ਵਿਸ਼ਾਣੂ ਵਿਗਿਆਨੀ ਜਾਨ ਦਾ ਦਾਅਵਾ, ਕੋਵਿਡ ਮਹਾਮਾਰੀ ਨਾਲੋਂ ਕੁਝ ਵੱਖਰਾ ਹੈ ਓਮੀਕਰੋਨ

01/17/2022 10:25:07 AM

ਨਵੀਂ ਦਿੱਲੀ– ਵਿਸ਼ਾਣੂ ਵਿਗਿਆਨੀ ਡਾ. ਟੀ. ਜੈਕਬ ਜਾਨ ਨੇ ਕਿਹਾ ਹੈ ਕਿ ਓਮੀਕਰੋਨ ਕੋਵਿਡ-19 ਮਹਾਮਾਰੀ ਨਾਲੋਂ ਕੁਝ ਵੱਖਰਾ ਹੈ ਅਤੇ ਇਸ ਲਈ ਇਹ ਮੰਨਿਆ ਜਾਣਾ ਚਾਹੀਦਾ ਹੈ ਕਿ 2 ਮਹਾਮਾਰੀਆਂ ਨਾਲ-ਨਾਲ ਚੱਲ ਰਹੀਆਂ ਹਨ।

ਜਾਨ ਨੇ ਕਿਹਾ ਕਿ ਓਮੀਕਰੋਨ ‘ਵੁਹਾਨ-ਡੀ 614 ਜੀ, ਅਲਫਾ, ਬੀਟਾ, ਗਾਮਾ, ਡੈਲਟਾ, ਕੱਪਾ ਜਾਂ ਮਿਊ ਵਲੋਂ ਉਤਪੰਨ ਨਹੀਂ ਹੈ। ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈ. ਸੀ. ਐੱਮ. ਆਰ.) ਦੇ ਸੈਂਟਰ ਆਫ ਐਡਵਾਂਸਡ ਰਿਸਰਚ ਇਨ ਵਾਇਰੋਲਾਜੀ ਦੇ ਸਾਬਕਾ ਨਿਰਦੇਸ਼ਕ ਜਾਨ ਨੇ ਕਿਹਾ ਕਿ ਮੇਰੀ ਰਾਏ ਵਿਚ ਇਹ ਅਣਪਛਾਤੇ ਦਾ ਇਕ ਹਿੱਸਾ ਹੈ ਪਰ ਇਹ ਵੁਹਾਨ-ਡੀ 614 ਜੀ ਨਾਲ ਜੁੜਿਆ ਹੈ। ਅਸੀਂ ਇਸਨੂੰ ਮਹਾਮਾਰੀ ਦੇ ਅੱਗੇ ਵਧਣ ਦੇ ਰੂਪ ਵਿਚ ਦੇਖਾਂਗੇ।

ਇਹ ਪੁੱਛੇ ਜਾਣ ’ਤੇ ਕਿ ਕੀ ਤੀਜੀ ਲਹਿਰ ਆਪਣੇ ਸਿਖਰ ’ਤੇ ਪੁੱਜ ਗਈ ਹੈ ਕਿਉਂਕਿ ਕੁਝ ਥਾਵਾਂ ’ਤੇ ਮਾਮਲੇ ਘੱਟ ਹੋਣ ਲੱਗੇ ਹਨ, ਜਾਨ ਨੇ ਕਿਹਾ ਕਿ ਮਹਾਨਗਰਾਂ ਵਿਚ ਪਹਿਲਾਂ ਵਾਇਰਸ ਸ਼ੁਰੂ ਹੋਇਆ ਸੀ ਅਤੇ ਪਹਿਲਾਂ ਖਤਮ ਹੋਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਜ਼ਿਆਦਾਤਰ ਵਾਇਰਸ ਸਰੂਪ ਓਮੀਕਰੋਨ ਨਾਲ ਭਾਰਤ ਵਿਚ ਕੋਵਿਡ-19 ਮਹਾਮਾਰੀ ਦੀ ਤੀਜੀ ਲਹਿਰ ਚੱਲ ਰਹੀ ਹੈ।


Rakesh

Content Editor

Related News