ਉਮਰ ਅਤੇ ਫਾਰੂਕ ਅਬਦੁੱਲਾ ਭਾਰਤ ''ਚ ਪਾਕਿਸਤਾਨ ਦੇ ਰਾਜਦੂਤ ਹਨ : ਤਰੁਣ ਚੁੱਘ
Friday, Jul 12, 2024 - 10:28 AM (IST)
ਜੰਮੂ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਜੰਮੂ ਕਸ਼ਮੀਰ 'ਚ ਸ਼ਲਾਘਾਯੋਗ ਵਿਕਾਸ ਅਤੇ ਸ਼ਾਂਤੀ ਨੂੰ ਸਵੀਕਾਰ ਨਹੀਂ ਕਰਨ ਅਤੇ ਪਾਕਿਸਤਾਨ ਨਾਲ ਜੁੜੀਆਂ ਭਾਵਨਾਵਾਂ ਜ਼ਾਹਰ ਕਰਨ ਲਈ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਉਹ ਭਾਰਤ 'ਚ ਉਸ ਦੇਸ਼ ਦੇ ਰਾਜਦੂਤ ਹਨ। ਜੰਮੂ ਕਸ਼ਮੀਰ ਲਈ ਪਾਰਟੀ ਦੇ ਇੰਚਾਰਜ ਚੁੱਘ ਨੇ ਕਿਹਾ,''ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਦੋਹਾਂ 'ਤੇ ਭਾਰਤ 'ਚ ਪਾਕਿਸਤਾਨ ਦੇ ਰਾਜਦੂਤ ਦਾ ਠੱਪਾ ਲਗਾ ਦਿੱਤਾ ਜਾਣਾ ਚਾਹੀਦਾ। ਉਹ ਜੰਮੂ ਕਸ਼ਮੀਰ 'ਚ ਹੋਏ ਸ਼ਲਾਘਾਯੋਗ ਵਿਕਾਸ ਅਤੇ ਸ਼ਾਂਤੀ ਨੂੰ ਸਵੀਕਾਰ ਕੀਤੇ ਬਿਨਾਂ ਪਾਕਿਸਤਾਨ ਦੀ 'ਆਈ.ਐੱਸ.ਆਈ.) ਨਾਲ ਜੁੜੀਆਂ ਭਾਵਨਾਵਾਂ ਨੂੰ ਜ਼ਾਹਰ ਕਰ ਰਹੇ ਹਨ।''
ਭਾਜਪਾ ਨੇਤਾ ਨੇ ਕਿਹਾ,''ਉਨ੍ਹਾਂ ਨੇ ਸਾਡੇ ਸਸ਼ਸਤਰ ਬਲਾਂ ਦੇ ਪ੍ਰਤੀ ਕੋਈ ਸਨਮਾਨ ਨਹੀਂ ਦਿਖਾਇਆ ਹੈ ਜੋ ਆਈ.ਐੱਸ.ਆਈ. ਦੇ ਏਜੰਡੇ ਨੂੰ ਅਸਫ਼ਲ ਕਰਨ ਲਈ ਅਥੱਕ ਮਿਹਨਤ ਕਰਦੇ ਹਨ।'' ਉਨ੍ਹਾਂ ਕਿਹਾ,''ਜਦੋਂ ਵੀ ਆਈ.ਐੱਸ.ਆਈ. ਸਮਰਥਿਤ ਅੱਤਵਾਦੀ ਹਮਲਾ ਕਰਦੇ ਹਨ, ਅਬਦੁੱਲਾ ਪਰਿਵਾਰ ਮੋਦੀ ਸਰਕਾਰ ਦੀ ਆਲੋਚਨਾ ਕਰਨ ਲਈ ਦੌੜ ਪੈਂਦਾ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e