ਪੁਲਸ ਨੇ ਘਰ ਦੇ ਆਸ-ਪਾਸ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਗੁਆਂਢ ਦੀ ਛੱਤ ’ਤੇ ਪੁਲਸ ਨੂੰ ਇੱਕ ਸ਼ੱਕੀ ਚਿੱਟੇ ਰੰਗ ਦਾ ਬੈਗ ਮਿਲਿਆ। ਸ਼ੱਕ ਹੋਣ ’ਤੇ ਪੁਲਸ ਨੇ ਬੈਗ ਨੂੰ ਖੋਲ੍ਹਿਆ ਤਾਂ ਉਸ ’ਚ ਬੱਚੇ ਦੀ ਲਾਸ਼ ਬਰਾਮਦ ਹੋਈ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਕਿ ਬੱਚੇ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ। ਤਫਤੀਸ਼ ਦੌਰਾਨ ਪਤਾ ਲੱਗਾ ਕਿ ਬੱਚੇ ਨੂੰ ਆਖਰੀ ਵਾਰ ਗੁਆਂਢ ਦੀ ਔਰਤ ਨੀਲਮ ਦੇ ਨਾਲ ਵੇਖਿਆ ਗਿਆ ਸੀ। ਨੀਲਮ ਨਾਂ ਦੀ ਔਰਤ ਕੋਲੋਂ ਜਦੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਕਬੂਲ ਕੀਤਾ ਕਿ ਇਹ ਹੱਤਿਆ ਉਸ ਨੇ ਕੀਤੀ ਹੈ।


author

Rakesh

Content Editor

Related News