ਓਮੀਕਰੋਨ: MP ''ਚ ਲੱਗਾ ਨਾਈਟ ਕਰਫਿਊ, ਸ਼ਿਵਰਾਜ ਬੋਲੇ- ਜ਼ਰੂਰਤ ਪਈ ਤਾਂ ਹੋਰ ਸਖ਼ਤੀ ਕਰਾਂਗੇ

Thursday, Dec 23, 2021 - 08:19 PM (IST)

ਭੋਪਾਲ - ਦੇਸ਼ਭਰ ਵਿੱਚ ਓਮੀਕਰੋਨ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਮੱਧ ਪ੍ਰਦੇਸ਼ ਦੀ ਸ਼ਿਵਰਾਜ ਚੌਹਾਨ ਸਰਕਾਰ ਨੇ ਸੂਬੇ ਵਿੱਚ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਓਮੀਕਰੋਨ ਦੀ ਸੰਭਾਵਿਕ ਲਹਿਰ ਨੂੰ ਵੇਖਦੇ ਹੋਏ ਐੱਮ.ਪੀ. ਨਾਈਟ ਕਰਫਿਊ ਲਗਾਉਣ ਵਾਲਾ ਪਹਿਲਾ ਸੂਬਾ ਹੈ। ਐੱਮ.ਪੀ. ਵਿੱਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਜਾਰੀ ਰਹੇਗਾ।

ਖਾਸ ਗੱਲ ਇਹ ਹੈ ਕਿ ਮੱਧ ਪ੍ਰਦੇਸ਼ ਵਿੱਚ ਓਮੀਕਰੋਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਦੇ ਬਾਵਜੂਦ ਮੱਧ ਪ੍ਰਦੇਸ਼ ਅਜਿਹਾ ਕਦਮ ਚੁੱਕਣ ਵਾਲਾ ਪਹਿਲਾ ਸੂਬਾ ਹੈ। ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ਸੰਭਾਵਨਾ ਹੈ ਕਿ ਛੇਤੀ ਹੀ ਐੱਮ.ਪੀ. ਵਿੱਚ ਓਮੀਕਰੋਨ ਦੇ ਮਾਮਲੇ ਸਾਹਮਣੇ ਆ ਸਕਦੇ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ਅਸੀਂ ਰਾਤ ਦਾ ਕਰਫਿਊ ਲਾਗੂ ਕਰ ਰਹੇ ਹਾਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ, ਜ਼ਰੂਰਤ ਪੈਣ 'ਤੇ ਹੋਰ ਵੀ ਉਪਾਅ ਲਾਗੂ ਕੀਤੇ ਜਾਣਗੇ।

ਭਾਰਤ ਵਿੱਚ ਓਮੀਕਰੋਨ ਦੇ 323 ਮਾਮਲੇ ਸਾਹਮਣੇ ਆਏ
ਭਾਰਤ ਵਿੱਚ ਓਮੀਕਰੋਨ ਦੇ ਹੁਣ ਤੱਕ 323 ਮਾਮਲੇ ਸਾਹਮਣੇ ਆ ਚੁੱਕੇ ਹਨ। ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਵਿੱਚ ਆਏ ਹਨ। ਇੱਥੇ 65 ਮਾਮਲੇ ਮਿਲੇ ਹਨ। ਦਿੱਲੀ ਵਿੱਚ 57, ਤੇਲੰਗਾਨਾ ਵਿੱਚ 38, ਤਾਮਿਲਨਾਡੂ ਵਿੱਚ 34, ਗੁਜਰਾਤ ਵਿੱਚ 30, ਕੇਰਲ ਵਿੱਚ 29, ਰਾਜਸਥਾਨ ਵਿੱਚ 23, ਓਡਿਸ਼ਾ ਵਿੱਚ 4, ਜੰਮੂ ਕਸ਼ਮੀਰ ਵਿੱਚ 3, ਉੱਤਰ ਪ੍ਰਦੇਸ਼ ਵਿੱਚ 2, ਪੱਛਮੀ ਬੰਗਾਲ ਵਿੱਚ 2, ਆਂਧਰਾ ਪ੍ਰਦੇਸ਼ ਵਿੱਚ 2, ਚੰਡੀਗੜ੍ਹ, ਲੱਦਾਖ ਅਤੇ ਹਰਿਆਣਾ ਵਿੱਚ 1-1 ਮਾਮਲਾ ਸਾਹਮਣੇ ਆਇਆ ਹੈ।

ਓਮੀਕਰੋਨ ਤੋਂ ਨਜਿੱਠਣ ਲਈ ਕੇਂਦਰ ਨੇ ਸੂਬਿਆਂ ਨੂੰ ਦਿੱਤੇ 5 ਸੁਝਾਅ

  1. ਨਾਈਟ ਕਰਫਿਊ ਲਗਾਓ, ਇਕੱਠ ਹੋਣ 'ਤੇ ਰੋਕ ਲਗਾਈ ਜਾਵੇ, ਖਾਸਕਰ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ। ਕੋਰੋਨਾ ਦੇ ਮਾਮਲੇ ਵਧਣ 'ਤੇ ਕੰਟੇਨਮੈਂਟ ਅਤੇ ਬਫਰ ਜ਼ੋਨ ਦਾ ਪਤਾ ਲਗਾਓ।
  2. ਟੈਸਟਿੰਗ ਅਤੇ ਸਰਵਿਲਾਂਸ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ICMR ਅਤੇ ਸਿਹਤ ਮੰਤਰਾਲਾ ਦੀ ਗਾਈਡਲਾਈਨ ਮੁਤਾਬਕ, ਟੈਸਟ ਕਰਾਵਾਓ ਜਾਣ। ਡੋਰ ਟੂ ਡੋਰ ਮਾਮਲੇ ਸਰਚ ਅਤੇ ਆਰ.ਟੀ-ਪੀ.ਸੀ.ਆਰ. ਟੈਸਟ ਦੀ ਗਿਣਤੀ ਵਧਾਈ ਜਾਵੇ।
  3. ਹਸਪਤਾਲਾਂ ਵਿੱਚ ਬੈੱਡ, ਐਂਬੁਲੈਂਸ ਅਤੇ ਸਿਹਤ ਸਮੱਗਰੀ ਵਧਾਉਣ 'ਤੇ ਫੋਕਸ ਕੀਤਾ ਜਾਵੇ। ਆਕਸੀਜਨ ਦਾ ਬਫਰ ਸਟਾਕ ਬਣਾਇਆ ਜਾਵੇ। 30 ਦਿਨ ਦੀਆਂ ਦਵਾਈਆਂ ਦਾ ਸਟਾਕ ਬਣਾਓ।
  4. ਲਗਾਤਾਰ ਜਾਣਕਾਰੀ ਦਿੱਤੀ ਜਾਵੇ, ਤਾਂਕਿ ਅਫਵਾਹ ਨਾ ਫੈਲੇ, ਸੂਬੇ ਰੋਜ਼ਾਨਾ ਪ੍ਰੈੱਸ ਬ੍ਰੀਫਿੰਗ ਕਰਨ।
  5. ਸੂਬੇ 100% ਵੈਕਸੀਨੇਸ਼ਨ 'ਤੇ ਫੋਕਸ ਕਰਨ। ਸਾਰੇ ਬਾਲਗਾਂ ਨੂੰ ਦੋਨਾਂ ਡੋਜ਼ ਯਕੀਨੀ ਕਰਨ ਲਈ ਡੋਰ ਟੂ ਡੋਰ ਮੁਹਿੰਮ ਚਲਾਈ ਜਾਵੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News